ਨਵੀਂ ਦਿੱਲੀ: ਯੂਜ਼ਰਸ ਲਈ ਅੱਜਕਲ੍ਹ ਸਮਾਰਟਫੋਨ ਦੀ ਸਭ ਤੋਂ ਵੱਡੀ ਦਿੱਕਤ ਸਟੋਰੇਜ ਹੈ। ਇੱਕ ਪਾਸੇ ਜਿੱਥੇ ਫੋਨ ਦਾ ਕੈਮਰਾ ਦਿਨ ਪਰ ਦਿਨ ਚੰਗਾ ਹੁੰਦਾ ਜਾ ਰਿਹਾ ਹੈ ਤਾਂ ਉਧਰ ਹੀ ਵੱਡੇ ਤੇ ਬਿਹਤਰ ਪਿਕਸਲ ਦੀਆਂ ਤਸਵੀਰਾਂ ਨੂੰ ਸਟੋਰ ਕਰਕੇ ਰੱਖਣਾ ਮੁਸ਼ਕਲ ਹੋ ਗਿਆ ਹੈ। ਫੋਨ ‘ਚ ਇੱਕ ਹੋਰ ਚੀਜ਼ ਜੋ ਸਭ ਤੋਂ ਜ਼ਿਆਦਾ ਥਾਂ ਘੇਰਦੀ ਹੈ, ਉਹ ਵੀਡੀਓ ਹੈ।

ਇਨ੍ਹਾਂ ਸਭ ਨੂੰ ਦੇਖਦੇ ਹਏ ਕਈ ਯੂਜ਼ਰਸ ਕਲਾਉਡ ਸਟੋਰੇਜ ਦਾ ਇਸਤੇਮਾਲ ਕਰਦੇ ਹਨ। ਜਿੱਥੇ ਯੂਜ਼ਰਸ ਨੂੰ ਅਨਲਿਮਿਟਡ ਸਟੋਰੇਜ ਤਾਂ ਮਿਲਦਾ ਹੈ ਪਰ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਸਟੋਰੇਜ ਲਈ ਪੈਸੇ ਦੇਣੇ ਪੈਂਦੇ ਹਨ। ਇਸ ਪ੍ਰੋਬਲਮ ਦਾ ਹੱਲ ਅੱਜ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜਿਸ ਨਾਲ ਤੁਸੀਂ ਸਾਰੇ ਈਮੇਜ ਤੇ ਵੀਡੀਓ ਨੂੰ ਅਨਲਿਮਟਿਡ ਸਟੋਰੇਜ ‘ਚ ਰੱਖ ਸਕਦੇ ਹੋ।

ਗੂਗਲ ਫੋਟੋਜ਼ ਦੀ ਮਦਦ ਨਾਲ ਯੂਜ਼ਰਸ ਹਾਈ ਰੈਜਲਿਊਸ਼ਨ ਫੋਟੋ ਨੂੰ ਰੱਖ ਸਕਦੇ ਹਾਂ। ਜੇਕਰ ਤੁਸੀਂ ਗੂਗਲ ਫੋਟੋ ‘ਚ ਆਪਣੇ ਫੋਟੋ ਅਪਲੋਡ ‘ਚ ਆਪਣੇ ਫੋਟੋ ਤੇ ਵੀਡੀਓ ਰੱਖ ਰਹੇ ਹੋ ਤਾਂ ਤੁਹਾਨੂੰ ਸਾਰੀਆਂ ਤਸਵੀਰਾਂ ਹਾਈ ਰੈਜਲਿਊਸ਼ਨ ‘ਚ ਰੱਖਣ ਦੀ ਲੋੜ ਨਹੀਂ। ਗੂਗਲ ਆਟੋਮੈਟਿਕ ਤੁਹਾਡੀ ਫੋਟੋ ਨੂੰ ਹਾਈ ਰੈਜਾਲਿਊਸ਼ਨ ‘ਚ ਅਪਲੋਡ ਕਰਦਾ ਹੈ।

ਇਸ ਲਈ ਗੂਗਲ ਫੋਟੋ ਐਪ ਦਾ ਲੈਟੇਸਟ ਵਰਜਨ 4.15 ਤੇ ਇੰਟਰਨੈੱਟ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਹੇਠ ਲਿਖੇ ਸਟੈਪ ਫੌਲੋ ਕਰੋ।

ਬੈਕਅੱਪ ਮੋਡ ਨੂੰ ਚਾਲੂ ਕਰੋ ਤੇ ਹਾਈ ਕੁਆਲਟੀ ਆਪਸ਼ਨ ‘ਤੇ ਕਲਿੱਕ ਕਰੋ।

ਗੂਗਲ ਫੋਟੋ ਐਪ ਨੂੰ ਖੋਲ੍ਹੋ।

ਟੌਪ ਰਾਈਟ ਕਾਰਨਰ ‘ਤੇ ਤਿੰਨ ਲਾਈਨਾਂ ‘ਤੇ ਕਲਿੱਕ ਕਰੋ।

ਸੈਟਿੰਗ ਆਪਸ਼ਨ ‘ਤੇ ਕਲਿੱਕ ਕਰੋ।

ਬੈਕ ਤੇ ਸਿੰਕ ਦੇ ਸਾਹਮਣੇ ਟੌਗਲ ਬਟਨ ਨੂੰ ਕਲਿੱਕ ਕਰੋ।

ਬੈਕਅਪ ਮੋਡ ‘ਤੇ ਕਲਿੱਕ ਕਰੋ ਤੇ ਹਾਈ ਕੁਆਲਟੀ ਆਪਸ਼ਨ ‘ਤੇ ਕਲਿੱਕ ਕਰੋ।

ਬੈਕਅਪ ਡਿਵਾਇਸ ਫੋਲਡਰ ‘ਤੇ ਜਾਓ ਤੇ ਉਨ੍ਹਾਂ ਸਾਰੇ ਫੋਲਡਰਸ ਨੂੰ ਸਿਲੈਕਟ ਕਰੋ ਜਿਨ੍ਹਾਂ ਨੂੰ ਤੁਸੀਂ ਅਪਲੋਡ ਕਰਨਾ ਚਾਹੁੰਦੇ ਹੋ।