Viral Video: ਤਾਮਿਲਨਾਡੂ ਦੀ ਇੱਕ ਵੀਡੀਓ ਨੇ ਕਈ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ। ਤੁਸੀਂ ਕਈ ਅਜਿਹੇ ਜਨਤਕ ਟਰਾਂਸਪੋਰਟ ਦੇਖੇ ਹੋਣਗੇ ਜਿਨ੍ਹਾਂ ਵਿੱਚ ਯਾਤਰੀਆਂ ਦੀ ਬਹੁਤ ਭੀੜ ਹੁੰਦੀ ਹੈ। ਅਜਿਹੇ 'ਚ ਸੜਕ 'ਤੇ ਹਾਦਸੇ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਇਸ ਵੀਡੀਓ 'ਚ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ। ਇਸ ਵੀਡੀਓ 'ਚ ਇੱਕ ਮਾਸੂਮ ਨਾਲ ਕੁਝ ਅਜਿਹਾ ਹੋਇਆ ਕਿ ਹਰ ਕੋਈ ਬੱਸ ਡਰਾਈਵਰ 'ਤੇ ਗੁੱਸਾ ਕੱਢ ਰਿਹਾ ਹੈ।


ਚੱਲਦੀ ਬੱਸ ਤੋਂ ਡਿੱਗ ਪਿਆ ਮਾਸੂਮ- ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੱਸ 'ਚ ਵਿਦਿਆਰਥੀਆਂ ਦੀ ਭੀੜ ਫਸ ਗਈ ਹੈ। ਅਜਿਹੇ 'ਚ ਇੱਕ ਬੱਚਾ ਚੱਲਦੀ ਬੱਸ 'ਚੋਂ ਡਿੱਗ ਗਿਆ। ਉਸ ਬੱਚੇ ਦੀ ਕਿਸਮਤ ਚੰਗੀ ਸੀ ਕਿ ਸੜਕ 'ਤੇ ਵਾਹਨ ਤੇਜ਼ ਰਫ਼ਤਾਰ ਨਾਲ ਨਹੀਂ ਚੱਲ ਰਹੇ ਸਨ, ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਪਹਿਲਾਂ ਤੁਸੀਂ ਵੀ ਦੇਖੋ ਇਹ ਵਾਇਰਲ ਵੀਡੀਓ...



ਲੋਕਾਂ ਨੂੰ ਆਈਆ ਗੁੱਸਾ- ਵਿਦਿਆਰਥੀ ਨੂੰ ਸੜਕ 'ਤੇ ਡਿੱਗਣ ਤੋਂ ਬਾਅਦ ਖੜ੍ਹੇ ਹੋਣ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਦੇਖ ਕੇ ਕਈ ਲੋਕ ਗੁੱਸੇ 'ਚ ਆ ਰਹੇ ਹਨ ਅਤੇ ਬੱਸ ਡਰਾਈਵਰ ਨੂੰ ਲਾਪਰਵਾਹ ਦੱਸ ਰਹੇ ਹਨ। ਕਈ ਲੋਕ ਅਜਿਹੀ ਘਟਨਾ ਲਈ ਤਾਮਿਲਨਾਡੂ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਲੋਕ ਆਪਣੀ ਪ੍ਰਤੀਕਿਰਿਆ ਦੇਣ ਤੋਂ ਰੋਕ ਨਹੀਂ ਪਾ ਰਹੇ ਹਨ।


ਵਾਇਰਲ ਹੋਈ ਵੀਡੀਓ- ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਸ਼ੇਅਰ ਕੀਤਾ ਗਿਆ ਹੈ। 8 ਸੈਕਿੰਡ ਦੀ ਇਸ ਵੀਡੀਓ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਬੱਚਿਆਂ ਦੀ ਸੁਰੱਖਿਆ ਵਿੱਚ ਅਜਿਹੀ ਕੁਤਾਹੀ ਕਿਸੇ ਦੀ ਵੀ ਬਰਦਾਸ਼ਤ ਤੋਂ ਬਾਹਰ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਇਸ ਵੀਡੀਓ ਨੂੰ 5 ਲੱਖ ਵਾਰ ਦੇਖਿਆ ਜਾ ਚੁੱਕਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।