✕
  • ਹੋਮ

ਸੈਲਫੀ ਲਈ ਸ਼ੂਦੈਣ ਮਾਡਲ, ਮੌਤ ਨੂੰ ਲਾਉਂਦੀ ਏ ਗਲੇ

ਏਬੀਪੀ ਸਾਂਝਾ   |  25 Aug 2016 01:53 PM (IST)
1

ਤਸਵੀਰਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਮਾਡਲ ਕਿੰਨੀ ਬੇਖੌਫ ਹੈ। ਹਾਲਾਂਕਿ ਇਹ ਤਸਵੀਰਾਂ ਕੁੱਝ ਲੋਕਾਂ ਨੂੰ ਡਰਾਉਣ ਵਾਲੀ ਸੀ। ਕਈ ਨੌਜਵਾਨ ਲੜਕੀਆਂ ਨੇ ਇਸ ਮਾਡਲ ਨੂੰ ਕੇਅਰਫੁੱਲ ਰਹਿਣ ਦੀ ਸਲਾਹ ਵੀ ਦਿੱਤੀ। ਇੰਨਾ ਫ਼ੋਟੋ ਸ਼ੂਟ ਦੇ ਬਾਅਦ ਇਸ ਮਾਡਲ ਦੇ ਫੈਂਨਸ ਦੀ ਸੰਖਿਆ ਵਿੱਚ ਭਾਰੀ ਇਜ਼ਾਫਾ ਹੋਇਆ ਹੈ। (Photo: Angelina Nikolau/Instagram)

2

ਚੰਡੀਗੜ੍ਹ: 23 ਸਾਲ ਦੀ ਮਾਡਲ ਆਪਣੀਆਂ ਤਸਵੀਰਾਂ ਲਈ ਮਸ਼ਹੂਰ ਹੋ ਰਹੀ ਹੈ। ਇਹ ਤਸਵੀਰਾਂ ਕਿਸੇ ਆਮ ਜਗ੍ਹਾ ਉੱਤੇ ਨਹੀਂ ਬਲਕਿ ਬੇਹੱਦ ਉਚਾਈ ਵਾਲੀ ਜਗ੍ਹਾ ਉੱਤੋਂ ਲਈਆਂ ਗਈਆਂ ਹਨ। ਰੋਮਾਂਚ ਦੀ ਸ਼ੌਕੀਨ ਐਂਜਲੀਨਾ ਨਿਕੋਲਾਊ ਨੇ ਚੀਨ ਤੇ ਹਾਂਗਕਾਂਗ ਵਿੱਚ ਕਈ ਹਫ਼ਤੇ ਬਿਤਾਏ ਤੇ ਇੱਥੋਂ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਤੇ ਸਥਾਨਾਂ ਉੱਤੇ ਜਾ ਕੇ ਫ਼ੋਟੋ ਸ਼ੂਟ ਕਰਾਇਆ। (Photo: Angelina Nikolau/Instagram)

3

ਸਾਹ ਰੋਕ ਦੇਣ ਵਾਲੀ ਇੰਨਾ ਤਸਵੀਰਾਂ ਦੇ ਵਾਇਰਲ ਹੋ ਜਾਣ ਦੇ ਬਾਅਦ ਰੂਸ ਦੇ ਮਾਸਕੋ ਵਿੱਚ ਰਹਿਣ ਵਾਲੀ ਇਸ ਮਾਡਲ ਦਾ ਦੁਨੀਆ ਭਰ ਵਿੱਚ ਨਾਮ ਹੋ ਰਿਹਾ ਹੈ। ਰੂਸ ਦੀ ਮੀਡੀਆ ਨੇ ਐਂਜੇਲੀਨ ਨੂੰ ਮਾਸਕੋ ਦੀ self-taught ਫੋਟਗਰਾਫ਼, ਐਡਵੈਂਚਰਰ ਤੇ ਰੂਫਰ ਦੱਸਿਆ ਹੈ। ਇਹ ਟਰਮ ਉਨ੍ਹਾਂ ਲੋਕਾਂ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਜਿਹੜੇ ਸੈਲਫੀ ਲਈ ਆਸਮਾਨ ਛੂੰਹਦੀ ਇਮਾਰਤ ਦੇ ਕਿਨਾਰੇ ਤੱਕ ਪਹੁੰਚ ਜਾਂਦੇ ਹਨ। (Photo: Angelina Nikolau/Instagram)

4

ਬੇਹੱਦ ਉਚਾਈ ਉੱਤੇ ਬੈਠ ਕੇ ਲਈ ਗਈ ਇਹ ਤਸਵੀਰ ਵਿੱਚ ਉਹ ਸ਼ਾਰਟ ਤੇ ਟਾਪ ਪਹਿਨੇ ਹੋਏ ਇਸ ਤਰ੍ਹਾਂ ਰਿਲੈਕਸ ਦਿੱਖ ਰਹੀ ਹੈ, ਜਿਵੇਂ ਸਮੁੰਦਰ ਕਿਨਾਰੇ ਸੂਰਜ ਦੀਆਂ ਕਿਰਨਾਂ ਦਾ ਮਜ਼ਾ ਲੈ ਰਹੀ ਹੋਵੇ। ਇਸ ਤਸਵੀਰ ਨਾਲ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ ਹਰ ਪਲ ਦਾ ਅਨੰਦ ਲਵੋ।

5

ਇਹ ਤਸਵੀਰਾਂ ਜ਼ਮੀਨ ਤੋਂ ਸੈਂਕੜੇ ਫੁੱਟ ਦੀ ਉੱਚੀ ਉੱਤੇ ਲਈਆਂ ਗਈਆਂ ਸੀ। ਇੰਨਾ ਤਸਵੀਰਾਂ ਨੂੰ ਜਿਹੜਾ ਵੀ ਦੇਖਦਾ ਹੈ, ਐਂਜਲੀਨਾ ਦਾ ਦੀਵਾਨਾ ਹੋ ਜਾਂਦਾ ਹੈ। ਹੈਰਾਨ ਕਰ ਦੇਣ ਵਾਲੀਆਂ ਇੰਨਾ ਤਸਵੀਰਾਂ ਵਿੱਚ ਮਾਡਲ ਬਿਲਡਿੰਗ ਦੇ ਕਿਨਾਰੇ ਉੱਤੇ ਬੈਠੀ ਹੈ। ਇੱਥੇ ਇੰਨਾ ਰਿਸਕੀ ਪੋਜ਼ ਹੈ ਕਿ ਜ਼ਰਾ ਸੀ ਚੂਕ ਹੋਣ ਉੱਤੇ ਉਸ ਦਾ ਬਚਣਾ ਵੀ ਨਾ ਮੁਮਕਿਨ ਸੀ। (Photo: Angelina Nikolau/Instagram)

  • ਹੋਮ
  • ਅਜ਼ਬ ਗਜ਼ਬ
  • ਸੈਲਫੀ ਲਈ ਸ਼ੂਦੈਣ ਮਾਡਲ, ਮੌਤ ਨੂੰ ਲਾਉਂਦੀ ਏ ਗਲੇ
About us | Advertisement| Privacy policy
© Copyright@2026.ABP Network Private Limited. All rights reserved.