OMG! ਕੁੜੀ ਨੂੰ ਵਜ਼ਨ ਘਟਾਉਣਾ ਪਿਆ ਮਹਿੰਗਾ, ਕ੍ਰੈਸ਼ ਡਾਈਟ ਨਾਲ ਦਿਮਾਗ ਡੈਮੇਜ
ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਕੋਈ ਵੀ ਡਾਈਟ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਓ। ਵਜ਼ਨ ਘਟਾਉਣਾ ਤੁਹਾਡੇ ਲਈ ਮੁਸੀਬਤ ਬਣ ਸਕਦਾ ਹੈ।
ਜੂਸ ਡਾਈਟ ਕਰਕੇ ਮਹਿਲਾ ਦਾ ਦਿਮਾਗ ਹਮੇਸ਼ਾ ਲਈ ਡੈਮੇਜ ਹੋ ਗਿਆ ਹੈ।
ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਬਲੱਡ ਵੈਸਲਜ਼ ਵਿੱਚ ਸੋਡੀਅਮ ਦੀ ਮਾਤਰਾ ਘਟ ਜਾਂਦੀ ਹੈ। ਇਹ ਜ਼ਿਆਦਾਤਰ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ ਜੋ ਜ਼ਰੂਰਤ ਤੋਂ ਜ਼ਿਆਦਾ ਤੇ ਬਿਨ੍ਹਾ ਇਲੈਕਟ੍ਰਿਕ ਘੋਲ ਲਏ ਪਾਣੀ ਪੀਂਦੇ ਹਨ।
ਡਾਕਟਰਾਂ ਮੁਤਾਬਕ ਇਹ ਮਹਿਲਾ ਹੋਈਪੋਨਾਟ੍ਰੇਮੀਆ ਨਾਂ ਦੀ ਸਮੱਸਿਆ ਤੋਂ ਗੁਜ਼ਰ ਰਹੀ ਸੀ। ਇਸ ਸਮੱਸਿਆ ਨੂੰ ਵਾਟਰ ਇੰਟਾਕਸੀਨੇਸ਼ਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਇਸ ਥੈਰੇਪੀ ਦੌਰਾਨ ਮਹਿਲਾ ਨੂੰ ਸਿਰਫ ਜੂਸ ਤੇ ਪਾਣੀ ਪੀਣ ਲਈ ਕਿਹਾ ਗਿਆ। ਸਰੀਰ ਵਿੱਚ ਨਮਕ ਦਾ ਸੰਤੁਲਨ ਵਿਗੜਨ ਕਰਕੇ ਉਸ ਦਾ ਵਜ਼ਨ 40 ਕਿੱਲੋ ਤੋਂ ਵੀ ਘੱਟ ਹੋ ਗਿਆ।
ਮਹਿਲਾ ਨੇ ਅਜੇ ਤਿੰਨ ਹਫ਼ਤਿਆਂ ਤਕ ਹੀ ਡਾਈਟ ਲਈ ਸੀ। ਸ਼ੁਰੂ ਕਰਨ ਤੋਂ ਪਹਿਲਾਂ ਮਹਿਲਾ ਨੇ ਅਲਟਰਨੇਟ ਥੈਰੇਪੀ ਦੀ ਵੀ ਸ਼ੁਰੂਆਤ ਕੀਤੀ ਸੀ।
ਮਾਮਲਾ ਇਜ਼ਰਾਈਲ ਦਾ ਹੈ। 40 ਸਾਲਾਂ ਦੀ ਮਹਿਲਾ ਨੇ ਸਟਰਿਕਟ ਜੂਸ ਡਾਈਟ ਲਈ ਪਰ ਬਾਅਦ ਵਿੱਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ।
ਅੱਜ ਅਸੀਂ ਤੁਹਾਨੂੰ ਅਜਿਹੇ ਮਾਮਲੇ ਬਾਰੇ ਦੱਸਾਂਗੇ ਜਿਸ ਵਿੱਚ ਇੱਕ ਮਹਿਲਾ ਨੇ ਵਜ਼ਨ ਘੱਟ ਕਰਨ ਲਈ ਲਿਕਵਿਡ ਡਾਈਟ ਲਈ ਪਰ ਉਸ ਦੀ ਦਿਮਾਗ ਹਮੇਸ਼ਾ ਲਈ ਡੈਮੇਜ ਹੋ ਗਿਆ।
ਵਜ਼ਨ ਘਟਾਉਣ ਲਈ ਲੋਕ ਕੀ ਕੁਝ ਨਹੀਂ ਕਰਦੇ। ਜੇ ਤੁਸੀਂ ਵੀ ਵਜ਼ਨ ਘੱਟ ਕਰਨ ਦੀ ਫਿਰਾਕ 'ਚ ਹੋ ਤਾਂ ਤੁਹਾਨੂੰ ਇਹ ਖ਼ਬਰ ਜ਼ਰੂਰ ਪੜ੍ਹਨੀ ਚਾਹੀਦੀ ਹੈ।