ਮਜ਼ਾਕ-ਮਜ਼ਾਕ 'ਚ ਬਣਾ ਧਰਿਆ ਇਹ ਦੇਸ਼, ਸਿਰਫ ਇੱਕ ਕਿਲੋਮੀਟਰ ਦਾਇਰਾ, ਆਪਣਾ ਕਾਨੂੰਨ ਤੇ ਆਪਣੀ ਕਰੰਸੀ
ਉਜੁਪੀਆਇਸ ਦਾ ਮਾਹੌਲ ਬਿਲਕੁਲ ਵੱਖਰਾ ਹੈ। ਇੱਥੇ ਤੁਸੀਂ ਵਧੇਰੇ ਸ਼ਾਂਤ ਤੇ ਖੁਸ਼ ਮਹਿਸੂਸ ਕਰਦੇ ਹੋ। ਤੁਸੀਂ ਇੱਕ ਪੱਬ ਜਾ ਕੇ ਸ਼ਹਿਰ ਦੇ ਮੇਅਰ ਨੂੰ ਮਿਲ ਸਕਦੇ ਹੋ ਜਾਂ ਕਿਸੇ ਵੀ ਮਸ਼ਹੂਰ ਖਿਡਾਰੀ ਜਾਂ ਕਲਾਕਾਰ ਨੂੰ ਮਿਲ ਸਕਦਾ ਹੈ।
Download ABP Live App and Watch All Latest Videos
View In Appਦੇਸ਼ ਦਾ ਸੰਵਿਧਾਨ ਚੁਰਾਹੇ 'ਤੇ ਲਿਖਿਆ ਹੋਇਆ ਹੈ। ਇਹ ਇੱਕ ਧਾਤ ਦੀ ਪਲੇਟ ਉੱਤੇ ਉੱਕਰਿਆ ਹੋਇਆ ਹੈ। ਜਦੋਂ ਪੋਪ ਸਤੰਬਰ 'ਚ ਇੱਥੇ ਆਇਆ ਸੀ, ਤਾਂ ਉਸਨੇ ਇਲਾਕੇ ਦੇ ਲੋਕਾਂ ਨੂੰ ਅਸੀਸ ਵੀ ਦਿੱਤੀ ਸੀ। ਇਸ ਨੂੰ 2002 'ਚ ਚਾਲੂ ਕੀਤਾ ਗਿਆ ਸੀ। ਇੱਕ ਦਰਜਨ ਮੰਤਰੀਆਂ ਦਾ ਸਮੂਹ ਦੇਸ਼ ਦੀ ਸਰਕਾਰ ਚਲਾਉਂਦਾ ਹੈ।
ਲਿਥੁਆਨੀਆਈ ਭਾਸ਼ਾ 'ਚ ਉਜੁਪਿਆਇਸ ਦਾ ਅਰਥ ਦਰਿਆ ਦੇ ਪਾਰ ਹੈ। ਇਹ ਖੇਤਰ ਵਿਲਨੇਲੇ ਨਦੀ ਦੇ ਪਾਰ ਸਥਿਤ ਹੈ ਜੋ ਇੱਕ ਅਪ੍ਰੈਲ ਨੂੰ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਂਦਾ ਹੈ ਤੇ ਸਥਾਨਕ ਲੋਕ ਇਸ ਨੂੰ ਉਜੁਪਿਆਇਸ ਡੇਅ ਕਹਿੰਦੇ ਹਨ। ਇਸ ਦੇਸ਼ ਦੇ ਯਾਤਰੀਆਂ ਨੂੰ ਇਸ ਦਿਨ ਪੁਲ 'ਤੇ ਹੀ ਪਾਸਪੋਰਟ ਦਿੱਤਾ ਜਾਂਦਾ ਹੈ। ਲੋਕ ਇੱਥੇ ਬਿਨ੍ਹਾਂ ਮਾਨਤਾ ਪ੍ਰਾਪਤ ਕਰੰਸੀ ਤੋਂ ਬੀਅਰ ਖਰੀਦ ਸਕਦੇ ਹਨ ਤੇ ਇਹ ਬੀਅਰ ਦੇਸ਼ ਦੇ ਮੁੱਖ ਵਰਗ ਦੇ ਮੂੰਹੋਂ ਵਗਦੀ ਹੈ।
ਅੱਜ ਇਹ ਲਿਥੁਆਨੀਆ ਦੀ ਰਾਜਧਾਨੀ ਵਿਲਨੀਅਸ 'ਚ ਦੂਜਾ ਸਭ ਤੋਂ ਮਹਿੰਗਾ ਖੇਤਰ ਹੈ। ਅੱਜ ਕੋਈ ਵੀ ਕਲਾਕਾਰ ਇੱਥੇ ਫਲੈਟ ਨਹੀਂ ਖਰੀਦ ਸਕਦਾ। ਲਿਊਕੋਸਕੀਨਸ ਕਹਿੰਦਾ ਹੈ ਕਿ ਇੱਥੇ ਇੱਕ ਫਲੈਟ ਪ੍ਰਾਪਤ ਕਰਨ ਲਈ, ਤੁਹਾਨੂੰ ਮਸ਼ਹੂਰ ਤੇ ਅਮੀਰ ਹੋਣਾ ਚਾਹੀਦਾ ਹੈ।
ਪਿਛਲੇ 21 ਸਾਲਾਂ ਤੋਂ, ਉਜੁਪਿਆਇਸ ਦੀ ਸਰਕਾਰ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਇਸ ਦੀ ਮਿਆਦ ਦੇ ਦੌਰਾਨ, ਰੋਮੀ ਦੇਸ਼ ਦੇ ਰਾਸ਼ਟਰਪਤੀ ਬਣੇ ਹੋਏ ਹਨ। ਮੰਤਰੀਆਂ ਦੀ ਸੋਮਵਾਰ ਨੂੰ ਮੁਲਾਕਾਤ ਹੰਦੀ ਹੈ। ਇਸ ਦੇਸ਼ ਦੇ ਮੰਤਰੀ ਦੂਜੇ ਦੇਸ਼ਾਂ ਨਾਲ ਸੰਬੰਧ ਸੁਧਾਰਨ ਲਈ ਯਤਨਸ਼ੀਲ ਰਹਿੰਦੇ ਹਨ। ਹਾਲਾਂਕਿ ਇਹ ਅਧਿਕਾਰਤ ਨਹੀਂ ਹੈ।
ਮਜ਼ਾਕ ਵਜੋਂ ਸ਼ੁਰੂ ਹੋਏ ਇਸ ਦੇਸ਼ ਬਾਰੇ ਲੋਕਾਂ ਦੀ ਇੱਕ ਗੰਭੀਰ ਕੋਸ਼ਿਸ਼ ਬਣ ਗਈ ਹੈ। ਉਜੁਪੀਆਇਸ ਦੇ ਵਿਦੇਸ਼ ਮੰਤਰੀ ਟੋਮਸ ਸੇਪਟੀਅਸ ਇਸ ਦੇਸ਼ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਹਨ। ਟੋਮਸ ਦਾ ਕਹਿਣਾ ਹੈ ਕਿ ਉਸ ਦੇ ਦੇਸ਼ ਦਾ ਜਨਮ ਯੂਨਾਨ ਦੇ ਦਾਰਸ਼ਨਿਕ ਅਰਸਤੂ ਦੀ ਸੋਚ 'ਤੇ ਅਧਾਰਤ ਹੈ। ਇੱਥੇ ਲੋਕ ਇੱਕ ਦੂਜੇ ਨੂੰ ਧੋਖਾ ਨਹੀਂ ਦਿੰਦੇ ਤੇ ਨਾ ਕਿਸੇ ਨੂੰ ਮੂਰਖ ਨਾ ਬਣਾਉਂਦੇ ਹਨ।
ਉਜੁਪਿਆਇਸ ਦੇ ਸੰਵਿਧਾਨ ਦੇ 41 ਧਾਰਾਵਾਂ ਹਨ। ਉਸ 'ਚ ਸੋਚ ਦੀ ਆਜ਼ਾਦੀ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਉਦਾਹਰਣ ਵਜੋਂ, ਹਰ ਕਿਸੇ ਨੂੰ ਮੌਤ ਦਾ ਅਧਿਕਾਰ ਹੈ, ਪਰ ਕੋਈ ਜ਼ਬਰਦਸਤੀ ਨਹੀਂ ਹੈ।
ਉਜੁਪੀਆਇਸ 'ਚ ਸਾਨੂੰ ਸੋਵੀਅਤ ਯੂਨੀਅਨ ਦੇ ਯੁੱਗ ਦੇ ਢਾਂਚੇ ਤੇ ਅੱਜ ਦੇ ਯੁੱਗ ਦੀ ਕਲਾ ਵੇਖਣ ਲਈ ਵੀ ਮਿਲਦੀ ਹੈ। ਇੱਕ ਅਪ੍ਰੈਲ 1997 ਨੂੰ, ਸਥਾਨਕ ਕਲਾਕਾਰਾਂ ਨੇ ਉਜੁਪੀਆਇਸ ਨੂੰ ਇੱਕ ਸੁਤੰਤਰ ਗਣਤੰਤਰ ਐਲਾਨ ਦਿੱਤਾ, ਜੋ ਲਿਥੁਆਨੀਆ ਤੋਂ ਵੱਖ ਸੀ।
ਉਜੁਪੀਆਇਸ ਦਾ ਇੱਕ ਲਾਂਘਾ ਹੈ ਜਿਸ ਨੂੰ ਤਿੱਬਤ ਕਿਹਾ ਜਾਂਦਾ ਹੈ। ਚੀਨ ਨੂੰ ਗੁੱਸਾ ਆਇਆ ਜਦੋਂ ਉਜੁਪੀਆ ਨੇ ਦਲਾਈ ਲਾਮਾ ਨੂੰ ਆਪਣੇ ਦੇਸ਼ ਦਾ ਨਾਗਰਿਕ ਬਣਾਇਆ। ਦਿਲਚਸਪ ਗੱਲ ਇਹ ਹੈ ਕਿ ਉਜੁਪਿਆਸ ਦੇ ਲੋਕ ਨਾ ਤਾਂ ਚੀਨ ਦੀ ਨਾਰਾਜ਼ਗੀ ਨਾਲ ਸਹਿਮਤ ਹਨ ਅਤੇ ਨਾ ਹੀ ਅਸਹਿਮਤ ਹਨ।
ਭਾਵੇਂ ਇਸ ਦੇਸ਼ ਦੀ ਸਥਾਪਨਾ ਮਜ਼ਾਕ 'ਚ ਕੀਤੀ ਗਈ ਸੀ, ਇਸ ਦਾ ਇਤਿਹਾਸ ਬਹੁਤ ਹੀ ਸ਼ਾਨਦਾਰ ਹੈ। 20ਵੀਂ ਸਦੀ ਦੇ ਅੱਧ 'ਚ ਇਹ ਖੇਤਰ ਸੋਵੀਅਤ ਯੂਨੀਅਨ ਦਾ ਹਿੱਸਾ ਸੀ। ਉਦੋਂ ਇਸ ਸਥਾਨ ਦੀ ਹਾਲਤ ਬਹੁਤ ਖਰਾਬ ਸੀ ਪਰ ਅੱਜ, ਇੱਥੇ ਦੀ ਹਰ ਗਲੀ 'ਚ ਛੋਟੀ ਕਲਾਕਾਰੀ ਦਿਖਾਈ ਦੇਵੇਗੀ।
ਲਿਥੁਆਨੀਆ ਦੀ ਰਾਜਧਾਨੀ ਦੇ ਇੱਕ ਮੁਹੱਲੇ ਭਰ 'ਚ ਸਥਿਤ ਉਜ਼ੂਪੀਆਇਸ ਦੇਸ਼ ਦਾ ਪੂਰਾ ਖੇਤਰ ਇੱਕ ਵਰਗ ਕਿਲੋਮੀਟਰ ਤੋਂ ਵੀ ਘੱਟ ਹੈ। ਪਰ, ਇੱਥੇ ਇੱਕ ਰਾਸ਼ਟਰਪਤੀ ਤੇ ਪੂਰੀ ਸਰਕਾਰ ਹੈ। ਉਜੁਪੀਆ ਦਾ ਆਪਣਾ ਸੰਵਿਧਾਨ ਹੈ ਤੇ ਆਪਣੀ ਮੁਦਰਾ ਵੀ ਹੈ। ਸਿਰਫ ਇਹ ਹੀ ਨਹੀਂ, ਦੇਸ਼ ਦੀ ਆਪਣੀ ਜਲ ਸੈਨਾ ਵੀ ਹੈ, ਜਿਸ ਦੀਆਂ ਚਾਰ ਕਿਸ਼ਤੀਆਂ ਹਨ।
ਉਜੁਪਿਆਇਸ ਦੇ ਝੰਡੇ 'ਚ ਪਵਿੱਤਰ ਹੱਥ ਹੈ, ਜਿਸ ਦੇ ਵਿਚਕਾਰ ਛੇਕ ਹੈ ਜਿਸ ਦਾ ਮਤਲਬ ਹੈ ਕਿ ਇਹ ਰਿਸ਼ਵਤ ਨਹੀਂ ਲੈ ਸਕਦਾ। ਉਜੁਪਿਆਇਸ ਦੇ ਸੈਰ-ਸਪਾਟਾ ਮੰਤਰੀ, ਕੇਸਟਾਸ ਲਿਊਕੋਸਕੀਨਾਸ ਦਾ ਕਹਿਣਾ ਹੈ ਕਿ ਇਸ ਝੰਡੇ ਦੀ ਵਿਸ਼ੇਸ਼ ਗੱਲ ਇਹ ਹੈ ਕਿ ਸਾਡੇ ਕੋਲ ਛੁਪਾਉਣ ਲਈ ਕੁਝ ਵੀ ਨਹੀਂ ਹੈ।
ਇਸ ਦਾ ਸੰਵਿਧਾਨ 1997 'ਚ ਉਜੂਪਿਆ ਨੂੰ ਸੁਤੰਤਰ ਦੇਸ਼ ਐਲਾਨੇ ਜਾਣ ਤੋਂ ਬਾਅਦ ਬਣਾਇਆ ਗਿਆ ਸੀ। ਇਹ ਟੋਮਸ ਅਤੇ ਉਜੁਪਿਆਇਸ ਦੇ ਪ੍ਰਧਾਨ ਰੋਮਸ ਲਿਲਿਕਿਸ ਨੇ ਸਿਰਫ ਤਿੰਨ ਘੰਟਿਆਂ 'ਚ ਲਿਖਿਆ ਸੀ।
ਇਸ ਦੇਸ਼ ਦਾ ਨਾਂ ਉਜੁਪੀਆਇਸ ਰੀਪਬਲਿਕ ਹੈ। ਲਿਥੁਆਨੀਆ ਦੀ ਰਾਜਧਾਨੀ ਵਿਲਨੀਅਸ ਦੇ ਇੱਕ ਹਿੱਸੇ 'ਚ ਵਸੇ ਇਸ ਦੇਸ਼ ਦਾ ਆਪਣਾ ਸੰਵਿਧਾਨ, ਸਰਕਾਰ ਤੇ ਝੰਡਾ ਵੀ ਹੈ। ਉਜੁਪੀਆਇਸ ਦੇ ਲੋਕ ਕਹਿੰਦੇ ਹਨ ਕਿ ਜੇ ਤੁਸੀਂ ਇੱਥੇ ਬਣੀ ਜਲਪਰੀ ਦੀਆਂ ਅੱਖਾਂ 'ਚ ਨਜ਼ਰ ਮਾਰੋਗੇ ਤਾਂ ਤੁਸੀਂ ਕਦੇ ਵੀ ਇਸ ਦੇਸ਼ ਨੂੰ ਛੱਡਣਾ ਨਹੀਂ ਚਾਹੋਗੇ।
- - - - - - - - - Advertisement - - - - - - - - -