ਦੁਨੀਆ ਭਰ 'ਚ 'ਗੋਲਮਾਲ ਅਗੇਨ' ਦੀ ਜ਼ਬਰਦਸਤ ਕਮਾਈ
ਅਜੇ ਦੇਵਗਨ ਇਸ ਫਿਲਮ ਦਾ ਮੁਕਾਬਲਾ ਆਮੀਰ ਖਾਨ ਦੀ 'ਸੀਕ੍ਰੇਟ ਸੁਪਰਸਟਾਰ' ਨਾਲ ਸੀ ਪਰ ਕਮਾਈ ਦੇ ਮਾਮਲੇ 'ਚ ਅਜੇ ਦੀ 'ਗੋਲਮਾਲ ਅਗੇਨ' ਦੀ 'ਸ੍ਰੀਕ੍ਰੇਟ ਸੁਪਰਸਟਾਰ' ਤੋਂ ਕਾਫ਼ੀ ਅੱਗੇ ਨਿਕਲ ਚੁੱਕੀ ਹੈ।
ਫਿਲਮ 'ਚ ਅਜੈ ਦੇਵਗਨ, ਪਰੀਣੀਤੀ ਚੋਪੜਾ, ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਸ਼੍ਰੇਅਸ ਤਲਪੜੇ, ਕੁਨਾਲ ਖੇਮੁ, ਤੱਬੂ ਜਿਹੇ ਸਿਤਾਰੇ ਪ੍ਰਮੁੱਖ ਭੂਮਿਕਾ 'ਚ ਹਨ।
ਦੱਸ ਦਈਏ ਕਿ ਫਿਲਮ ਦੀਵਾਲੀ ਤੋਂ ਇੱਕ ਦਿਨ ਬਾਅਦ 20 ਅਕਤੂਬਰ ਨੂੰ ਰਿਲੀਜ਼ ਹੋਈ ਸੀ।
ਜ਼ਬਰਦਸਤ ਕਮਾਈ ਨਾਲ ਖੁਸ਼ ਫਿਲਮ ਦੇ ਨਿਰਦੇਸ਼ਕ ਰੋਹਿਤ ਸ਼ੇਟੀ ਨੇ ਕਿਹਾ,''ਮੈਨੂੰ ਖੁਸ਼ੀ ਹੈ ਕਿ 'ਗੋਲਮਾਲ ਅਗੇਨ' ਨੇ ਇਸ ਦੀਵਾਲੀ 'ਤੇ ਖੁਸ਼ੀ,ਉਤਸ਼ਾਹ ਤੇ ਮੁਸਮਰਾਹਟ ਬਿਖਰੇਨ ਦੇ ਨਾਲ ਹੀ ਰਿਕਾਰਡ ਤੋੜ ਦਿੱਤੇ ਹਨ। ਫਿਲਮ ਨੂੰ ਪਿਆਰ ਦੇਣ ਲਈ ਸ਼ੇਟੀ ਨੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ।
ਫਿਲਮ ਬਣਾਉਣ ਵਾਲਿਆਂ ਨੇ ਜਾਣਕਾਰੀ ਦਿੱਤੀ ਹੈ ਕਿ 'ਗੋਲਮਾਲ ਅਗੇਨ' ਨੇ ਆਪਣੀ ਰਿਲੀਜ਼ ਤੋਂ ਪਹਿਲੇ ਚਾਰ ਦਿਨਾਂ 'ਚ ਦੁਨੀਆ ਭਰ 'ਚ ਬਾਕਸ ਆਫਿਸ 'ਤੇ 156 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਦੇਸ਼ 'ਚ ਕਮਾਈ ਕਰਨ ਦੇ ਨਾਲ-ਨਾਲ ਇਹ ਫਿਲਮ ਵਿਦੇਸ਼ਾਂ 'ਚ ਵੀ ਜ਼ਬਰਦਸਤ ਕਮਾਈ ਕਰ ਰਹੀ ਹੈ।
ਘਰੇਲੂ ਬਾਕਸ ਆਫਿਸ 'ਤੇ ਫਿਲਮ ਕਮਾਈ ਦੇ ਮਾਮਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਪਹਿਲੇ ਚਾਰ ਦਿਨਾਂ 'ਚ ਹੀ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਚੁੱਕੀ ਸੀ।
ਰੋਹਿਤ ਸ਼ੈਟੀ ਦੀ ਸੁਪਰ ਹਿੱਟ ਫਿਲਮ ਸੀਰੀਜ਼ 'ਗੋਲਮਾਲ' ਦੀ ਚੌਥੀ ਕੜੀ 'ਗੋਲਮਾਲ ਅਗੇਨ' ਸਿਨੇਮਾਘਰਾਂ 'ਚ ਖੂਬ ਧਮਾਲ ਮਚਾ ਰਹੀ ਹੈ।