20 ਦਿਨਾਂ ਦੀ ਬੈਟਰੀ ਲਾਈਫ ਨਾਲ ਲਾਂਚ ਹੋਈ ਲੇਨੇਵੋ ਦੀ ਸਮਾਰਟ ਘੜੀ, ਜਾਣੋ ਕੀਮਤ ਤੇ ਫੀਚਰਸ
ਏਬੀਪੀ ਸਾਂਝਾ | 10 May 2019 10:36 AM (IST)
ਇਸ ਵਿੱਚ ਯੂਜ਼ਰ ਨੂੰ 24 ਘੰਟੇ ਦਾ ਰੀਅਲ ਟਾਈਮ ਹਾਰਟ ਰੇਟ ਮਾਨੀਟਰ ਮਿਲਦਾ ਹੈ ਜਿੱਥੇ ਤੁਸੀਂ ਸਾਈਕਲਿੰਗ, ਰਨਿੰਗ ਤੇ ਕਸਰਤ ਦੌਰਾਨ ਇਸ ਦਾ ਇਸਤੇਮਾਲ ਕਰ ਸਕਦੇ ਹੋ। ਇਹ ਸਾਇੰਟਿਫਿਕ ਸਲੀਪ ਟਰੈਕਿੰਗ ਨਾਲ ਵੀ ਆਉਂਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਸਮਾਰਟਵਾਚ 50 ਮੀਟਰ ਤਕ ਵਾਟਰ ਰਸਿਸਟੈਂਟ ਦਿੰਦੀ ਹੈ।
ਚੰਡੀਗੜ੍ਹ: ਲੇਨੇਵੋ ਭਾਰਤ ਵਿੱਚ ਨਵੀਂ ਡਿਜੀਟਲ ਸਮਾਰਟਵਾਚ ਲਾਂਚ ਕੀਤੀ ਹੈ। ਇਸ ਦਾ ਨਾਂ EGO ਹੈ ਜਿਸ ਦੀ ਕੀਮਤ 1,999 ਰੁਪਏ ਰੱਖੀ ਗਈ ਹੈ। ਅੱਜ ਤੋਂ ਇਸ ਘੜੀ ਫਲਿੱਪਕਾਰਟ ਤੇ ਕ੍ਰੋਮਾ 'ਤੇ ਸੇਲ ਲਈ ਉਪਲੱਬਧ ਹੋ ਜਾਏਗੀ। ਇਸ ਵਿੱਚ ਦੋਵੇਂ, ਐਂਡ੍ਰੌਇਡ ਤੇ ਆਈਓਐਸ ਆਪਰੇਟਿੰਗ ਸਿਸਟਮ ਕੁਨੈਕਟ ਹੋ ਸਕਦੇ ਹਨ ਪਰ ਇਸ ਦੇ ਲਈ ਲੇਨੇਵੋ ਦਾ ਲਾਈਫ ਐਪ ਇਸਤੇਮਾਲ ਕਰਨਾ ਪਏਗਾ। ਸਮਾਰਟਵਾਚ ਦੀ ਸਭ ਤੋਂ ਖ਼ਾਸ ਗੱਲ ਇਸ ਦੀ 20 ਦਿਨਾਂ ਦੀ ਬੈਟਰੀ ਲਾਈਫ, 24/7 ਹਾਰਟ ਰੇਟ ਮਾਨੀਟਰ, ਸਲੀਪ ਟਰੈਕਿੰਗ ਤੇ 50 ਮੀਟਰ ਤਕ ਵਾਟਰ ਰਸਿਸਟੈਂਟ ਵਰਗੇ ਅਹਿਮ ਫੀਚਰ ਦਿੱਤੇ ਗਏ ਹਨ। ਇਸ ਵਿੱਚ ਯੂਜ਼ਰ ਨੂੰ 24 ਘੰਟੇ ਦਾ ਰੀਅਲ ਟਾਈਮ ਹਾਰਟ ਰੇਟ ਮਾਨੀਟਰ ਮਿਲਦਾ ਹੈ ਜਿੱਥੇ ਤੁਸੀਂ ਸਾਈਕਲਿੰਗ, ਰਨਿੰਗ ਤੇ ਕਸਰਤ ਦੌਰਾਨ ਇਸ ਦਾ ਇਸਤੇਮਾਲ ਕਰ ਸਕਦੇ ਹੋ। ਇਹ ਸਾਇੰਟਿਫਿਕ ਸਲੀਪ ਟਰੈਕਿੰਗ ਨਾਲ ਵੀ ਆਉਂਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਸਮਾਰਟਵਾਚ 50 ਮੀਟਰ ਤਕ ਵਾਟਰ ਰਸਿਸਟੈਂਟ ਦਿੰਦੀ ਹੈ। ਇਸ ਦੇ ਨਾਲ ਹੀ ਇਹ ਕੈਲੋਰੀ ਬਰਨ ਤੇ ਸਵਿਮ ਲੈਪਸ ਨੂੰ ਵੀ ਨਾਪਦਾ ਹੈ। ਘੜੀ ਨੋਟੀਫਿਕੇਸ਼ਨ, ਫੋਨ, ਅਲਰਟ, ਅਲਾਰਮ ਤੇ ਰਿਮੋਟ ਕੈਮਰਾ ਫੀਚਰ ਨਾਲ ਵੀ ਲੈਸ ਹੈ। ਲੇਨੇਵੋ ਦਾ ਕਹਿਣਾ ਹੈ ਕਿ ਇੱਕ ਚਾਰਜ ਵਿੱਚ ਤੁਹਾਨੂੰ 20 ਦਿਨਾਂ ਤਕ ਦੁਬਾਰਾ ਚਾਰਜ ਕਰਨ ਦੀ ਲੋੜ ਨਹੀਂ ਪਏਗੀ। ਰਿਮੋਟ ਕੈਮਰਾ ਫੀਚਰ ਹੋਣ ਕਰਕੇ ਇਸ ਦੀ ਡਿਸਪਲੇਅ 'ਤੇ ਸਿੰਗਲ ਟੈਪ ਕਰਕੇ ਫੋਟੋ ਖਿੱਚੀ ਜਾ ਸਕਦੀ ਹੈ।