✕
  • ਹੋਮ

ਕਿਸੇ ਨੂੰ ਨਹੀਂ ਪਤਾ ਜੁੱਤੀਆਂ ਦੇ ਰੁੱਖ ਦਾ ਰਾਜ਼, ਜਾਣੋ ਪੂਰੀ ਕਹਾਣੀ !

ਏਬੀਪੀ ਸਾਂਝਾ   |  24 Apr 2018 02:47 PM (IST)
1

ਯੂਰਪ ਤੇ ਅਮਰੀਕਾ ਵਿੱਚ ਜੁੱਤੀਆਂ ਨੂੰ ਰੁੱਖਾਂ ’ਤੇ ਟੰਗਣ ਨੂੰ ਫਰਟੀਲਿਟੀ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਇੱਥੇ ਲੋਕਾਂ ਨੂੰ ਅਸਲ ਰਿਵਾਜ਼ ਤਾਂ ਨਹੀਂ ਪਤਾ ਪਰ ਇਹ ਲੋਕ ਸੈਕਸ ਲਾਈਫ਼ ਠੀਕ ਨਾ ਹੋਣ ’ਤੇ ਆਪਣੀ ਜੁੱਤੀ ਰੁੱਖ ’ਤੇ ਟੰਗ ਦਿੰਦੇ ਹਨ।

2

ਕਿਹਾ ਜਾਂਦਾ ਹੈ ਕਿ ਦੂਜੇ ਵਿਸ਼ਵ ਯੁੱਧ ਬਾਅਦ ਜਵਾਨਾਂ ਨੇ ਵੀ ਲੜਾਈ ਛੱਡ ਕੇ ਅੱਗੇ ਵਧਣ ਦੀ ਉਮੀਦ ਵਿੱਚ ਆਪਣੀਆਂ ਜੁੱਤੀਆਂ ਰੁੱਖਾਂ ’ਤੇ ਟੰਗ ਦਿੱਤੀਆਂ ਸਨ। ਇਹ ਸ਼ੂ ਟ੍ਰੀ ਹਵਾਈ, ਆਸਟਰੇਲੀਆ, ਜਰਮਨੀ, ਨੀਦਰਲੈਂਡ, ਸਾਊਥ ਅਫ਼ਰੀਕਾ ਤੇ ਯੂਕੇ ’ਚ ਆਸਾਨੀ ਨਾਲ ਵੇਖੇ ਜਾ ਸਕਦੇ ਹਨ।

3

ਉੱਤਰੀ ਅਮਰੀਕਾ ’ਚ ਲੋਕ ਵਾਧੂ ਜੁੱਤੀਆਂ ਰੁੱਖਾਂ ’ਤੇ ਟੰਗ ਦਿੰਦੇ ਹਨ ਤਾਂ ਕਿ ਇਹ ਜ਼ਰੂਰਤਮੰਦਾਂ ਦੇ ਕੰਮ ਆ ਸਕਣ।

4

ਇਨ੍ਹਾਂ ਰੁੱਖਾਂ ’ਤੇ ਸਨੀਕਰ, ਸਲਿੱਪਰ, ਸੈਂਡਲ, ਆਈਸ ਸਕੁਏਟਸ ਤੇ ਹੋਰ ਕਈ ਤਰ੍ਹਾਂ ਦੀਆਂ ਜੁੱਤੀਆਂ ਟੰਗੀਆਂ ਜਾਂਦੀਆਂ ਹਨ।

5

ਕਈ ਲੋਕ ਜਾਣ ਤੋਂ ਪਹਿਲਾਂ ਆਪਣੀ ਯਾਦ ਦੇ ਤੌਰ ’ਤੇ ਵੀ ਰੁੱਖ ’ਤੇ ਆਪਣੀ ਜੁੱਤੀ ਟੰਗ ਦਿੰਦੇ ਹਨ।

6

ਕਈ ਲੋਕ ਮੰਨਦੇ ਹਨ ਕਿ ਇਨ੍ਹਾਂ ਰੁੱਖਾਂ ਦੀ ਸ਼ੁਰੂਆਤ ਮਿਸ਼ੀਗਨ ’ਚ ਹੋਈ ਜਿਸ ਨੂੰ ਸੀਰੀਅਲ ਕਿਲਰ ਨੇ ਸ਼ੁਰੂ ਕੀਤਾ ਸੀ। ਅਜਿਹਾ ਉਸ ਨੇ ਇਸ ਲਈ ਕੀਤਾ ਕਿਉਂਕਿ ਉਹ ਜਾਣਨਾ ਚਾਹੁੰਦਾ ਸੀ ਕਿ ਹੁਣ ਤਕ ਉਸ ਨੇ ਕਿੰਨੇ ਜਣਿਆਂ ਦਾ ਕਤਲ ਕੀਤਾ ਹੈ ਤਾਂ ਉਸ ਨੇ ਸਾਰੇ ਸਾਰੇ ਕਤਲ ਹੋਏ ਲੋਕਾਂ ਦੀਆਂ ਜੁੱਤੀਆਂ ਰੁੱਖ ਨਾਲ ਟੰਗ ਦਿੱਤੀਆਂ।

7

8

ਮੰਨਿਆ ਜਾਂਦਾ ਹੈ ਕਿ ਇਸ ਰੁੱਖ ਦੇ ਹੋਣ ਦਾ ਮਕਸਦ ਅਜਿਹੀਆਂ ਚੀਜ਼ਾਂ ਦਾ ਹੋਣਾ ਹੈ, ਜੋ ਕਦੀ ਹੋਈਆਂ ਹੀ ਨਹੀਂ।

9

ਨਾਰਥਨ ਐਕਸਪ੍ਰੈੱਸ 2005 ਦੇ ਇੱਕ ਲੇਖ ਮੁਤਾਬਕ ਇਸ ਸ਼ੂ ਟ੍ਰੀ ਨੂੰ ‘ਦ ਗਰੇਟ ਲਿਟਸਵਿਲੋ’ ਸ਼ੂ ਟ੍ਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

10

ਕਈ ਲੋਕ ਦੱਸਦੇ ਹਨ ਕਿ ਸ਼ੂ ਟ੍ਰੀ 1995 ਤੋਂ ਵੇਖੇ ਜਾ ਰਹੇ ਹਨ। ਸ਼ੁਰੂ ਕਦੋਂ ਹੋਏ, ਇਹ ਕਿਸੀ ਨੂੰ ਨਹੀਂ ਪਤਾ।

11

ਸ਼ੂ ਟ੍ਰੀ ਦੇ ਪਿੱਛੇ ਦਾ ਭੇਤ ਕਿਸੇ ਨੂੰ ਪਤਾ ਨਹੀਂ, ਲੋਕ ਇਸ ਸਬੰਧੀ ਅੰਦਾਜ਼ਾ ਹੀ ਲਾਉਂਦੇ ਹਨ।

12

ਹਾਲਾਂਕਿ ਦੁਨੀਆ ਭਰ ’ਚ ਤਕਰੀਬਨ 100 ਅਜਿਹੀਆਂ ਥਾਵਾਂ ਹਨ ਜਿੱਥੇ ਸ਼ੂ ਟ੍ਰੀ ਵੇਖੇ ਜਾ ਸਕਦੇ ਹਨ।

13

ਜੁੱਤੀਆਂ ਦੇ ਇਹ ਰੁੱਖ ਉੱਤਰ-ਪੱਛਮ ਦੇ ਮਿਸ਼ੀਗਨ ਵਿੱਚ ਵੇਖੇ ਜਾ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਇੱਥੋਂ ਹੀ ਜੁੱਤੀਆਂ ਦੇ ਰੁੱਖਾਂ ਦਾ ਕਲਚਰ ਸ਼ੁਰੂ ਹੋਇਆ ਸੀ।

14

ਜੁੱਤੀਆਂ ਦੇ ਰੁੱਖ ਨੂੰ ਆਮ ਤੌਰ ’ਤੇ ‘ਕਲਾਸਕਾ ਸ਼ੂ ਟ੍ਰੀ’ ਕਿਹਾ ਜਾਂਦਾ ਹੈ।

15

ਤੁਸੀਂ ਫੁੱਲਾਂ, ਫਲ਼ਾਂ ਤੇ ਸਬਜ਼ੀਆਂ ਦੇ ਰੁੱਖ ਤਾਂ ਵੇਖੇ ਹੋਣਗੇ ਪਰ ਕੀ ਤੁਸੀਂ ਕਦੀ ਜੁੱਤੀਆਂ ਦਾ ਰੁੱਖ ਵੇਖਿਆ ਹੈ।

  • ਹੋਮ
  • ਅਜ਼ਬ ਗਜ਼ਬ
  • ਕਿਸੇ ਨੂੰ ਨਹੀਂ ਪਤਾ ਜੁੱਤੀਆਂ ਦੇ ਰੁੱਖ ਦਾ ਰਾਜ਼, ਜਾਣੋ ਪੂਰੀ ਕਹਾਣੀ !
About us | Advertisement| Privacy policy
© Copyright@2025.ABP Network Private Limited. All rights reserved.