ਟੈਟੂ ਦੇ ਸ਼ੌਕੀਨੋ ਜ਼ਰਾ ਬਚ ਕੇ! ਕਿਤੇ ਇਸ ਮਾਡਲ ਵਾਲਾ ਨਾ ਹੋ ਜਾਵੇ ਹਾਲ
24 ਸਾਲਾ ਮਾਡਲ ਕੈਟ ਗਲਿੰਗਰ ਨੇ ਕੁਝ ਹੀ ਮਹੀਨੇ ਪਹਿਲਾਂ ਆਪਣੀ ਅੱਖ ਵਿੱਚ ਟੈਟੂ ਬਣਵਾਇਆ ਸੀ। ਦਰਅਸਲ ਉਸ ਨੇ ਆਪਣੀ ਅੱਖ ਦੇ ਸਫੈਦ ਹਿੱਸੇ ਨੂੰ ਪਰਪਲ ਰੰਗ ਦਿੱਤਾ ਸੀ, ਜਿਸ ਨੂੰ ਦੇਖ ਕੇ ਲੋਕ ਹੈਰਾਨੀ ਵਿੱਚ ਪੈ ਗਏ ਸਨ।
ਓਟਾਵਾ: ਟੈਟੂ ਦਾ ਲੋਕਾਂ ਵਿੱਚ ਅਜਿਹਾ ਸ਼ੋਕ ਜਾਗ ਪਿਆ ਕਿ ਹੁਣ ਸਰੀਰ ਦੇ ਸਭ ਤੋਂ ਕੋਮਲ ਅੰਗ ਅੱਖ 'ਤੇ ਵੀ ਇਹ ਖੁਦਵਾਉਣ ਲੱਗੇ ਹਨ, ਪਰ ਸਾਵਧਾਨ! ਕਿਤੇ ਤੁਸੀਂ ਵੀ ਅਜਿਹਾ ਕਰਨ ਬਾਰੇ ਤਾਂ ਨਹੀਂ ਸੋਚ ਰਹੇ? ਜੇਕਰ ਹਾਂ ਤਾਂ ਤੁਹਾਡਾ ਵੀ ਕਨੈਡਾ ਦੀ ਇਸ ਮਾਡਲ ਵਾਲਾ ਹਾਲ ਹੋ ਸਕਦਾ ਹੈ। ਜੀ ਹਾਂ, ਕੈਨੇਡਾ ਦੀ ਇਸ ਮਾਡਲ ਨੂੰ ਕੁਝ ਵੱਖਰਾ ਦਿੱਸਣ ਦਾ ਸ਼ੌਕ ਕਾਫੀ ਮਹਿੰਗਾ ਪੈ ਗਿਆ।
ਕੈਟ ਨੂੰ ਉਮੀਦ ਸੀ ਕਿ ਡਾਕਟਰ ਉਸ ਦੀ ਅੱਖ ਨੂੰ ਠੀਕ ਕਰ ਦੇਣਗੇ ਪਰ ਹੁਣ ਬਹੁਤ ਦੇਰ ਹੋ ਚੁੱਕੀ ਹੈ।
ਕੈਟ ਦਾ ਟੈਟੂ ਬਣਵਾਉਣ ਦਾ ਫੈਸਲਾ ਉਸ ਦੀ ਵੱਡੀ ਗਲਤੀ ਸੀ। ਡਾਕਟਰ ਨੂੰ ਦਿਖਾਉਣ ਮਗਰੋਂ ਕੈਟ ਨੂੰ ਪਤਾ ਲੱਗਾ ਕਿ ਉਸ ਦੀ ਅੱਖ ਹਮੇਸ਼ਾ ਲਈ ਖਰਾਬ ਹੋ ਚੁੱਕੀ ਹੈ ਤੇ ਹੁਣ ਉਸ ਨੂੰ ਕੱਢਣਾ ਹੀ ਪਵੇਗਾ।
ਕੈਟ ਨੇ ਆਪਣੀ ਅੱਖ ਵਿੱਚ ਸਿਆਈ ਭਰਵਾਈ ਸੀ ਪਰ ਕਲਾਕਾਰ ਨੇ ਟੈਟੂ ਬਣਾਉਣ ਵਿੱਚ ਗੜਬੜ ਕਰ ਦਿੱਤੀ, ਜਿਸ ਕਾਰਨ ਕੁਝ ਦਿਨਾਂ ਬਾਅਦ ਸਿਆਹੀ ਅੱਖ ਤੋਂ ਬਾਹਰ ਆਉਣ ਲੱਗੀ। ਡਾਕਟਰਾਂ ਮੁਤਾਬਕ ਹੁਣ ਉਸ ਦੀ ਅੱਖ ਪੂਰੀ ਖਰਾਬ ਹੋ ਚੁੱਕੀ ਹੈ ਤੇ ਇਸ ਨੂੰ ਕੱਢਣਾ ਹੀ ਪਵੇਗਾ।
ਅੱਖ ਦੇ ਸਫੈਦ ਹਿੱਸੇ 'ਤੇ ਪਰਪਲ ਸਿਆਹੀ ਕਾਰਨ ਕੈਟ ਨੂੰ ਧੁੰਦਲਾ ਨਜ਼ਰ ਆਉਣ ਲੱਗਾ। ਕੈਟ ਨੇ ਸਤੰਬਰ ਮਹੀਨੇ 'ਚ ਟੈਟੂ ਬਣਵਾਉਣ ਤੋਂ ਬਾਅਦ ਆਪਣੀ ਅੱਖ ਦੀਆਂ ਤਸਵੀਰਾਂ ਫੇਸਬੁੱਕ 'ਤੇ ਸ਼ੇਅਰ ਕੀਤੀਆਂ ਸਨ।