ਸੋਮਵਾਰ ਨੂੰ ਲਾਂਚ ਹੋ ਰਿਹਾ ਹੈ ਸੈਸਮੰਗ ਦਾ J7 ਪ੍ਰਾਈਮ
ਏਬੀਪੀ ਸਾਂਝਾ | 17 Sep 2016 11:10 AM (IST)
ਨਵੀਂ ਦਿੱਲੀ : ਸੈਮਸੰਗ ਨੇ ਆਪਣੇ ਸੋਮਵਾਰ ਨੂੰ ਹੋਣ ਵਾਲੇ ਪ੍ਰੋਗਰਾਮ ਦੇ ਇਨਵਾਇਟ ਭੇਜਨੇ ਸ਼ੁਰੂ ਕਰ ਦਿੱਤੇ ਹਨ। ਉਮੀਦ ਹੈ ਕਿ ਕੰਪਨੀ ਇਸ ਪ੍ਰੋਗਰਾਮ ਵਿੱਚ ਆਪਣੀ J ਸੀਰੀਜ਼ ਦਾ ਨਵਾਂ ਸਮਾਰਟਫੋਨ J7 ਪ੍ਰਾਈਮ ਲਾਂਚ ਕਰੇਗੀ। ਇਸ ਸਮਾਰਟਫੋਨ ਨੂੰ ਕੰਪਨੀ ਅਗਸਤ ਮਹੀਨੇ ਵਿੱਚ ਵੇਯਤਨਾਮ ਵਿੱਚ ਲਾਂਚ ਕਰ ਚੁੱਕੀ ਹੈ।ਇੱਕ ਰਿਟੇਲਰ ਮੁਤਾਬਕ, ਭਾਰਤ ਵਿੱਚ ਇਸ ਦੀ ਕੀਮਤ 18,000 ਰੁਪਏ ਹੋ ਸਕਦੀ ਹੈ। ਗਲੈਕਸੀ J7 ਪ੍ਰਾਇਮ J7(2016) ਦਾ ਅਪਡੇਟਿਡ ਵਰਜਨ ਹੈ। ਸਮਰਾਟਫੋਨ ਵਿੱਚ 5.5 ਇੰਚ ਦਾ ਫੁੱਲ-ਐਚ.ਡੀ. ਡਿਸਪਲੇ ਹੈ ਜਿਸਦੀ ਰਿਜਾਲਯੂਸ਼ਨ 1080×1920 ਪਿਕਸਲ ਹੈ। ਇਸ 'ਤੇ ਗੋਰਿਲਾ ਗਲਾਸ 4 ਦਾ ਪ੍ਰਟੈਕਸ਼ਨ ਦਿੱਤਾ ਗਿਆ ਹੈ। ਪ੍ਰੋਸੈਸਰ ਦੀ ਗੱਲ ਕਰਿਏ ਤਾਂ ਇਸ ਵਿੱਚ 1.6 GHz ਆਕਟਾ-ਕੋਰ ਪ੍ਰੋਸੈਸਰ ਅਤੇ 3 ਜੀ.ਬੀ. ਰੈਮ ਹੈ। ਗਲੈਕਸੀ J7 ਪ੍ਰਾਇਮ ਵਿੱਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਹੀ 8 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। 32 ਜੀ.ਬੀ. ਇੰਟਰਨਲ ਮੈਮਰੀ ਵਾਲੇ ਇਸ ਫੋਨ ਦੀ ਮੈਮਰੀ 256 ਜੀ.ਬੀ. ਤੱਕ ਵਧਾਈ ਜਾ ਸਕਦੀ ਹੈ। ਕਨੈਕਟਿਵਿਟੀ ਦੀ ਗੱਲ ਕਰਿਏ ਤਾਂ ਇਸ ਵਿੱਚ 4G LTE, ਵਾਈ-ਫਾਈ, ਜੀ.ਪੀ.ਐਸ., ਯੂ.ਐਸ.ਬੀ. ਜਿਹੇ ਆਪਸ਼ਨ ਦਿੱਤੇ ਗਏ ਹਨ। ਫੋਨ ਨੂੰ ਪਾਵਰ ਦੇਣ ਦੇ ਲਈ 3300mAh ਦੀ ਬੈਟਰੀ ਦਿੱਤੀ ਗਈ ਹੈ।