ਪੈਰਿਸ: ਫਰਾਂਸ ਦੇ ਇੱਕ ਪ੍ਰਾਇਮਰੀ ਸਕੂਲ ‘ਚ 15 ਭੇੜਾਂ ਨੂੰ ਦਾਖਲਾ ਦਿੱਤਾ ਗਿਆ ਹੈ। ਅਸਲ ‘ਚ ਸਕੂਲ ਦੀਆਂ ਕੁਝ ਕਲਾਸਾਂ ‘ਤੇ ਬੰਦ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਸਕੂਲ ‘ਚ ਮਹਿਜ 261 ਬੱਚੇ ਪੜ੍ਹਦੇ ਹਨ। ਕੁਝ ਲੋਕਾਂ ਨੇ ਸਕੂਲ ‘ਚ ਘਟਦੀ ਬੱਚਿਆਂ ਦੀ ਗਿਣਤੀ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਸਕੂਲ ਪ੍ਰਸਾਸ਼ਨ ਨੇ ਸਕੂਲ ‘ਚ ਭੇੜਾਂ ਦੀ ਭਰਤੀ ਕਰਨ ਦਾ ਤਰੀਕਾ ਅਪਣਾਇਆ। ਇਹ ਸਕੂਲ ਕਰੇਤਸ ਆਨ ਬੈਲਡੋਨ ਸ਼ਹਿਰ ‘ਚ ਹੈ। ਇੱਥੇ ਦੀ ਆਬਾਦੀ ਸਿਰਫ ਚਾਰ ਹਜ਼ਾਰ ਹੈ। ਸਕੂਲ ‘ਚ ਭਰਤੀ ਲਈ ਭੇੜਾਂ ਇੱਕ ਸਥਾਨਕ ਚਰਵਾਹੇ ਨੇ ਮੁਹੱਈਆ ਕਰਵਾਈਆਂ। ਜਦੋਂ ਭੇੜਾਂ ਨੂੰ ਸਕੂਲ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਨਿਗਰਾਨੀ ਲਈ ਚਰਵਾਹੇ ਦੇ ਕੁੱਤੇ ਉਨ੍ਹਾਂ ਦੇ ਅੱਗੇ ਪਿੱਛੇ ਚੱਲ ਰਹੇ ਸੀ। ਸਕੂਲ ‘ਚ ਦਾਖਲੇ ਲਈ ਜਨਮ ਪ੍ਰਮਾਣ ਪੱਤਰ ਵੀ ਪੇਸ਼ ਕੀਤਾ ਗਿਆ। ਸਕੂਲ ਦੇ ਇਸ ਕਦਮ ਨਾਲ ਵਿਦਿਆਰਥੀਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਇਹ ਚੰਗਾ ਵੀ ਹੈ। ਸਕੂਲ ‘ਚ ਅਜੇ 11 ਕਲਾਸਾਂ ਹਨ ਜਿਨ੍ਹਾਂ ਨੂੰ ਘਟਾ ਕੇ 10 ਕਰਨ ਦਾ ਗੇਲ ਨੇ ਵਿਰੋਧ ਕੀਤਾ ਸੀ। ਅਜਿਹਾ ਕਰਨ ਤੋਂ ਬਾਅਦ ਹਰ ਕਲਾਸ ‘ਚ 24 ਤੋਂ 26 ਬੱਚੇ ਰਹਿ ਜਾਣਗੇ। ਨਾਲ ਹੀ ਬੱਚੇ ਵੀ ਭੇੜਾਂ ਦੇ ਸਕੂਲ ‘ਚ ਆਉਣ ਤੋਂ ਕਾਫੀ ਖੁਸ਼ ਹਨ।