ਸੈਨ ਫ੍ਰਾਂਸਿਸਕੋ 'ਚ ਉਸ ਸਮੇਂ ਹੈਰਾਨੀਜਨਕ ਸਥਿਤੀ ਪੈਦਾ ਹੋ ਗਈ ਜਦੋਂ ਇਕ ਘਰ ਨੂੰ ਕ੍ਰੇਨ ਤੇ ਟਰੱਕ ਦੀ ਮਦਦ ਨਾਲ ਦੂਜੀ ਥਾਂ 'ਤੇ ਸ਼ਿਫਟ ਕੀਤਾ ਗਿਆ। ਦਰਅਸਲ 139 ਸਾਲ ਪੁਰਾਣਾ ਇਹ ਘਰ ਕ੍ਰੇਨ ਤੇ ਟਰੱਕ ਦੇ ਇਸਤੇਮਾਲ ਨਾਲ ਧੱਕਿਆ ਗਿਆ। ਸੜਕ 'ਤੇ ਇਹ ਅਜੀਬੋਗਰੀਬ ਵਰਤਾਰਾ ਦੇਖਣ ਲਈ ਭਾਰੀ ਤਾਦਾਦ 'ਚ ਲੋਕ ਇਕੱਠੇ ਹੋ ਗਏ ਤੇ ਮੋਬਾਇਲ ਨਾਲ ਪੂਰੇ ਘਟਨਾਕ੍ਰਮ ਦਾ ਵੀਡੀਓ ਬਣਾਇਆ।
ਦੱਸਿਆ ਜਾ ਰਿਹਾ ਕਿ ਇਹ ਘਰ 139 ਸਾਲ ਪੁਰਾਣਾ ਹੈ ਤੇ ਘਰ ਨੂੰ ਫ੍ਰੈਂਕਲਿਨ ਸਟ੍ਰੀਟ ਨਾਲ ਧੱਕ ਕੇ ਫੁਲਟਨ ਸਟ੍ਰੀਟ ਲਿਆਂਦਾ ਗਿਆ। ਫੁਟਲਿਨ ਸਟ੍ਰੀਟ ਤਕ ਪਹੁੰਚਣ ਲਈ ਘਰ ਨੂੰ 6 ਬਲੌਕ ਪਾਰ ਕਰਵਾਏ ਗਏ। ਉੱਥੇ ਹੀ ਲੋਕਾਂ ਦੀ ਬਣਾਈ ਗਈ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

6-bedroom, 3-bath Victorian - approximately 80 feet in length. 139-years-old built w/ tight grain & lumber from 800-year-old trees. She’s moving 6 blocks from Franklin to Fulton down a one-way street the opposite direction.

The terrestrial equivalent of the Mars rover landing! pic.twitter.com/OjJ8FhZzoB
— Anthony Venida (@AnthonyVenida) February 21, 2021

ਸਥਾਨਕ ਲੋਕਾਂ ਨੇ ਮੀਡੀਆ ਕਰਮੀਆਂ ਨਾਲ ਗੱਲ ਕਰਦਿਆਂ ਦੱਸਿਆ ਕਿ 87 ਬੈਡਰੂਮ ਵਾਲੇ ਘਰ ਨੂੰ ਚੱਲਦਿਆਂ ਦੇਖਣਾ ਵਾਕਯ ਹੀ ਹੈਰਾਨੀ ਵਾਲੀ ਗੱਲ ਸੀ। ਲੋਕਾਂ ਨੇ ਕਿਹਾ ਕਿ ਏਨਾ ਵੱਡਾ ਘਰ ਸ਼ਿਫਟ ਕਰਨਾ ਆਪਣੇ ਆਪ 'ਚ ਵੱਡੀ ਗੱਲ ਹੈ। ਇਸ ਘਰ ਨੂੰ 'ਇੰਗਲੈਂਡ ਹਾਊਸ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉੱਥੇ ਹੀ ਇਸ ਘਰ ਨੂੰ ਸ਼ਿਫਟ ਕਰਨ 'ਚ ਪੂਰੇ ਛੇ ਘੰਟੇ ਲੱਗੇ।