ਬਾਹੂਬਲੀ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਜਨਮ ਦਿਨ ਦਾ ਤੋਹਫਾ
ਪ੍ਰਭਾਸ ਦਾ ਜਨਮ ਮਸ਼ਹੂਰ ਤੇਲਗੂ ਨਿਰਮਾਤਾ ਉੱਪਲਾਪਤੀ ਸੂਰਿਆ ਨਾਰਾਇਣ ਰਾਜੂ ਦੇ ਘਰ 23 ਅਕਤੂਬਰ, 1979 ਨੂੰ ਹੋਇਆ ਸੀ। ਉਨ੍ਹਾਂ ਸਾਲ 2002 ਵਿੱਚ ਤੇਲਗੂ ਫ਼ਿਲਮ ਈਸ਼ਵਰ ਤੋਂ ਆਪਣੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਕੀਤੀ ਤੇ 2015 ਵਿੱਚ ਹਿੰਦੀ ਸਿਨੇਮਾ ਵਿੱਚ ਕਦਮ ਰੱਖਿਆ।
Download ABP Live App and Watch All Latest Videos
View In Appਸ਼ਰਧਾ ਨੇ ਵੀ ਆਪਣੇ ਸਹਿ ਕਲਾਕਾਰ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਟਵੀਟ ਕੀਤਾ ਕਿ ਸੱਚੀਓਂ ਉਨ੍ਹਾਂ ਵਰਗਾ ਕੋਈ ਨਹੀਂ। ਮੈਂ ਜਿੰਨੇ ਵੀ ਲੋਕਾਂ ਨੂੰ ਮਿਲੀ ਹਾਂ, ਉਨ੍ਹਾਂ ਵਿੱਚੋਂ ਸਭ ਤੋਂ ਚੰਗੇ ਇਨਸਾਨਾਂ ਵਿੱਚੋਂ ਇੱਕ ਹਨ। ਜਨਮ ਦਿਨ ਮੁਬਾਰਕ ਹੋਵੇ ਪ੍ਰਭਾਸ।
ਸੁਜੀਤ ਰੈੱਡੀ ਦੇ ਨਿਰਦੇਸ਼ਨ ਵਿੱਚ ਬਣੀ 'ਸਾਹੋ' ਵਿੱਚ ਸ਼ਰਧਾ ਕਪੂਰ, ਜੈਕੀ ਸ਼ਰਾਫ, ਚੰਕੀ ਪਾਂਡੇ ਤੇ ਮੰਦਿਰਾ ਬੇਦੀ ਵੀ ਹਨ।
ਪਿਛਲੇ ਸਾਲ ਵੀ ਉਸ ਦੇ ਜਨਮ ਦਿਨ 'ਤੇ 'ਬਾਹੂਬਲੀ 2' ਦਾ ਪਹਿਲਾ ਪੋਸਟਰ ਜਾਰੀ ਕੀਤਾ ਗਿਆ ਸੀ।
ਪੋਸਟਰ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ,ਪਿਆਰ ਤੇ ਵਧਾਈ ਲਈ ਸ਼ੁਕਰੀਆ। 'ਸਾਹੋ' ਦੀਆਂ ਕੁਝ ਝਲਕੀਆਂ ਖ਼ਾਸ ਤੌਰ 'ਤੇ ਤੁਹਾਡੇ ਲਈ।
ਅਦਾਕਾਰ ਨੇ ਫੇਸਬੁੱਕ 'ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਾ ਸ਼ੁਕਰੀਆ ਅਦਾ ਕੀਤਾ।
ਵੈਂਕਟ ਸੱਤਿਆਨਾਰਾਇਣ ਪ੍ਰਭਾਸ ਰਾਜੂ ਉੱਪਲਪਤੀ ਉਰਫ਼ ਬਾਹੂਬਲੀ ਅੱਜ 38 ਵਰ੍ਹਿਆਂ ਦਾ ਹੋ ਗਿਆ ਹੈ ਤੇ ਆਪਣੇ ਜਨਮ ਦਿਨ 'ਤੇ ਉਸ ਨੇ ਆਪਣੇ ਪ੍ਰਸ਼ੰਸਕਾਂ ਲਈ ਆਪਣੀ ਅਗਲੀ ਫ਼ਿਲਮ 'ਸਾਹੋ' ਦਾ ਪਹਿਲਾ ਪੋਸਟਰ ਤੋਹਫ਼ੇ ਵਜੋਂ ਜਾਰੀ ਕੀਤਾ ਹੈ।
- - - - - - - - - Advertisement - - - - - - - - -