ਹਸਪਤਾਲ 'ਚੋਂ ਰਾਤ ਨੂੰ ਆਉਂਦੀ ਸੀ ਚੀਕਾਂ ਦੀ ਆਵਾਜ਼, ਜਾਂਚ 'ਚ ਸਾਹਮਣੇ ਆਈ ਹੈਰਾਨੀ ਕਰਨ ਵਾਲੀ ਗੱਲ
ਏਬੀਪੀ ਸਾਂਝਾ | 29 Jul 2020 02:49 PM (IST)
ਭੂਤ ਹਨ ਜਾਂ ਨਹੀਂ ਇਸ ਬਾਰੇ ਹਮੇਸ਼ਾਂ ਹੀ ਵਿਵਾਦ ਰਿਹਾ ਹੈ। ਵਿਗਿਆਨ ਕਹਿੰਦਾ ਹੈ ਕਿ ਭੂਤ ਤੇ ਆਤਮਾ ਵਰਗੀ ਕੋਈ ਚੀਜ ਨਹੀਂ, ਇਹ ਸਾਰੇ ਮਨ ਦਾ ਭਰਮ ਹੈ ਜਦੋਂਕਿ ਪੂਰੀ ਦੁਨੀਆ ਵਿੱਚ ਬਹੁਤ ਸਾਰੇ ਲੋਕ ਹਨ ਜੋ ਇਨ੍ਹਾਂ ਚੀਜ਼ਾਂ ਵਿੱਚ ਵਿਸ਼ਵਾਸ ਕਰਦੇ ਹਨ।
ਸੰਕੇਤਕ ਤਸਵੀਰ
ਇੰਦੌਰ: ਅੱਜ-ਕੱਲ੍ਹ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਇਹ ਸਾਫ ਸੁਣਿਆ ਜਾ ਸਕਦਾ ਹੈ ਕਿ ਕੋਈ ਚੀਕ ਰਿਹਾ ਹੈ। ਦਾਅਵਾ ਕੀਤਾ ਗਿਆ ਹੈ ਕਿ ਇਹ ਆਵਾਜ਼ ਸਿਰਫ ਰਾਤ ਨੂੰ ਸੁਣਦੀ ਹੈ। ਮਾਮਲਾ ਮੱਧ ਪ੍ਰਦੇਸ਼ ਦੇ ਇੰਦੌਰ ਦੇ ਐਮਵਾਈ ਹਸਪਤਾਲ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਦੇ ਬੇਸਮੈਂਟ ਤੋਂ ਕਿਸੇ ਦੇ ਚੀਕਣ ਦੀਆਂ ਆਵਾਜ਼ਾਂ ਸੁਣਦੀਆਂ ਹਨ। ਇਸ ਕਾਰਨ ਹਸਪਤਾਲ ਦੇ ਗਾਰਡ ਵੀ ਘਬਰਾ ਗਏ ਸੀ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਕਹਾਣੀ ਵੀ ਵਾਇਰਲ ਹੋ ਰਹੀ ਹੈ। ਇਹ ਦੱਸਿਆ ਜਾਂਦਾ ਹੈ ਕਿ 15-20 ਦਿਨ ਪਹਿਲਾਂ ਇੱਕ ਔਰਤ ਜੋ ਕਰੀਬ 90 ਪ੍ਰਤੀਸ਼ਤ ਤੱਕ ਸੜ ਚੁੱਕੀ ਸੀ, ਐਮਵਾਈ ਹਸਪਤਾਲ ਆਈ ਸੀ। ਕੁਝ ਹੀ ਘੰਟਿਆਂ ਵਿੱਚ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰ ਉਸ ਦੀ ਲਾਸ਼ ਨੂੰ ਲੈ ਗਿਆ, ਪਰ ਉਸ ਦੀ ਆਤਮਾ ਇੱਥੇ ਭਟਕ ਰਹੀ ਹੈ, ਜੋ ਹਰ ਰਾਤ ਚੀਕਦੀ ਹੈ। क्या ये सच में भूत के चीखने की आवाज है..? pic.twitter.com/75jOKJwFaX ਹੁਣ ਜਦੋਂ ਵੀਡੀਓ ਕਾਫ਼ੀ ਵਾਇਰਲ ਹੋ ਚੁੱਕੀ ਸੀ ਤਾਂ ਅਜਿਹੀ ਸਥਿਤੀ ਵਿੱਚ ਹਸਪਤਾਲ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਤੇ ਜਾਂਚ ਟੀਮ ਕਾਇਮ ਕੀਤੀ। ਇਸ ਦੌਰਾਨ ਜੋ ਸਾਹਮਣੇ ਆਇਆ ਉਸ ਨੇ ਸਾਰੀ ਉਲਝਣ ਦੂਰ ਕਰ ਦਿੱਤੀ। ਜਾਂਚ ਤੋਂ ਪਤਾ ਲੱਗਿਆ ਕਿ ਆਰਥੋਪੀਡਿਕਸ ਵਿਭਾਗ ਵਿੱਚ ਦਾਖਲ ਮਰੀਜ਼ ਦੀ ਜਦੋਂ ਵੀ ਡ੍ਰੈਸਿੰਗ ਕੀਤੀ ਜਾਂਦੀ ਸੀ ਤਾਂ ਉਹ ਚੀਕਦਾ ਸੀ ਤੇ ਰਾਤ ਦੀ ਹਨੇਰੇ ਵਿੱਚ ਉਸ ਦੀ ਆਵਾਜ਼ ਗੂੰਜਦੀ ਰਹੀ। ਦੱਸ ਦਈਏ ਕਿ ਹੁਣ ਹਸਪਤਾਲ ਪ੍ਰਬੰਧਨ ਉਨ੍ਹਾਂ ਵਿਅਕਤੀਆਂ 'ਤੇ ਐਫਆਈਆਰ ਦਰਜ ਕਰਕੇ ਜੇਲ੍ਹ ਭੇਜਣ 'ਤੇ ਵਿਚਾਰ ਕਰ ਰਿਹਾ ਹੈ ਜਿਨ੍ਹਾਂ ਨੇ ਹਸਪਤਾਲ ਵਿੱਚ ਭੂਤ ਪ੍ਰੇਤ ਹੋਣ ਦੀ ਅਫਵਾਹ ਫੈਲਾਈ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904