ਐਨਰਜੀ ਡਰਿੰਕ ਬੜੇ ਖਤਰਨਾਕ, ਨੁਕਸਾਨ ਜਾਣ ਕੇ ਕਹੋਗੇ ਤੋਬਾ!
ਏਬੀਪੀ ਸਾਂਝਾ | 30 Nov 2017 12:54 PM (IST)
1
ਸ਼ਰਕਰਾ ਤੇ ਕੈਫੀਨ ਦੀ ਉੱਚ ਮਾਤਰਾ ਵਾਲੇ ਐਨਰਜੀ ਡਰਿੰਕਸ ਦੀ ਹੁਣ ਤਕ ਸਰੀਰ ਦੀ ਤਾਕਤ ਵਧਾਉਣ ਦੇ ਰੂਪ 'ਚ ਮਾਰਕੀਟਿੰਗ ਹੁੰਦੀ ਰਹੀ ਹੈ।
2
ਇਹ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਨ ਦੇ ਨਾਲ ਬਲੱਡ ਪ੍ਰੈਸ਼ਰ ਤੇ ਮੋਟਾਪੇ ਨੂੰ ਵੀ ਵਧਾ ਸਕਦਾ ਹੈ।
3
ਬਾਜ਼ਾਰ 'ਚ ਇਸ ਨੂੰ ਸੀਮਤ ਕਰਨ ਲਈ ਸਖ਼ਤ ਰੈਗੂਲੇਟਰੀ ਬਣਨੀ ਚਾਹੀਦੀ ਹੈ। ਡਰਿੰਕ 'ਚ ਵਰਤੀ ਗਈ ਕੈਫੀਨ ਦੀ ਹੱਦ ਤੈਅ ਹੋਣੀ ਚਾਹੀਦੀ ਹੈ।
4
ਚੰਡੀਗੜ੍ਹ: ਆਮ ਧਾਰਨਾ ਤੋਂ ਉਲਟ ਐਨਰਜੀ ਡਰਿੰਕ ਸਿਹਤ ਲਈ ਨੁਕਸਾਨਦੇਹ ਸਾਬਤ ਹੋਇਆ ਹੈ।
5
'ਫਰੰਟੀਅਰਜ਼ ਇਨ ਪਬਲਕਿ ਹੈਲਥ' ਨਾਮਕ ਮੈਗਜੀਨ 'ਚ ਛਪੀ ਖੋਜ 'ਚ ਕਿਹਾ ਗਿਆ ਹੈ ਕਿ ਐਨਰਜੀ ਡਰਿੰਕ ਦੇ ਬੱਚਿਆਂ ਤੇ ਨੌਜਵਾਨਾਂ ਦੇ ਪੀਣ 'ਤੇ ਰੋਕ ਲੱਗਣੀ ਚਾਹੀਦੀ ਹੈ।
6
ਇਸ ਦੀ ਵਰਤੋਂ ਨਾਲ ਸੁਭਾਅ ਗੁੱਸੇ ਵਾਲਾ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਡਰਿੰਕ ਕਿਡਨੀ, ਦਿਲ, ਦੰਦ ਤੇ ਪੇਟ 'ਤੇ ਅਸਰ ਕਰ ਸਕਦਾ ਹੈ।
7
ਹਾਰਵਰਡ ਟੀ.ਐਚ. ਚੈਨ ਸਕੂਲ ਆਫ ਪਬਲਕਿ ਹੈਲਥ ਦੇ ਖੋਜਕਾਰਾਂ ਨੇ ਪਤਾ ਲਾਇਆ ਕਿ ਅਜਿਹੇ ਡਰਿੰਕ ਵਿਅਕਤੀ ਦੇ ਵਿਵਹਾਰ 'ਚ ਵੀ ਬਦਲਾਅ ਲਿਆ ਸਕਦੇ ਹਨ।