ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਦੀ ਸ਼ਤਾਬਦੀ ਨਮਿਤ 'ਏਬੀਪੀ' ਵੱਲੋਂ ਸ਼ਰਧਾਂਜਲੀ
ਏਬੀਪੀ ਸਾਂਝਾ | 11 Apr 2019 12:44 PM (IST)
1
'ਏਬੀਪੀ' ਦੀ #ABPTributeJallianwala ਖ਼ਾਸ ਮੁਹਿੰਮ ਉੱਪਰ ਦਿੱਤੇ ਪ੍ਰੋਗਰਾਮ ਤਹਿਤ ਤੁਹਾਡੇ ਨੇੜਲੇ ਸ਼ਹਿਰ ਵਿੱਚ ਪੁੱਜੇਗੀ।
2
'ਏਬੀਪੀ ਨਿਊਜ਼' ਨੇ ਪਟਿਆਲਾ ਬੱਸ ਸਟੈਂਡ, ਓਮੈਕਸ ਮਾਲ, ਬੀਐਨ ਖ਼ਾਲਸਾ ਸਕੂਲ, ਮਾਲ ਰੋਡ ਆਦਿ ਥਾਵਾਂ 'ਤੇ ਰੋਡ ਸ਼ੋਅ, ਮਸ਼ਾਲ ਰੈਲੀ, ਨੁੱਕੜ ਨਾਟਕ ਤੇ ਲੋਕਾਂ ਦੇ ਸਹਿਯੋਗ ਨਾਲ ਪ੍ਰਣ ਕਰਨ ਆਦਿ ਸਮਾਗਮ ਕਰਵਾਏ ਗਏ।
3
ਬੀਤੇ ਕੱਲ੍ਹ ਪਟਿਆਲਾ ਸ਼ਹਿਰ ਵਿੱਚ ਇਸ ਖ਼ੂਨੀ ਸਾਕੇ 'ਚ ਬਰਤਾਨਵੀ ਹਕੂਮਤ ਹੱਥੋਂ ਮਾਰੇ ਗਏ ਹਜ਼ਾਰਾਂ ਨਿਹੱਥੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਸਮਾਗਮ ਕਰਵਾਏ ਗਏ।
4
ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਰਵਾਏ ਜਾਣ ਵਾਲੇ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਬੀਤੇ ਕੱਲ੍ਹ ਯਾਨੀ 10 ਅਪਰੈਲ ਤੋਂ ਹੋ ਚੁੱਕੀ ਹੈ।
5
ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਦੀ ਸ਼ਤਾਬਦੀ ਨਮਿਤ 'ਏਬੀਪੀ ਨਿਊਜ਼' ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਏ ਜਾ ਰਹੇ ਹਨ।
6
ਇਨ੍ਹਾਂ ਸਮਾਗਮਾਂ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।