'ਜੁੜਵਾ 2' 2017 ਦੀ ਦੂਜੀ ਸਭ ਤੋਂ ਵੱਡੀ ਫਿਲਮ, ਬੱਸ 'ਬਾਹੁਬਲੀ-2' ਤੋਂ ਪਿੱਛੇ
ਫਿਲਮ 'ਚ ਵਰੁਣ ਧਵਨ ਦੇ ਨਾਲ ਤਾਪਸੀ ਪਨੂੰ ਤੇ ਜੈਕਲਿਨ ਫਰਨਾਂਡਿਜ਼ ਮੁੱਖ ਭੂਮਿਕਾ 'ਚ ਹਨ।
'ਜੁੜਵਾ 2' ਸਾਲ 1997 'ਚ ਰਿਲੀਜ਼ ਹੋਈ ਫਿਲਮ 'ਜੁੜਵਾ' ਦਾ ਸੀਕਵਲ ਹੈ, 'ਜੁੜਵਾ' 'ਚ ਸਲਮਾਨ ਖਾਨ ਮੁੱਖ ਭੂਮਿਕਾ 'ਚ ਸੀ।
'ਜੁੜਵਾ 2' ਤੋਂ ਬਾਅਦ ਤੀਜੇ ਨੰਬਰ 'ਤੇ ਰਈਸ ਤੇ ਚੌਥੇ ਨੰਬਰ 'ਤੇ ਅਕਸ਼ੈ ਦੀ ਫਿਲਮ 'ਟਾਏਲਟ ਇਕ ਪ੍ਰੇਮ ਕਥਾ' ਹੈ, ਜਿਸ ਨੇ ਬਾਕਸ ਆਫਿਸ 'ਤੇ ਕਰੀਬ 134 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
'ਜੁੜਵਾ 2' ਤੋਂ ਬਾਅਦ ਤੀਜੇ ਨੰਬਰ 'ਤੇ ਰਈਸ ਤੇ ਚੌਥੇ ਨੰਬਰ 'ਤੇ ਅਕਸ਼ੈ ਦੀ ਫਿਲਮ 'ਟਾਏਲਟ ਇਕ ਪ੍ਰੇਮ ਕਥਾ' ਹੈ, ਜਿਸ ਨੇ ਬਾਕਸ ਆਫਿਸ 'ਤੇ ਕਰੀਬ 134 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਫਿਲਮ ਦੀ ਭਾਰਤ 'ਚ ਹੁਣ ਤੱਕ ਦੀ ਕੁੱਲ ਕਮਾਈ 137 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਈ। ਖਾਸ ਗੱਲ ਇਹ ਹੈ 'ਜੁੜਵਾ 2' ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਤੋਂ ਵੀ ਅੱਗੇ ਨਿਕਲ ਗਈ ਹੈ।
ਤਰਣ ਆਦਰਸ਼ ਮੁਤਾਬਕ, ਇਸ ਫਿਲਮ ਨੇ ਪਹਿਲੇ ਹਫ਼ਤੇ 'ਚ 98.08 ਕਰੋੜ, ਦੂਜੇ ਹਫ਼ਤੇ 27.76 ਕਰੋੜ, ਤੀਜੇ ਹਫ਼ਤੇ 'ਚ 11.34 ਕਰੋੜ ਤੇ ਚੌਥੇ ਹਫ਼ਤੇ 'ਚ 63 ਲੱਖ ਦਾ ਕਾਰੋਬਾਰ ਕੀਤਾ ਸੀ।
ਬਾਜ਼ਾਰ ਵਿਸ਼ਲੇਸ਼ਕ ਤਰਣ ਆਦਰਸ਼ ਨੇ ਸੋਸ਼ਲ ਮੀਡੀਆ ਜ਼ਰੀਏ ਇਸ ਫਿਲਮ ਦੀ ਭਾਰਤ 'ਚ ਕੀਤੀ ਗਈ ਕਮਾਈ ਦੀ ਜਾਣਕਾਰੀ ਦਿੱਤੀ ਹੈ।
ਵਰੁਣ ਧਵਨ ਦੀ ਫਿਲਮ 'ਜੁੜਵਾ 2' ਨੇ ਕਮਾਈ ਦੇ ਮਾਮਲੇ 'ਚ ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਨੂੰ ਪਿੱਛੇ ਛੱਡ ਦਿੱਤਾ ਹੈ। 'ਜੁੜਵਾ 2' ਸਾਲ 2017 ਦੀ ਦੂਜੀ ਸਭ ਤੋਂ ਵੱਡੀ ਫਿਲਮ ਬਣ ਗਈ ਹੈ। ਵਰੁਣ ਧਵਨ ਦੇ ਡਬਲ ਰੋਲ ਵਾਲੀ ਇਹ ਫਿਲਮ ਹੁਣ ਸਿਰਫ਼ ਸਾਲ ਦੀ ਸੁਪਰਹਿੱਟ ਫਿਲਮ 'ਬਾਹੁਬਲੀ-2' ਤੋਂ ਪਿੱਛੇ ਹੈ।