ਕਿਰਾਏ ਦੀ ਵੈਨ ਨੇ 10 ਜਣੇ ਕੁਚਲੇ, 15 ਜ਼ਖ਼ਮੀ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਪੀੜਤਾਂ ਪ੍ਰਤੀ ਦੁਖ਼ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
Download ABP Live App and Watch All Latest Videos
View In Appਪੁਲਿਸ ਮੁਤਾਬਕ ਘਟਨਾ ਜਾਣਬੁੱਝ ਕੇ ਕੀਤੀ ਗਈ ਪਰ ਅਜਿਹਾ ਕਰਨ ਪਿੱਛੇ ਦਾ ਕਾਰਨ ਹਾਲ਼ੇ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਫ਼ਿਲਹਾਲ ਘਟਨਾ ਪਿੱਛੇ ਅੱਤਵਾਦੀਆਂ ਦੇ ਹੋਣ ਦੀ ਪੁਸ਼ਟੀ ਨਹੀਂ ਕੀਤੀ।
ਪੁਲਿਸ ਨੇ ਵੈਨ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਦੀ ਪਛਾਣ ਅਲੈਕਸ ਮਿਨਾਸੀਅਨ (25) ਵਜੋਂ ਹੋਈ ਹੈ ਤੇ ਉਹ ਨੇੜਲੇ ਸ਼ਹਿਰ ਰਿਚਮੰਡ ਹਿੱਲ ਦਾ ਰਹਿਣ ਵਾਲਾ ਹੈ।ਉਸ ਘਟਨਘਟਨੇ ਬਾਅਦ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ।
ਘਟਨਾ ਸ਼ਹਿਰ ਤੋਂ ਲਗਪਗ 30 ਕਿੱਲੋਮੀਟਰ ਦੂਰ ਲੋਕਾਂ ਦੀ ਭੀੜ ਵਾਲੇ ਚੌਰਾਹੇ ਯੌਂਗ ਸਟਰੀਟ ਵਿੱਚ ਕਰੀਬ 1.30 ਵਜੇ ਹੋਈ ਜਿੱਥੇ ਕੈਨੈਡਾ, ਸੰਯੁਕਤ ਰਾਜ ਅਮਰੀਕਾ, ਬਰਤਾਨੀਆ, ਫਰਾਂਸ, ਜਰਮਨੀ, ਇਟਲੀ ਤੇ ਜਪਾਨ ਸਮੇਤ ਹੋਰ ਉਦਯੋਗਿਕ ਦੇਸ਼ਾਂ ਦੇ 7 ਵਿਦੇਸ਼ੀ ਮੰਤਰੀਆਂ ਦਾ ਸਮੂਹ ਬੈਠਕ ਕਰ ਰਹੇ ਸਨ।
ਟੋਰਾਂਟੋ ਵਿੱਚ ਕਿਰਾਏ ’ਤੇ ਚੱਲਣ ਵਾਲੀ ਵੈਨ ਨੇ 10 ਜਣਿਆਂ ਨੂੰ ਕੁਚਲ ਦਿੱਤਾ ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ।
- - - - - - - - - Advertisement - - - - - - - - -