ਸੈਕਸ ਸਕੈਂਡਲ ‘ਚ ਫਸੇ “HOT ਯੋਗਾ ਗੁਰੂ” ਨੂੰ ਲੱਗਾ ਵੱਡਾ ਝਟਕਾ
ਅਮਰੀਕੀ ਕੋਰਟ ਨੇ ਬਿਕਰਮ ਦੇ ਗੈਰਾਜ ਮੈਨੇਜਰ ਨੂੰ ਸੰਮਨ ਜਾਰੀ ਕਰਦਿਆਂ ਜਵਾਬ ਮੰਗਿਆ ਸੀ ਪਰ ਉਸਦਾ ਕਹਿਣਾ ਸੀ ਕਿ ਉਹ ਇਸ ਬਾਰੇ ਕੁਝ ਨਹੀਂ ਜਾਣਦਾ। ਮੀਨਾਕਸ਼ੀ ਦਾ ਆਰੋਪ ਹੈ ਕਿ ਕੋਰਟ ਦੇ ਹੁਕਮਾਂ ਦੇ ਬਾਵਜੂਦ ਬਿਕਰਮ ਨੇ ਆਪਣੀ ਪ੍ਰਾਪਰਟੀ ਨੂੰ ਲੁਕੋ ਲਿਆ ਤੇ ਹੁਣ ਉਹ ਅਮਰੀਕਾ ਛੱਡ ਕੇ ਫਰਾਰ ਹੋ ਚੁੱਕਾ ਹੈ ।
ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਤੇ “ ਯੋਗਾ ਗੁਰੁ” ਦੇ ਨਾਂ ਨਾਲ ਮਸ਼ਹੂਰ ਬਿਕਰਮ ਚੌਧਰੀ ਨੂੰ ਕੋਰਟ ਨੇ ਉਸ ਦੀ 500 ਕਰੋੜ ਦੀ ਸੰਪਤੀ ਤੋਂ ਬੇਦਖਲ ਕਰ ਦਿੱਤਾ ਹੈ। ਦਰਅਸਲ ਕੋਰਟ ਨੇ ਬਿਕਰਮ ਚੌਧਰੀ ਨੂੰ ਉਸੇ ਦੀ ਸਾਬਕਾ ਵਕੀਲ ਮੀਨਾਕਸ਼ੀ ਜਾਫਾ ਬੋਡੇਨ ਨੂੰ ਕਰੀਬ 6 ਕਰੋੜ 27 ਲੱਖ ਰੁਪਏ ਦਾ ਮੁਆਵਜ਼ਾ ਦੇਣ ਲਈ ਕਿਹਾ ਸੀ ਪਰ ਉਹ ਅਮਰੀਕਾ ਛੱਡ ਕੇ ਫਰਾਰ ਹੋ ਗਿਆ । ਬਿਕਰਮ ਦੇ ਇਸ ਰਵੱਈਏ ਤੋਂ ਕੋਰਟ ਇੰਨਾ ਨਾਰਾਜ਼ ਹੋਇਆ ਕਿ ਉਸ ਨੇ ਮੀਨਾਕਸ਼ੀ ਨੂੰ ਹੀ “ਬਿਕਰਮ ਯੋਗ ਸਟੂਡੀਓਜ਼” ਦੀਆਂ 700 ਫ੍ਰੈਚਾਈਜ਼ੀਆਂ ਦਾ ਮਾਲਕ ਬਣਾ ਦਿੱਤਾ ।
ਫੋਰਬਸ ਦੇ ਮੁਤਾਬਕ ਬਿਕਰਮ ਇਕ ਟਰੇਨਿੰਗ ਸੈਸ਼ਨ ਦਾ 10 ਹਜ਼ਾਰ ਡਾੱਲਰ ਲੈਂਦੇ ਹਨ ਤੇ 20 ਹਜ਼ਾਰ ਡਾੱਲਰ ਵਿਚ ਪਰਸਨਲ ਟਰੇਨਿੰਗ ਦਿੰਦੇ ਹਨ । ਬਿਕਰਮ ਬੀਤੇ ਸਾਲ ਅਕਤੂਬਰ ਵਿਚ ਕਾੱਪੀਰਾਈਟ ਕੇਸ ਹਾਰ ਗਏ ਸਨ ਇਸ ਵਿਚ 26 ਪੋਜ਼ ਤੇ 3 ਬ੍ਰੀਥ ਐਕਸਰਸਾਈਜ਼ ਵੀ ਸ਼ਾਮਲ ਸਨ ।
ਮੀਨਾਕਸ਼ੀ ਨੇ ਆਰੋਪ ਲਗਾਇਆ ਹੈ ਕਿ ਕੋਲਕਾਤਾ ਦੀ ਗਲੀ ਤੋਂ ੳੁੱਠ ਕੇ ਯੋਗ ਦੇ ਜ਼ਰੀਏ ਇਥੋਂ ਤੱਕ ਪਹੁੰਚੇ ਬਿਕਰਮ ਆਪਣੇ ਸਟੂਡੈਂਟ ਨੂੰ ਟ੍ਰੇਂਡ ਕਰਨ ਲਈ 13,500 ਪਾਊਂਡ ਯਾਨਿ ਕਿ ਕਰੀਬ ਸਾਢੇ 11 ਲੱਖ ਰੁਪਏ ਚਾਰਜ ਕਰਦਾ ਸੀ । ਮੀਨਾਕਸ਼ੀ ਦੇ ਮੁਤਾਬਕ ਜਿਵੇਂ ਜਿਵੇਂ ਬਿਕਰਮ ਦਾ ਬਿਜ਼ਨਸ ਚੱਲਦਾ ਗਿਆ ਉਵੇਂ ਹੀ ੳੇੁਸ ਦਾ ਵਿਹਾਰ ਤੇ ਨੀਯਤ ਵੀ ਬਦਲਦੀ ਗਈ ।
ਦੱਸਿਆ ਜਾ ਰਿਹਾ ਹੈ ਕਿ ਬਿਕਰਮ ਦੀ ਪ੍ਰਾਪਰਟੀ ਵਿਚ ਉਹਨਾਂ 43 ਕਾਰਾਂ ਦਾ ਵੀ ਜ਼ਿਕਰ ਹੈ ਜਿਹਨਾਂ ਦੀ ਜਾਣਕਾਰੀ ਕੋਰਟ ਨੇ ਮੰਗੀ ਹੈ । ਮੀਨਾਕਸ਼ੀ ਨੇ ਕੋਰਟ ਨੂੰ ਦੱਸਿਆ ਹੈ ਕਿ ਬਿਕਰਮ ਦੀ ਪ੍ਰਾਪਰਟੀ ਵਿਚ ਉਸ ਦੀਆਂ 43 ਲਗਜ਼ਰੀ ਕਾਰਾਂ ਵੀ ਸ਼ਾਮਲ ਹਨ ਜੋ ਕਿ ਗੁੰਮ ਦੱਸੀਆਂ ਜਾ ਰਹੀਆਂ ਹਨ । ਬਿਕਰਮ ਦੀ ਪ੍ਰਾਪਰਟੀ ਵਿਚ ਸ਼ਾਮਲ ਕਾਰਾਂ, ਜਿਹਨਾਂ ਵਿਚ 13 ਰਾੱਲਸ ਰਾਇਸ, 8 ਬੇਂਟਲੇ ਤੇ 3 ਫਰਾਰੀ ਵੀ ਸ਼ਾਮਲ ਹਨ।
ਮੀਨਾਕਸ਼ੀ ਨੇ ਬਿਕਰਮ ਤੇ ਆਰੋਪ ਲਗਾਇਆ ਸੀ ਕਿ ਕੰਮ ਦੇ ਦੌਰਾਨ ਉਸ ਨੂੰ ਲਿੰਗ ਅਸਾਮਨਤਾ ਦਾ ਸ਼ਿਕਾਰ ਹੋਣਾ ਪਿਆ, ਬਿਕਰਮ ਨੇ ਉਸ ਦਾ ਰੇਪ ਕੀਤਾ ਤੇ ਬਾਅਦ ਵਿਚ ਉਸ ਨੂੰ ਗਲਤ ਤਰੀਕਾ ਨਾਲ ਟਰਮੀਨੇਟ ਵੀ ਕਰ ਦਿੱਤਾ। ਕੋਰਟ ਵਿਚ ਕੇਸ ਹਾਰ ਜਾਣ ਤੋਂ ਬਾਅਦ ਬਿਕਰਮ ਨੂੰ 6 ਕਰੋੜ 27 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਆਰਡਰ ਜਾਰੀ ਹੋਏ ਤਾਂ ਉਹ ਭਾਰਤ ਫਰਾਰ ਹੋ ਗਿਆ ।
ਬਿਕਰਮ ਚੌਧਰੀ ਦੇ ਫਾਲੋਅਰਸ ਵਿਚ ਮੈਡੋਨਾ, ਡੇੈਮੀ ਮੂਰ, ਬਿਲ ਕਲਿੰਟਨ ਦੀ ਬੇਟੀ ਚੇਲਸੀ ਕਲਿੰਟਨ ਤੇ ਜਾਰਜ ਕਲੂਨੀ ਸਮੇਤ ਕਈ ਹਾਲੀਵੁੱਡ, ਖੇਡ ਤੇ ਸਿਆਸਤ ਦੀ ਦੁਨੀਆ ਦੀਆਂ ਹਾਈ ਪ੍ਰੋਫਾਈਲ ਸੈਲੀਬ੍ਰਿਟੀਜ਼ ਵੀ ਸ਼ਾਮਲ ਹਨ। ਬਿਕਰਮ ਚੌਧਰੀ ਆਪਣੇ ਫੋਲੋਅਰਸ ਨੂੰ 40 ਡਿਗਰੀ ਦੇ ਤਾਪਮਾਨ ਤੇ ਯੋਗ ਸਿਖਾਉਂਦੇ ਹਨ ਤੇ ਇਸੇ ਨੂੰ ਉਹ “ਹਾੱਟ ਯੋਗਾ” ਦਾ ਨਾਂ ਵੀ ਦਿੰਦੇ ਹਨ ।
ਸ਼ਰਾਬ ਤੇ ਸੈਕਸ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਤੇ ਪਿਛਲੇ ਕੁਝ ਸਾਲਾਂ ਦੌਰਾਨ ਉਸ ਨੇ ਕਰੀਬ 500 ਮਹਿਲਾਵਾਂ ਨਾਲ ਗੈਰ ਕਾਨੂੰਨੀ ਢੰਗ ਨਾਲ ਸਬੰਧ ਬਣਾਏ ਹਨ । ਬਿਕਰਮ ਦੀਆਂ ਨਜ਼ਰਾਂ ਹਮੇਸ਼ਾ ਯੰਗ ਫੀਮੇਲ ਸਟੂਡੈਂਟਸ ਤੇ ਟਿਕੀਆਂ ਰਹਿੰਦੀਆਂ ਸਨ ਤੇ ਉਸ ਨੇ ਕਈ ਲੜਕੀਆਂ ਨੂੰ ਵਰਗਲਾ ਕੇ ਵੀ ਉਹਨਾਂ ਨਾਲ ਸਬੰਧ ਬਣਾਏ । ਫਿਲਹਾਲ ਮੀਨਾਕਸ਼ੀ ਨੇ ਖੁਦ ਨੂੰ ਬਿਕਰਮ ਦਾ ਬਾੱਸ ਘੋਸ਼ਿਤ ਕਰ ਦਿੱਤਾ ਹੈ ।