ਰੇਤ ਦੀ ਨਦੀ ਦੇ ਵਾਇਰਲ ਵੀਡੀਓ ਦਾ ਸੱਚ, ਦੇਖੋ ਤਸਵੀਰਾਂ
ਨਵੀਂ ਦਿੱਲੀ: ਜੇਕਰ ਨਦੀ ਦੀ ਗੱਲ ਹੋਵੇ ਤਾਂ ਤੁਹਾਡੇ ਸਾਹਮਣੇ ਇੱਕ ਹੀ ਤਸਵੀਰ ਆਉਂਦੀ ਹੈ, ਉਹ ਹੈ ਵਗਦੇ ਪਾਣੀ ਦੀ। ਪਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ‘ਚ ਰੇਤ ਦੀ ਨਦੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਰੇਤ ਦੀ ਨਦੀ ਪਾਣੀ ਵਾਂਗ ਹੀ ਪੂਰੀ ਤੇਜੀ ਨਾਲ ਵਗ ਰਹੀ ਹੈ। ਇਸ ਨੂੰ ਦੇਖਣ ਵਾਲਾ ਹਰ ਇਨਸਾਨ ਹੈਰਾਨ ਨਜਰ ਆ ਰਿਹਾ ਹੈ। ਪਰ ਆਖਰ ਇਸ ਨਦੀ ਦਾ ਸੱਚ ਕੀ ਹੈ ? ਇਹ ਜਾਣਨ ਲਈ ਏਬੀਪੀ ਚੈਨਲ ਨੇ ਪੂਰੀ ਪੜਤਾਲ ਕੀਤੀ ਹੈ। ਜਾਣੋ ਕੀ ਹੈ ਰੇਤ ਦੀ ਨਦੀ ਦਾ ਸੱਚ।
ਦਰਅਸਲ ਰੇਗਿਸਤਾਨ ਵਾਲੇ ਇਲਾਕੇ ‘ਚ ਕਦੇ ਕਦੇ ਬਹੁਤ ਤੇਜ ਮੀਂਹ ਪੈਂਦਾ ਹੈ ਤੇ ਗੜੇਮਾਰੀ ਹੁੰਦੀ ਹੈ। ਇਸ ਦੌਰਾਨ ਤਾਪਮਾਨ ਬਹੁਤ ਘਟ ਜਾਂਦਾ ਹੈ। ਗੜੇ ਜੇਕਰ ਬਹੁਤ ਜਿਆਦਾ ਡਿੱਗਣ ਤਾਂ ਇਹ ਇਕੱਠੇ ਮਿਲਕੇ ਰੇਤ ‘ਤੇ ਪਾਣੀ ਵਾਂਗ ਵਹਿਣ ਲੱਗਦੇ ਹਨ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਰੇਤ ਦੀ ਨਦੀ ਦੇ ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਨਦੀ ਪਾਣੀ ਵਾਂਗ ਰੇਤ ਵਗ ਰਹੀ ਹੈ। ਪਾਣੀ ਦੀ ਆਵਾਜ ਵਾਂਗ ਕੁੱਝ ਵੱਖਰੀ ਅਵਾਜ ਵੀ ਸੁਣਾਈ ਦੇ ਰਹੀ ਹੈ। ਡੇਡ ਮਿੰਟ ਦਾ ਇਹ ਵੀਡੀਓ ਇਰਾਕ ਦਾ ਦੱਸਿਆ ਜਾ ਰਿਹਾ ਹੈ। ਇੱਥੇ ਇੱਕ ਸ਼ਖਸ ਵੀ ਨਜ਼ਰ ਆਉਂਦਾ ਹੈ ਜੋ ਰੇਤ ਦੀ ਨਦੀ ਨੂੰ ਦੇਖ ਕੇ ਹੈਰਾਨ ਹੋ ਰਿਹਾ ਹੈ। ਕੁੱਝ ਲੋਕ ਇਸ ਨੂੰ ਚਮਤਕਾਰ ਵੀ ਦੱਸ ਰਹੇ ਹਨ।
ਏਬੀਪੀ ਸਾਂਝਾ ਨੇ ਜਦ ਇਸ ਵੀਡੀਓ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਵੀਡੀਓ ਸੱਚਾ ਹੈ। ਮੌਸਮ ਵਿਭਾਗ ਦੇ ਵਿਗਿਆਨੀਆਂ ਮੁਤਾਬਕ ਪਿਛਲੇ ਸਾਲ ਇਰਾਕ ‘ਚ ਬਾਰੀ ਮੀਂਹ ਤੇ ਗੜੇਮਾਰੀ ਹੋਈ ਸੀ। ਰੇਤ ਦੀ ਇਹ ਨਦੀ ਉਸ ਦਾ ਹੀ ਨਤੀਜਾ ਹੈ। ਇਹ ਵੀਡੀਓ ਨਵੰਬਰ 2015 ਦਾ ਹੈ। ਉਸ ਵੇਲੇ ਭਾਰੀ ਮੀਂਹ ਨੇ ਇੱਥੇ ਤਬਾਹੀ ਮਚਾਈ ਸੀ।
ਜੇਕਰ ਤੁਸੀਂ ਵੀਡੀਓ ਦੇ ਅਖੀਰ ‘ਚ ਦੇਖੋ ਤਾਂ ਤੁਹਾਨੂੰ ਗੜੇ ਵੀ ਨਜਰ ਆਉਣਗੇ। ਅਜਿਹੇ ‘ਚ ਸਾਫ ਹੈ ਕਿ ਰੇਤ ਦੀ ਇਹ ਨਦੀ ਵਹਿ ਜਰੂਰ ਰਹੀ ਸੀ। ਪਰ ਕੁੱਝ ਸਮਾਂ ਬਾਅਦ ਹੀ ਖਤਮ ਹੋ ਗਈ।