ਮੇਰਟ: ਉੱਤਰ ਪ੍ਰਦੇਸ਼ ਦੇ ਮੇਰਟ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ, ਇੱਕ ਨੌਜਵਾਨ ਨੇ ਆਪਣੀ ਭੈਣ ਨੂੰ ਸਿਰਫ ਇਸ ਗੱਲ ਪਿੱਛੇ ਗੋਲੀ ਮਾਰ ਦਿੱਤੀ ਕੇ ਉਸ ਨੇ 20 ਕੁੱਤਿਆਂ ਲਈ ਰੋਟੀ ਬਣਾਉਣ ਤੋਂ ਇਨਕਾਰ ਕੀਤਾ। ਇਹ ਸਨਸਨੀਖੇਜ਼ ਮਾਮਲਾ ਮੇਰਟ ਦੀ ਗੰਗਾ ਸਾਗਰ ਕਲੋਨੀ ਨੇੜੇ ਕੈਲਾਸ਼ ਵਾਟਿਕਾ ਦਾ ਹੈ। ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਕੈਲਾਸ਼ ਵਾਟਿਕਾ ਦਾ ਰਹਿਣ ਵਾਲਾ ਯੋਗੇਂਦਰ ਕੁਮਾਰ ਬਿਲਡਰ ਹੈ ਤੇ ਅਸਲ ਵਿੱਚ ਰਾਜਪੁਰਾ ਦਾ ਰਹਿਣ ਵਾਲਾ ਹੈ। ਯੋਗੇਂਦਰ ਸੋਮਵਾਰ ਨੂੰ ਦਿੱਲੀ ਗਿਆ ਸੀ ਤੇ ਉਸ ਦੀ ਮਾਤਾ ਸਰੋਜ, ਭੈਣ ਪਾਰੁਲ ਤੇ ਛੋਟਾ ਭਰਾ ਆਸ਼ੀਸ਼ ਘਰ 'ਚ ਸੀ। ਆਸ਼ੀਸ਼ ਕੁੱਤਿਆਂ ਦਾ ਕਾਰੋਬਾਰ ਕਰਦਾ ਹੈ। ਦੇਰ ਸ਼ਾਮ ਸਾਢੇ ਸੱਤ ਵਜੇ ਆਸ਼ੀਸ਼ ਨੇ ਪਾਰੂਲ ਨੂੰ ਆਪਣੇ 20 ਕੁੱਤਿਆਂ ਲਈ ਰੋਟੀ ਪਕਾਉਣ ਲਈ ਕਿਹਾ ਪਰ ਪਾਰੁਲ ਨੇ ਇਸ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਨੂੰ ਲੈ ਕੇ ਭੈਣ-ਭਰਾ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਗੱਲ ਇੰਨੀ ਵੱਧ ਗਈ ਕਿ ਗੁੱਸੇ ਨਾਲ ਭੜਕੇ ਆਸ਼ੀਸ਼ ਨੇ ਰਾਤ 8 ਵਜੇ ਪਾਰੂਲ ਨੂੰ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਪੁਲਿਸ ਨੇ ਦੇਰ ਰਾਤ ਘੇਰਾਬੰਦੀ ਕੀਤੀ ਤੇ ਕਾਤਲ ਆਸ਼ੀਸ਼ ਨੂੰ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਅਨੁਸਾਰ ਮੁਲਜ਼ਮ ਨੇ ਕਤਲ ਮਗਰੋਂ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਸੂਚਨਾ ਵੀ ਦਿੱਤੀ ਕੀ ਉਸ ਨੇ ਪਾਰੁਲ ਨੂੰ ਗੋਲੀ ਮਾਰ ਕਤਲ ਕਰ ਦਿੱਤਾ ਹੈ।ਉਸਨੇ ਰਿਸ਼ਤੇਦਾਰਾਂ ਨੂੰ ਕਿਹਾ ਹਰ ਰੋਜ਼ ਕਲੇਸ਼ ਹੁੰਦਾ ਸੀ, ਇਸ ਲਈ ਉਸਨੂੰ ਖਤਮ ਕਰ ਦਿੱਤਾ।ਇਹ ਕਹਿਣ ਤੋਂ ਬਾਅਦ ਆਸ਼ੀਸ਼ ਨੇ ਫੋਨ ਕੱਟ ਦਿੱਤਾ।ਰਿਸ਼ਤੇਦਾਰਾਂ ਨੇ ਬਾਅਦ ਵਿਚ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ।