'ਦੰਗਲ ਗਰਲ' ਨੇ ਆਮਿਰ ਖ਼ਾਨ ਨਾਲ ਮਨਾਇਆ 17ਵਾਂ ਜਨਮ ਦਿਨ, ਵੇਖੋ ਤਸਵੀਰਾਂ
'ਦੰਗਲ' ਵਿੱਚ ਪਹਿਲਵਾਨ ਗੀਤਾ ਫੋਗਾਟ ਦੇ ਬਚਪਨ ਦਾ ਕਿਰਦਾਰ ਨਿਭਾਉਣ ਵਾਲੀ ਜ਼ਾਇਰਾ ਵਸੀਮ ਦੀ ਤਾਰੀਫ਼ ਕਰਦਿਆਂ ਆਮਿਰ ਖ਼ਾਨ ਵੀ ਨਹੀਂ ਥੱਕਦੇ।
ਜ਼ਾਇਰਾ ਨੂੰ ਦੋਵਾਂ ਫ਼ਿਲਮਾਂ ਵਿੱਚ ਬੇਹੱਦ ਚੁਨੌਤੀਪੂਰਨ ਰੋਲ ਮਿਲਿਆ। ਪਹਿਲਾਂ ਰਿਲੀਜ਼ ਹੋਈ ਦੂਜੀ ਫ਼ਿਲਮ 'ਦੰਗਲ' ਲਈ ਉਸ ਨੂੰ ਪਹਿਲਵਾਨੀ ਸਿੱਖਣੀ ਪਈ ਤੇ ਬਾਅਦ ਵਿੱਚ ਰਿਲੀਜ਼ ਹੋਈ ਪਹਿਲੀ ਫ਼ਿਲਮ 'ਸੀਕ੍ਰੇਟ ਸੁਪਰਸਟਾਰ' ਲਈ ਗਿਟਾਰ ਵਜਾਉਣੀ ਤੇ ਗਾਉਣਾ ਦੋਵੇਂ ਕੰਮ ਹੀ ਸਿੱਖਣੇ ਪਏ।
'ਸੀਕ੍ਰੇਟ ਸੁਪਰਸਟਾਰ' ਦੀ ਗੱਲ ਕਰੀਏ ਤਾਂ ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਜ਼ਾਇਰਾ ਇੱਕ ਗਾਇਕਾ ਬਣਨ ਦਾ ਖ਼ੁਆਬ ਵੇਖਦੀ ਹੁੰਦੀ ਹੈ ਤੇ ਉਸ ਦੇ ਸੁਫਨਿਆ ਨੂੰ ਆਮਿਰ ਖ਼ਾਨ ਆ ਕੇ ਉਜਾੜ ਦਿੰਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਸਿਰਫ 16 ਸਾਲ ਦੀ ਉਮਰ ਵਿੱਚ ਜ਼ਾਇਰਾ ਨੂੰ ਆਪਣੀ ਪਹਿਲੀ ਫ਼ਿਲਮ ਮਿਲ ਚੁੱਕੀ ਸੀ, ਉਹ 'ਦੰਗਲ' ਨਹੀਂ ਸੀ ਬਲਕਿ 'ਸੀਕ੍ਰੇਟ ਸੁਪਰਸਟਾਰ' ਹੀ ਸੀ।
ਜ਼ਾਇਰਾ ਦੇ ਜਨਮ ਦਿਨ ਦੇ ਨਾਲ-ਨਾਲ 'ਸੀਕ੍ਰੇਟ ਸੁਪਰਸਟਾਰ' ਦੀ ਟੀਮ ਨੇ ਫ਼ਿਲਮ ਦੀ ਸਫਲਤਾ ਦਾ ਜਸ਼ਨ ਵੀ ਮਨਾਇਆ।
ਜ਼ਾਇਰਾ ਇਸ ਦੌਰਾਨ ਕਾਫੀ ਖ਼ੂਬਸੂਰਤ ਲੱਗ ਰਹੀ ਸੀ। ਲਾਲ ਤੇ ਸਫੈਦ ਰੰਗ ਦੀ ਪੋਸ਼ਾਕ ਵਿੱਚ ਜ਼ਾਇਰਾ ਦੇ ਚਿਹਰੇ ਦੀ ਖ਼ੁਸ਼ੀ ਸਾਫ਼ ਝਲਕ ਰਹੀ ਹੈ।
ਆਮਿਰ ਖ਼ਾਨ ਨਾਲ ਫ਼ਿਲਮ 'ਦੰਗਲ' ਵਿੱਚ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਜ਼ਾਇਰਾ ਇਨ੍ਹੀਂ ਦਿਨੀਂ 'ਸੀਕ੍ਰੇਟ ਸੁਪਰਸਟਾਰ' ਵਿੱਚ ਨਿਭਾਏ ਆਪਣੇ ਕਿਰਦਾਰ ਕਾਰਨ ਕਾਫੀ ਵਾਹ-ਵਾਹ ਖੱਟ ਰਹੀ ਹੈ।
ਕੌਮੀ ਸਨਮਾਨ ਨਾਲ ਨਿਵਾਜੀ ਜਾ ਚੁੱਕੀ, ਜ਼ਾਇਰਾ ਵਸੀਮ ਨੇ ਆਪਣਾ 17ਵਾਂ ਜਨਮ ਦਿਨ ਆਮਿਰ ਖ਼ਾਨ ਦੇ ਘਰ ਮਨਾਇਆ। ਇਸ ਦੌਰਾਨ ਨਿਰਦੇਸ਼ਕ ਅਦੁਵੈਤ ਚੰਦਨ ਨਾਲ ਕੇਕ ਕੱਟਿਆ।