Shehnaaz Gill On Sidharth Shukla: 2 ਸਤੰਬਰ 2021 ਨੂੰ ਉਹ ਮਨਹੂਸ ਦਿਨ ਸੀ, ਜਦੋਂ ਟੀਵੀ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਸਿਧਾਰਥ ਸ਼ੁਕਲਾ ਦਾ ਦਿਹਾਂਤ ਹੋ ਗਿਆ ਸੀ। 40 ਸਾਲਾ ਅਦਾਕਾਰ ਦਿਲ ਦਾ ਦੌਰਾ ਪੈਣ ਕਾਰਨ ਆਪਣੀ ਜਾਨ ਗੁਆ ਬੈਠਾ ਸੀ। ਹੱਸਦੇ-ਮੁਸਕੁਰਾਉਂਦੇ ਸਿਧਾਰਥ ਦੀ ਮੌਤ ਉਨ੍ਹਾਂ ਦੇ ਪਰਿਵਾਰ ਅਤੇ ਫੈਨਜ਼ 'ਤੇ ਕਹਿਰ ਬਣ ਕੇ ਡਿੱਗੀ ਸੀ, ਜਦੋਂਕਿ ਉਨ੍ਹਾਂ ਦੀ ਸਭ ਤੋਂ ਕਰੀਬੀ ਦੋਸਤ ਸ਼ਹਿਨਾਜ਼ ਗਿੱਲ ਪੂਰੀ ਤਰ੍ਹਾਂ ਟੁੱਟ ਗਈ ਸੀ। ਉਸ ਦੀਆਂ ਰੋਂਦੀਆਂ ਤਸਵੀਰਾਂ ਨੇ ਇੰਟਰਨੈੱਟ 'ਤੇ ਤਰਥੱਲੀ ਮਚਾ ਦਿੱਤੀ ਸੀ। ਲੰਬੇ ਸਮੇਂ ਤੱਕ ਸ਼ਹਿਨਾਜ਼ ਇਸ ਦੁੱਖ ਤੋਂ ਉਭਰ ਨਹੀਂ ਸਕੀ ਸੀ।
2 ਸਤੰਬਰ 2022 ਨੂੰ ਸਿਧਾਰਥ ਸ਼ੁਕਲਾ ਦੀ ਪਹਿਲੀ ਬਰਸੀ 'ਤੇ ਜਿੱਥੇ ਉਨ੍ਹਾਂ ਦੀ ਮਾਂ ਨੇ ਆਪਣੇ ਮਰਹੂਮ ਪੁੱਤਰ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਸੀ, ਉਨ੍ਹਾਂ ਦੇ ਫੈਨਜ਼ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਸੰਦੀਦਾ ਅਦਾਕਾਰ ਨੂੰ ਸ਼ਰਧਾਂਜਲੀ ਦਿੱਤੀ ਸੀ। ਹਾਲਾਂਕਿ ਸ਼ਹਿਨਾਜ਼ ਗਿੱਲ ਨੇ ਸਿਧਾਰਥ ਲਈ ਕੋਈ ਪੋਸਟ ਸ਼ੇਅਰ ਨਹੀਂ ਕੀਤੀ ਸੀ। ਇਸ ਕਾਰਨ ਸਿਡਨਾਜ਼ (ਫੈਨਜ਼ ਵੱਲੋਂ ਜੋੜੀ ਨੂੰ ਦਿੱਤਾ ਗਿਆ ਨਾਮ) ਦੇ ਫੈਨਜ਼ ਹੈਰਾਨ ਰਹਿ ਗਏ ਅਤੇ ਸਵਾਲ ਚੁੱਕੇ ਸਨ ਕਿ ਸ਼ਹਿਨਾਜ਼ ਨੇ ਸਿਡ ਲਈ ਕੋਈ ਪੋਸਟ ਕਿਉਂ ਨਹੀਂ ਕੀਤੀ?
ਸ਼ਹਿਨਾਜ਼ ਨੇ ਸਿਧਾਰਥ ਲਈ ਪੋਸਟ ਕਿਉਂ ਨਹੀਂ ਕੀਤੀ?
'ਬਾਲੀਵੁੱਡ ਲਾਈਫ਼' ਦੀ ਇਕ ਰਿਪੋਰਟ ਮੁਤਾਬਕ ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਨਾਲ ਜੁੜੀਆਂ ਪੋਸਟਾਂ ਨੂੰ ਸੋਸ਼ਲ ਮੀਡੀਆ 'ਤੇ ਦੁਬਾਰਾ ਕਦੇ ਸ਼ੇਅਰ ਨਹੀਂ ਕਰੇਗੀ। ਸ਼ਹਿਨਾਜ਼ ਨੇ ਸਿਡ ਦੀ ਮੌਤ ਤੋਂ ਬਾਅਦ ਪਹਿਲੀ ਅਤੇ ਆਖਰੀ ਪੋਸਟ ਕੀਤੀ ਸੀ। ਰਿਪੋਰਟ ਮੁਤਾਬਕ ਸ਼ਹਿਨਾਜ਼ ਸਿਡ ਦੇ ਬਹੁਤ ਕਰੀਬ ਸੀ ਅਤੇ ਜਾਣਦੀ ਸੀ ਕਿ ਉਹ ਬਹੁਤ ਹੀ ਪ੍ਰਾਈਵੇਟ ਪਰਸਨ ਹੈ ਅਤੇ ਕਦੇ ਵੀ ਇਸ ਬਾਰੇ ਜਨਤਕ ਤੌਰ 'ਤੇ ਗੱਲ ਨਹੀਂ ਕਰਨਾ ਚਾਹੁੰਦੀ। ਸ਼ਹਿਨਾਜ਼ ਕੋਲ ਸਿਧਾਰਥ ਦੀਆਂ ਯਾਦਾਂ ਜ਼ਿੰਦਗੀ ਭਰ ਲਈ ਹਨ ਅਤੇ ਉਹ ਇਸ ਨੂੰ ਆਪਣੇ ਕੋਲ ਰੱਖੇਗੀ। ਉਨ੍ਹਾਂ ਲਈ ਸਿਡ ਹਮੇਸ਼ਾ ਉਨ੍ਹਾਂ ਦੇ ਨਾਲ ਮੌਜੂਦ ਹੈ। ਸਿਡਨਾਜ਼ ਦੇ ਫੈਨਜ਼ ਸ਼ਹਿਨਾਜ਼ ਦੇ ਫ਼ੈਸਲੇ ਨੂੰ ਜ਼ਰੂਰ ਸਮਝਣਗੇ।
ਚੰਗੇ ਦੋਸਤ ਸਨ ਸ਼ਹਿਨਾਜ਼-ਸਿਧਾਰਥ
ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ 'ਬਿੱਗ ਬੌਸ 13' 'ਚ ਦੋਸਤ ਸਨ। ਦੋਵਾਂ ਨੇ ਆਪਣੀ ਕੈਮਿਸਟਰੀ ਨਾਲ ਸ਼ੋਅ 'ਚ ਅੱਗ ਲਗਾ ਦਿੱਤੀ ਸੀ। ਸ਼ੋਅ ਤੋਂ ਬਾਅਦ ਉਨ੍ਹਾਂ ਦੀ ਡੇਟਿੰਗ ਦੀਆਂ ਖ਼ਬਰਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਪਰ ਸਿਧਾਰਥ ਨੇ ਕਦੇ ਵੀ ਇਸ ਨੂੰ ਸਿੱਧੇ ਤੌਰ 'ਤੇ ਸਵੀਕਾਰ ਨਹੀਂ ਕੀਤਾ। ਸ਼ਹਿਨਾਜ਼ ਲਈ ਉਨ੍ਹਾਂ ਦਾ ਪ੍ਰੋਟੈਕਟਿਵ ਨੇਚਰ ਉਨ੍ਹਾਂ ਦੇ ਰਿਸ਼ਤੇ ਨੂੰ ਬਿਆਨ ਕਰਨ ਲਈ ਕਾਫੀ ਸੀ।