ਕੰਮ 'ਚ ਡੁੱਬੇ ਰਹਿਣ ਵਾਲੇ ਜ਼ਰਾ ਧਿਆਨ ਦੇਣ, ਨਹੀਂ ਤਾਂ....
ਅਧਿਐਨ ਦੇ ਨਤੀਜੇ ਪੀਐਲਓਐਸ ਵਨ ਰਸਾਲੇ ਵਿੱਚ ਪ੍ਰਕਾਸ਼ਿਤ ਹੋਏ ਹਨ। ਕੰਮ ਜ਼ਿਆਦਾ ਕਰਨ ਵਾਲਿਆਂ ਵਿੱਚ ਨਿਰਾਸ਼ਾ ਦੇ 9 ਫੀਸਦ ਕੇਸ ਪਾਏ ਗਏ ਜਦ ਕਿ ਕੰਮ ਤੋਂ ਬਚਣ ਵਾਲਿਆਂ ਦੀ ਇਹ ਗਿਣਤੀ ਸਿਰਫ਼ 2.9 ਫੀਸਦ ਰਹੀ।
ਖੋਜੀਆਂ ਨੇ ਕਿਹਾ ਕਿ ਕੰਮਕਾਜ ਦੀ ਆਦਤ ਵਾਲੇ 32.7 ਫੀਸਦ ਲੋਕਾਂ ਵਿੱਚ ਅਟੈਂਸ਼ਨ ਡੈਫਿਸਿਟ/ ਹਾਈਪਰ ਐਕਟੀਵਿਟੀ ਡਿਸਆਰਡਰ ਦਾ ਵਿਕਾਰ ਕੰਮ ਤੋਂ ਬਚਣ ਵਾਲਿਆਂ ਦੇ ਮੁਕਾਬਲੇ 12.7 ਫੀਸਦ ਵੱਧ ਰਿਹਾ।
ਵਿਗਿਆਨੀਆਂ ਨੇ ਕੰਮ ਕਰਨ ਵਾਲੇ 16426 ਬਾਲਗਾਂ ਵਿੱਚ ਕੰਮ ਦੀ ਆਦਤ ਤੇ ਮਾਨਸਿਕ ਵਿਕਾਰ ਵਿਚਾਲੇ ਸਬੰਧ ਦਾ ਅਧਿਐਨ ਕੀਤਾ। ਨਾਰਵੇ ਵਿੱਚ ਬੇਰਗੇਨ ਯੂਨੀਵਰਸਿਟੀ ਦੇ ਸੇਸਿਲੀ ਐਂਡਰਸਨ ਨੇ ਦੱਸਿਆ,‘ਕੰਮ ਤੋਂ ਬਚਣ ਵਾਲਿਆਂ ਦੇ ਮੁਕਾਬਲੇ ਕੰਮ ਕਰਨ ਵਾਲਿਆਂ ਮਾਨਸਿਕ ਵਿਕਾਰ ਦੇ ਲੱਛਣ ਪਾਏ ਗਏ ਹਨ।’
ਇਹ ਦਾਅਵਾ ਖੋਜੀਆਂ ਦੇ ਇਕ ਸਮੂਹ ਨੇ ਅਧਿਐਨ ਕਰਨ ਬਾਅਦ ਕੀਤਾ ਹੈ। ਇਸ ਸਮੂਹ ਵਿੱਚ ਇਕ ਖੋਜੀ ਰਜਿਤਾ ਸਿਨਹਾ ਭਾਰਤੀ ਮੂਲ ਦੀ ਹੈ ਤੇ ਯੇਲ ਯੂਨੀਵਸਿਟੀ ਨਾਲ ਸਬੰਧਤ ਹੈ।
ਲੰਡਨ: ਕੰਮ ਪ੍ਰਤੀ ਦੀਵਾਨਗੀ ਰੱਖਣ ਵਾਲੇ ਲੋਕ ਧਿਆਨ ਦੇਣ। ਜੇ ਤੁਹਾਨੂੰ ਕੰਮ ਕਰਨ ਦੀ ਆਦਤ ਹੈ ਤਾਂ ਇਹ ਮਨੋਰੋਗ ਦੇ ਲੱਛਣ ਹੋ ਸਕਦੇ ਹਨ ਤੇ ਇਸ ਕਾਰਨ ਤੁਹਾਨੂੰ ਚਿੰਤਾ ਤੇ ਨਿਰਾਸ਼ਾ (ਡਿਪਰੈਸ਼ਨ) ਹੋ ਸਕਦੀ ਹੈ।