ਇਰਾਕ ’ਚ ਹਰ 10 ਮਿੰਟ ਬਾਅਦ ਲੜਾਕੂ ਨੂੰ ਮੌਤ ਦੀ ਸਜ਼ਾ, ਪਤਨੀਆਂ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
ਗ੍ਰਿਫ਼ਤਾਰ ਲੋਕਾਂ ’ਚੋਂ 1.350 ਵਿਦੇਸ਼ੀ ਮਹਿਲਾਵਾਂ ਤੇ 580 ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਪਿਛਲੇ ਸਾਲ ਇਰਾਕੀ ਫ਼ੌਜ ਸਾਹਮਣੇ ਸਰੰਡਰ ਕੀਤਾ ਸੀ। ਇਰਾਕ ਦੀ ਗ੍ਰਿਫ਼ਤ ਵਿੱਚ ਸਭ ਤੋਂ ਜ਼ਿਆਦਾ ਤੁਰਕੀ, ਰੂਸੀ ਤੇ ਕੇਂਦਰੀ ਏਸ਼ੀਆ ਦੇ ਨਾਗਰਿਕ ਹਨ।
Download ABP Live App and Watch All Latest Videos
View In Appਅਦਾਲਤ ਨਾਲ ਸਬੰਧਿਤ ਲੋਕਾਂ ਦਾ ਕਹਿਣਾ ਹੈ ਕਿ 2017 2017 ਦੀ ਗਰਮੀ ਦੇ ਮੌਸਮ ਤੋਂ ਹੁਣ ਤਕ 10 ਹਜ਼ਾਰ ਤੋਂ ਵੱਧ ਮਾਮਲੇ ਅਦਾਲਤ ਭੇਜੇ ਗਏ ਹਨ ਜਿਨ੍ਹਾਂ ਵਿੱਚੋਂ ਹੁਣ ਤਕ 2,900 ਜਣਿਆਂ ਦੀ ਸੁਣਵਾਈ ਹੋਈ ਹੈ ਤੇ ਇਨ੍ਹਾਂ ’ਚੋਂ ਤਕਰੀਬਨ 98 ਫ਼ੀ ਸਦੀ ਜਣਿਆਂ ਨੂੰ ਸਜ਼ਾ ਸੁਣਾਈ ਗਈ ਹੈ।
ਹਿਊਮਨ ਰਾਈਟਸ ਵਾਹ ਮੁਤਾਬਕ ਦਸੰਬਰ ਤਕ ISIS ਨਾਲ ਸਬੰਧਿਤ ਮਾਮਲਿਆਂ ’ਚ 20 ਹਜ਼ਾਰ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਖ਼ਬਰ ਏਜੰਸੀ ਏਪੀ ਮੁਤਾਬਕ 2014 ਤੋਂ ਹੁਣ ਤਕ 19 ਹਜ਼ਾਰ ਜਣੇ ਹਿਰਾਸਤ ’ਚ ਲਏ ਗਏ ਹਨ।
ਇਰਾਕ ਦੇ ਨਿਆਂ ਮੰਤਰਾਲੇ ਨੇ ਅਦਾਲਤ ਦੀ ਤਾਰੀਫ਼ ਕਰਦਿਆਂ ਅਦਾਲਤ ਦੇ ਫ਼ੈਸਲੇ ਨੂੰ ਜਾਇਜ਼ ਕਰਾਰ ਦਿੱਤਾ। ਮੰਤਰਾਲੇ ਨੇ ਕਿਹਾ ਕਿ ਦੋਸ਼ੀਆਂ ਨੂੰ ਸਬੂਤ ਮਿਲਣ ’ਤੇ ਹੀ ਸਜ਼ਾ ਦਿੱਤੀ ਜਾ ਰਹੀ ਹੈ। ਸਬੂਤ ਨਾ ਮਿਲਣ ’ਤੇ ਕਿਸੇ ਨੂੰ ਵੀ ਸਜ਼ਾ ਨਹੀਂ ਦਿੱਤੀ ਗਈ। ਟਾਈਮਜ਼ ਦੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ISIS ਨਾਲ ਸਬੰਧਤ ਮਾਮਲਿਆਂ ’ਚ ਹੁਣ ਤਕ 13 ਹਜ਼ਾਰ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 2017 ਵਿੱਚ ਸਭ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਰਾਕ ਵਿੱਚ ਅੱਤਵਾਦ ਲਈ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ। ਇਸੀ ਤਹਿਤ ਇੱਥੇ ISIS ਨਾਲ ਦੂਰ-ਦੂਰ ਤਕ ਸਬੰਧਤ ਲੋਕਾਂ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਲੜਾਕੂਆਂ ਦੀਆਂ ਪਤਨੀਆਂ ਵੀ ਸ਼ਾਮਲ ਹਨ।
ਅਲੋਚਕਾਂ ਦਾ ਕਹਿਣਾ ਹੈ ਕਿ ਸਜ਼ਾ ਦੇਣ ਦੀ ਇਸ ਪ੍ਰਕਿਰਿਆ ਵਿੱਚ ਲੜਾਕੂਆਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ। ਇਸ ਲਈ ਇਹ ਸਜ਼ਾ ਤੋਂ ਜ਼ਿਆਦਾ ਬਦਲਾ ਲੈਣ ਜਿਹਾ ਲੱਗ ਰਿਹਾ ਹੈ। ਯੂਐਨ ਹਾਈ ਕਮਿਸ਼ਨ ਫਾਰ ਹਿਊਮਨ ਰਾਈਟਸ ਦਾ ਕਹਿਣਾ ਹੈ ਕਿ ਅਜਿਹੀ ਕਾਰਵਾਈ ਨਾਲ ਨਿਆਂਇਕ ਪ੍ਰਕਿਰਿਆ ਨੂੰ ਹਾਨੀ ਪੁੱਜਣ ਦਾ ਖ਼ਦਸ਼ਾ ਹੈ। ਹਿਊਮਨ ਰਾਈਟਸ ਵਾਚ ਨੇ ਵੀ ਇਹੀ ਬਿਆਨ ਜਾਰੀ ਕੀਤਾ ਹੈ।
ਦੇਸ਼ ਨੂੰ ISIS ਤੋਂ ਬਚਾਉਣ ਲਈ ਪ੍ਰਧਾਨ ਮੰਤਰੀ ਹੈਦਰ ਅਲ ਆਬਾਦੀ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਇਸੇ ਲਈ ਸਰਕਾਰ ਅਦਾਲਤ ਦੇ ਸਹਾਰੇ ਤੇਜ਼ੀ ਨਾਲ ਦੋਸ਼ੀਆਂ ਨੂੰ ਫਾਂਸੀ ਦੇ ਤਖ਼ਤੇ ’ਤੇ ਭੇਜ ਰਹੀ ਹੈ। ਇਰਾਕੀ ਜੁਆਇੰਟ ਆਪਰੇਸ਼ਨ ਕਮਾਂਡ ਦੇ ਬੁਲਾਰੇ ਯਹੀਆ ਰਸੂਲ ਨੇ ਕਿਹਾ ਕਿ ISIS ਵੱਲੋਂ ਮਾਰੇ ਬੇਕਸੂਰਾਂ ਨੂੰ ਇਨਸਾਫ਼ ਦਿਵਾਉਣ ਲਈ ਦੋਸ਼ੀਆਂ ਨੂੰ ਫਾਂਸੀ ਦੇਣਾ ਜ਼ਰੂਰੀ ਹੈ। ਅਜਿਹਾ ਕਰਨ ਨਾਲ ਹੀ ਇਹ ਅੱਗੇ ਤੋਂ ਗੁਨਾਹ ਕਰਨੋਂ ਡਰਨਗੇ।
ਅਦਾਲਤ ਨੇ ਵੱਖ-ਵੱਖ ਮੂਲ ਦੀਆਂ 14 ਮਹਿਲਾਵਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਫਾਂਸੀ ਦੀ ਸਜ਼ਾ ਦੇਣ ਦਾ ਇਹ ਸਿਲਸਿਲਾ ਇਰਾਕ ISIS ’ਤੇ ਜਿੱਤ ਦਰਜ ਕਰਨ ਤੋਂ ਬਾਅਦ ਦਾ ਚੱਲ ਰਿਹਾ ਹੈ। ਜਿੱਤਣ ਪਿੱਛੋਂ ਇਰਾਕ ਨੇ ISIS ਦੇ ਹਜ਼ਾਰਾਂ ਲੜਕਿਆਂ ਤੇ ਉਸ ਲਈ ਕੰਮ ਕਰਨ ਵਾਲਿਆਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਫੜਿਆ ਸੀ ਜਿਨ੍ਹਾਂ ’ਤੇ ISIS ਦੇ 3 ਸਾਲਾਂ ਦੇ ਰਾਜ ਦੌਰਾਨ ਉਸ ਦੇ ਹਮਾਇਤੀ ਹੋਣ ਦਾ ਦੋਸ਼ ਹੈ।
ਅਮਰੀਕੀ ਅਖ਼ਬਾਰ 'ਨਿਊਯਾਰਕ ਟਾਈਮਜ਼' ਮੁਤਾਬਕ ਇਰਾਕ ਵਿੱਚ ਚੱਲ ਰਹੀ ਕਾਰਵਾਈ ’ਚ ਅਦਾਲਤ 10 ਮਿੰਟ ਅੰਦਰ ਇੱਕ ਫਾਂਸੀ ਦੀ ਸਜ਼ਾ ਸੁਣਾ ਰਹੀ ਹੈ। ਦੇਸ਼ ਵਿੱਚੋਂ ISIS ਦੇ ਸਫ਼ਾਏ ਪਿੱਛੋਂ ਇਸ ਅੱਤਵਾਦੀ ਸਮੂਹ ਦੇ ਸਮਰਥਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਅਖ਼ਬਾਰ ਮੁਤਾਬਕ ਇੱਕ 42 ਸਾਲਾ ਅਮੀਨਾ ਮਾਂ ਦੀ ਮਹਿਲਾ ਨੂੰ ਵੀ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।
- - - - - - - - - Advertisement - - - - - - - - -