ਵਾਸ਼ਿੰਗਟਨ : ਹਵਾ ਦੇ ਝੋਕੇ ਨਾਲ ਲਹਿਰਾਉਂਦੀ ਜਾਂ ਸੂਰਜ ਦੀ ਰੌਸ਼ਨੀ 'ਚ ਚਮਕਦੀ ਸ਼ਰਟ ਤੁਹਾਡੇ ਸਮਾਰਟਫੋਨ ਨੂੰ ਵੀ ਚਾਰਜ ਕਰ ਸਕਦੀ ਹੈ। ਵਿਗਿਆਨਕਾਂ ਨੇ ਅਜਿਹਾ ਫੈਬਰਿਕ ਬਣਾਉਣ 'ਚ ਸਫਲਤਾ ਹਾਸਲ ਕੀਤੀ ਹੈ ਜੋ ਹਵਾ ਅਤੇ ਸੂਰਜ ਦੋਨਾਂ ਨਾਲ ਬਿਜਲੀ ਬਣਾਉਣ ਦੇ ਸਮਰੱਥ ਹੈ। ਵਿਗਿਆਨਕਾਂ ਨੇ ਇਕ ਹੀ ਕੱਪੜੇ 'ਚ ਧੁੱਪ ਅਤੇ ਹਵਾ ਦੋਨੋਂ ਤੋਂ ਬਿਜਲੀ ਬਣਾਉਣ ਦੀਆਂ ਅਲੱਗ-ਅਲੱਗ ਤਕਨੀਕਾਂ ਨੂੰ ਇਕੱਠੇ ਜੋੜਿਆ ਹੈ। ਅਮਰੀਕਾ ਦੇ ਜਾਰਜੀਆ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਪ੍ਰੋਫੈਸਰ ਝੋਂਗ ਲਿਨ ਵੈਂਗ ਨੇ ਕਿਹਾ ਕਿ ਇਸ ਹਾਈਬਿ੍ਰਡ ਪਾਵਰ ਟੈਕਸਟਾਈਲ ਦੀ ਮਦਦ ਨਾਲ ਸਮਾਰਟਫੋਨ ਅਤੇ ਜੀਪੀਐੱਸ ਵਰਗੇ ਉਪਕਰਣਾਂ ਨੂੰ ਚਾਰਜ ਕਰਨਾ ਉਤਨਾ ਹੀ ਆਸਾਨ ਹੋਏਗਾ ਜਿਤਨਾ ਚਮਕਦੀ ਧੁੱਪ 'ਚ ਹਵਾ ਦਾ ਵਹਿਣਾ। ਇਸ ਖ਼ਾਸ ਫੈਬਰਿਕ ਦੀ ਮੋਟਾਈ ਕੇਵਲ 320 ਮਾਈਯੋਮੀਟਰ ਹੈ ਅਤੇ ਇਹ ਬੇਹੱਦ ਲੱਚਕਦਾਰ ਅਤੇ ਹਲਕਾ ਹੈ। ਇਸ ਨੂੰ ਆਸਾਨੀ ਨਾਲ ਕਿਸੇ ਕੱਪੜੇ ਜਾਂ ਪਰਦੇ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਵੈਂਗ ਨੇ ਦੱਸਿਆ ਕਿ ਇਸ ਨੂੰ ਬਣਾਉਣ 'ਚ ਆਮ ਤੌਰ 'ਤੇ ਇਸਤੇਮਾਲ ਹੋਣ ਵਾਲੇ ਸਸਤੇ ਅਤੇ ਵਾਤਾਵਰਣ ਅਨੁਕੂਲ ਪਾਲੀਮਰ ਦਾ ਇਸਤੇਮਾਲ ਕੀਤਾ ਗਿਆ ਹੈ।