ਬ੍ਰਿਟਿਸ਼ ਦੇ ਸ਼ਾਹੀ ਮਹਿਲ 'ਚ ਕਲਕਾਰੀਆਂ, ਗੱਦੀ ਦਾ ਪੰਜਵਾਂ ਵਾਰਸ ਜੰਮਿਆ
ਛੋਟੇ ਰਾਜਕੁਮਾਰ ਦੀ ਤਸਵੀਰ ਸੋਸ਼ਲ ਮੀਡੀਆ ਤੋਂ ਲੈ ਕੇ ਮੇਨ ਸਟਰੀਮ ਮੀਡੀਆ ਤਕ ਵੇਖੀ ਤੇ ਸ਼ੇਅਰ ਕੀਤੀ ਜਾ ਰਹੀ ਹੈ। (ਤਸਵੀਰਾਂ: ਏਪੀ)
ਇਸ ਬੱਚੇ ਦੇ ਜਨਮ ਦੀਆਂ ਖ਼ਬਰਾਂ ਮੀਡੀਆ ਦੀਆਂ ਸੁਰਖ਼ੀਆਂ ਬਣੀਆਂ ਹੋਈਆਂ ਹਨ। ਸ਼ਾਹੀ ਜੋੜੇ ਨੂੰ ਸੋਸ਼ਮ ਮੀਡੀਆ ’ਤੇ ਵੀ ਖ਼ੂਬ ਵਧਾਈਆਂ ਮਿਲ ਰਹੀਆਂ ਹਨ।
ਪ੍ਰਿੰਸ ਵਿਲੀਅਮ ਤੇ ਕੈਥਰੀਨ29 ਅਪਰੈਲ ਨੂੰ ਆਪਣੇ ਵਿਆਹ ਦੀ 7ਵੀਂ ਵਰ੍ਹੇਗੰਢ ਮਨਾਉਣਗੇ।
ਇਸ ਬੱਚੇ ਦਾ ਜਨਮ ਪ੍ਰਿੰਸ ਹੈਰੀ ਤੇ ਮੇਘਨ ਮਰਕੇਲ ਦੇ ਵਿੰਡਸਰ ਵਿੱਚ 19 ਮਈ ਨੂੰ ਹੋਣ ਵਾਲੇ ਵਿਆਹ ਤੋਂ ਕੁਝ ਹਫ਼ਤੇ ਪਹਿਲਾਂ ਹੋਇਆ ਹੈ।
ਪ੍ਰਧਾਨ ਮੰਤਰੀ ਥੈਰੇਸਾ ਮੇ ਨੇ ਟਵੀਟ ਜ਼ਰੀਏ ਜੋੜੇ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਖ਼ੁਸ਼ਹਾਲ ਜੀਵਨ ਦੀ ਕਾਮਨਾ ਕੀਤੀ।
ਕੇਟ ਨੂੰ ਲੰਦਨ ਦੇ ਸੇਂਟ ਮੈਰੀ ਹਸਪਤਾਲ ਦੇ ਲਿੰਡੋ ਵਿੰਗ ’ਚ ਦਾਲ ਕਰਾਇਆ ਗਿਆ ਸੀ।
ਗੱਦੀ ਦੇ ਵਾਰਸਾਂ ਵਿੱਚੋਂ ਇਹ ਰਾਜਕੁਮਾਰ ਆਪਣੇ ਦਾਦੇ ਪ੍ਰਿੰਸ ਚਾਰਲਸ, ਪਿਤਾ ਪ੍ਰਿੰਸ ਵਿਲੀਅਮ, ਭਰਾ ਪ੍ਰਿੰਸ ਜੌਰਜ ਤੇ ਵੱਡੀ ਭੈਣ ਪ੍ਰਿੰਸਿਸ ਸ਼ੈਰਲਟ ਤੋਂ ਬਾਅਦ ਪੰਜਵੇਂ ਸਥਾਨ ’ਤੇ ਹੈ। ਹਾਲਾਂਕਿ ਉਸ ਦਾ ਚਾਚਾ ਪ੍ਰਿੰਸ ਹੈਰੀ 6ਵੇਂ ਨੰਬਰ ’ਤੇ ਹੈ।
‘ਡਿਊਕ ਆਫ਼ ਕੈਂਬਰਿਜ’ ਆਪਣੇ ਰਾਜਕੁਮਾਰ ਦੇ ਜਨਮ ਵੇਲੇ ਮੌਜੂਦ ਸਨ। ਨਵਜੰਮਿਆ ਰਾਜਕੁਮਾਰ ਮਹਾਰਾਣੀ ਐਲੀਜ਼ਾਬੈਥ ਦਾ ਛੇਵਾਂ ਪੜਪੋਤਾ ਹੈ। ਵਿਲੀਅਮ ਤੇ ਕੇਟ ਨੇ ਅਪਰੈਲ 2011 ’ਚ ਵਿਆਹ ਕਰਾਇਆ ਸੀ।
ਕੇਂਸਿੰਗਟਨ ਪੈਲੇਸ ਨੇ ਇੱਕ ਬਿਆਨ ’ਚ ਕਿਹਾ ਕਿ ਸਥਾਨਕ ਸਮੇਂ ਮੁਤਾਬਕ ਬੱਚੇ ਦਾ ਜਨਮ 11.01 ਵਜੇ ਹੋਇਆ।
ਪ੍ਰਿੰਸ ਵਿਲੀਅਮ ਦੀ ਪਤਨੀ ਕੇਟ ਮਿਡਲਟਨ ਨੇ ਤੀਸਰੇ ਬੱਚੇ ਨੂੰ ਜਨਮ ਦਿੱਤਾ ਹੈ ਜੋ ਗੱਦੀ ਦਾ ਪੰਜਵਾਂ ਹੱਕਦਾਰ ਹੋਵੇਗਾ।