ਚੰਡੀਗੜ੍ਹ: ਯੂਟਿਊਬ ਦੁਨੀਆ ਵਿੱਚ ਆਮ ਲੋਕਾਂ ਲਈ ਕਮਾਈ ਦਾ ਵਧੀਆ ਸਾਧਨ ਬਣਦਾ ਜਾ ਰਿਹਾ ਹੈ ਪਰ ਸ਼ਰਤ ਇਹ ਹੈ ਕਿ ਤੁਹਾਡੇ ਵਿੱਚ ਪ੍ਰਤਿਭਾ ਹੋਣੀ ਚਾਹੀਦੀ ਹੈ। ਯੂਟਿਊਬ ਤੋਂ ਵੱਡੇ ਹੀ ਨਹੀਂ ਬਲਕਿ ਬੱਚੇ ਵੀ ਚੋਖੀ ਕਮਾਈ ਕਰ ਰਹੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਰਿਆਨ ਬਾਰੇ।

ਰਿਆਨ ਦੀ ਕਮਾਈ ਬਾਰੇ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਰਿਆਨ ਨੇ 1 ਜੂਨ 2016 ਤੋਂ 1 ਜੂਨ 2017 ਤੱਕ 71 ਕਰੋੜ ਰੁਪਏ ਦੀ ਕਮਾਈ ਕੀਤੀ। ਉਹ ਡਾਲਰ ਵਿੱਚ ਕਮਾਉਂਦਾ ਹੈ।ਇਹ ਬੱਚਾ ਫੋਬਰਸ ਮੈਗਜ਼ੀਨ ਮੁਤਾਬਕ ਯੂਟਿਊਬ ਕਮਾਈ ਦੇ ਮਾਮਲੇ ਵਿੱਚ ਅੱਠਵੇਂ ਨੰਬਰ ਤੇ ਹੈ।

ਰਿਆਨ 6 ਸਾਲ ਦਾ ਹੈ। ਉਸ ਦੀ ਮੰਮੀ ਪਾਪਾ ਨੇ ਉਸ ਦਾ ਇੱਕ ਵੀਡੀਉ ਬਣਾ ਕੇ ਯੂਟਿਊਬ ਉੱਤੇ ਪਾ ਦਿੱਤਾ ਸੀ। ਇਹ ਜੁਲਾਈ 2015 ਦੀ ਗੱਲ ਹੈ। ਇਹ ਵੀਡੀਓ ਵਿੱਚ ਉਹ ਵੱਡੇ ਅੰਡੇ ਨਾਲ ਖੇਡ ਰਿਹਾ ਸੀ। ਇਹ ਵੀਡੀਓ ਵਾਇਰਲ ਹੋ ਗਈ। ਬਾਲਕ ਫੇਮਸ ਹੋ ਗਿਆ। ਇਸ ਵੀਡੀਓ ਦੇ 800 ਮਿਲੀਅਨ ਵੀਉਜ ਹੋ ਚੁੱਕੇ ਹਨ।