✕
  • ਹੋਮ

ਸ਼ਕਤੀ ਦਿਖਾਉਣ ਦੇ ਚੱਕਰ 'ਚ ਆਪਣੀ ਜਾਨ ਗੁਆ ਬੈਠਾ ਇਹ ਮਸ਼ਹੂਰ ਸਾਧੂ...

ਏਬੀਪੀ ਸਾਂਝਾ   |  26 Oct 2017 09:20 AM (IST)
1

ਇਸ ਘਟਨਾ ਬਾਰੇ ਸਥਾਨਕ ਮੀਡੀਆ ਨੂੰ ਲਿਮ ਦੇ ਸਭ ਤੋਂ ਛੋਟੇ ਬੇਟੇ ਕਾਂਗ ਹੁਆਈ (32) ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ 10 ਸਾਲਾਂ ਤੋਂ ਵੱਧ ਸਮੇਂ ਤੋਂ ਏਦਾਂ ਕਰ ਰਹੇ ਸਨ। ਉਸ ਦੌਰਾਨ ਉਨ੍ਹਾਂ ਤੋਂ ਇਲਾਵਾ ਚਾਵਲ, ਮੱਕਾ ਅਤੇ ਸਬਜ਼ੀਆਂ ਵੀ ਵਿੱਚ ਰੱਖੀਆਂ ਸਨ।

2

ਚੀਨ ਵਿਚ ਜਦੋਂ ਦ ਫੈਡਰੇਸ਼ਨ ਆਫ ਟਾਓਈਸਟ ਐਸੋਸੀਏਸ਼ਨ ਆਫ ਮਲੇਸ਼ੀਆ ਦੇ ਪ੍ਰਧਾਨ ਤਾਨ ਹੋਏ ਚਿਏਊ ਤੋਂ ਇਸ ਬਾਰੇ ਮੀਡੀਆ ਨੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੀ ਪ੍ਰਥਾ ਟਾਓਇਸ ਦਾ ਹਿੱਸਾ ਨਹੀਂ।

3

ਕੁਆਲਾਲੰਪੁਰ- ਆਪਣੇ ਆਪ ਨੂੰ ਬਾਬਾ ਦੱਸਣ ਵਾਲੇ ਇਕ ਸ਼ਖਸ ਦੀ ਪ੍ਰਾਰਥਨਾ ਕਰਦੇ ਵਕਤ ਮੌਤ ਹੋ ਗਈ।

4

ਇਹ ਪ੍ਰਥਾ ਘੱਟ ਹੀ ਦੇਖੀ ਜਾਂਦੀ ਹੈ ਤੇ ਮੈਂ ਇਸ ਉੱਤੇ ਟਿੱਪਣੀ ਨਹੀਂ ਕਰਾਂਗਾ ਕਿ ਇਸ ਤੋਂ ਪਹਿਲਾਂ ਕੀ ਤਿਆਰੀ ਕਰਨੀ ਚਾਹੀਦੀ ਹੈ।

5

ਇਹ ਹਾਦਸਾ ਉਦੋਂ ਹੋਇਆ, ਜਦੋਂ ਉਸ ਨੇ ਸਰੀਰ ਅਤੇ ਆਤਮਾ ਨੂੰ ਪਵਿੱਤਰ ਕਰਨ ਲਈ ਖੁਦ ਨੂੰ ਧਾਤੂ ਦੇ ਵੱਡੇ ਡੱਬੇ ਵਿਚ ਬੰਦ ਕਰਵਾਇਆ।

6

ਬਾਬੇ ਦੇ ਸਮਰਥਕਾਂ ਨੇ ਡੱਬੇ ਨੂੰ ਉਤੋਂ ਢੱਕਣ ਲਾਉਣ ਪਿੱਛੋਂ ਉਸ ਨੂੰ ਗਰਮ ਕਰਨਾ ਸ਼ੁਰੂ ਕੀਤਾ ਸੀ, ਜਿਸ ਦੇ ਨਾਲ ਉਹ ਭੁੰਨਿਆ ਗਿਆ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ।

7

ਇਸ ਵਾਰ ਇਹ ਅਨੋਖੀ ਪਾਰ੍ਰਥਨਾ ਉਨ੍ਹਾਂ ਦੀ ਜਾਨ ਉੱਤੇ ਭਾਰੂ ਹੋ ਗਈ। ਲਿਮ ਬਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰਥਾ ਨਿਭਾਉਣ ਨੂੰ ਤਿਆਰ ਸੀ।

8

ਉਹ ਅਰਦਾਸ ਦੇ ਲਈ ਹੱਥ ਜੋੜ ਕੇ ਬੈਠਾ। ਉੱਤੋਂ ਧਾਤੂ ਦਾ ਵੱਡਾ ਡੱਬਾ ਰੱਖਿਆ ਗਿਆ ਅਤੇ ਇਸ ਦੇ ਹੇਠਾਂ ਕੁੱਝ ਲੱਕੜਾਂ ਬਾਲੀਆਂ ਗਈਆਂ।

9

ਉਹ ਡੱਬਾ ਗਰਮ ਹੁੰਦਾ ਰਿਹਾ ਤੇ ਅੰਦਰ ਭਾਫ ਬਣਦੀ ਰਹੀ। ਅੱਧੇ ਘੰਟੇ ਬਾਅਦ ਲੋਕਾਂ ਦੇਖਿਆ ਕਿ ਬਾਬਾ ਉਸ ਡੱਬੇ ਨੂੰ ਉੱਪਰ ਵੱਲ ਧੱਕੇ ਦੇ ਰਿਹਾ ਸੀ।

10

ਮਲੇਸ਼ੀਆ ਵਿੱਚ 68 ਸਾਲਾ ਲਿਮ ਬਾ ਨੂੰ ਇੱਥੇ ‘ਬਲੈਕ ਡਾਗ’ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਉਹ ਪਿਛਲੇ 10 ਸਾਲਾਂ ਤੋਂ ਇਸ ਤਰ੍ਹਾਂ ਨਾਲ ਅਰਦਾਸ ਕਰਦਾ ਆ ਰਿਹਾ ਸੀ। ਦੱਸਿਆ ਗਿਆ ਹੈ ਕਿ ਜਦੋਂ ਉਹ ਖੁਦ ਨੂੰ ਧਾਤੂ ਦੇ ਡੱਬੇ ਵਿਚ ਬੰਦ ਕਰਵਾਉਂਦਾ ਤਾਂ ਬਾਹਰ ਸ਼ਰਧਾਲੁ ਮੌਜੂਦ ਰਹਿੰਦੇ ਸਨ।

11

ਗੜਬੜ ਦੇ ਸ਼ੱਕ ਉੱਤੇ ਲੋਕਾਂ ਨੇ ਉਸ ਡੱਬੇ ਨੂੰ ਚੁੱਕਿਆ ਤੇ ਬਾਬੇ ਨੂੰ ਬਾਹਰ ਕੱਢਿਆ। ਗਰਮ ਭਾਫ ਨਾਲ ਉਹ ਬੁਰੀ ਤਰ੍ਹਾਂ ਸੜ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਦਿਲ ਦਾ ਦੌਰਾ ਪਿਆ।

  • ਹੋਮ
  • ਅਜ਼ਬ ਗਜ਼ਬ
  • ਸ਼ਕਤੀ ਦਿਖਾਉਣ ਦੇ ਚੱਕਰ 'ਚ ਆਪਣੀ ਜਾਨ ਗੁਆ ਬੈਠਾ ਇਹ ਮਸ਼ਹੂਰ ਸਾਧੂ...
About us | Advertisement| Privacy policy
© Copyright@2026.ABP Network Private Limited. All rights reserved.