ਮੁੰਬਈ: ਮਸ਼ਹੂਰ ਰੈਪ ਕਲਾਕਾਰ ਤੇ ਸੰਗੀਤ ਨਿਰਦੇਸ਼ਕ ਹਨੀ ਸਿੰਘ ਦਾ ਕਾਫੀ ਸਮੇਂ ਤੋਂ ਕੋਈ ਨਵਾਂ ਗਾਣਾ ਰਿਲੀਜ਼ ਨਹੀਂ ਹੋਇਆ ਹੈ। ਹਨੀ ਦੇ ਜੋ ਫੈਨ ਲੰਮੇ ਅਰਸੇ ਤੋਂ ਉਸ ਦੇ ਗੀਤ ਦਾ ਇੰਤਜ਼ਾਰ ਕਰ ਰਹੇ ਹਨ ਉਨ੍ਹਾਂ ਲਈ ਇੱਕ ਚੰਗੀ ਖ਼ਬਰ ਆਈ ਹੈ। ਹਨੀ ਜਲਦ ਹੀ ਆਪਣਾ ਨਵਾਂ ਗੀਤ ਰਿਲੀਜ਼ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਹਨੀ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਅਗਲਾ ਗਾਣਾ 'ਪਰਮਾਣੂ' ਜਿੰਨਾ ਹੀ ਧਮਾਕੇਦਾਰ ਹੋਵੇਗਾ।

ਹਨੀ ਸਿੰਘ ਭਾਰਤੀ ਸੰਗੀਤ ਖੇਤਰ ਵਿੱਚ ਟਰੈਂਡਸੈੱਟਰ ਰਹੇ ਹਨ। ਉਸ ਨੇ ਪਿਛਲੇ ਸਮੇਂ ਵਿੱਚ ਫੇਸਬੁੱਕ ਤੇ ਆਪਣੇ ਦੋਸਤ ਜ਼ੈਜ਼ੀ ਬੀ ਦਾ ਇੱਕ ਸੰਗੀਤ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਹਨੀ ਨੇ ਦੱਸਿਆ ਕਿ ਉਹ ਜਲਦ ਹੀ ਆਪਣਾ ਨਵਾਂ ਟ੍ਰੈਕ ਲੈ ਕੇ ਆ ਰਿਹਾ ਹੈ।



ਹਨੀ ਸਿੰਘ ਆਪਣੇ ਮਜ਼ੇਦਾਰ ਪਾਰਟੀ ਗੀਤ "ਹਾਈ ਹੀਲਸ", "ਲੂੰਗੀ ਡਾਂਸ", "ਦੇਸੀ ਕਲਾਕਾਰ","ਅੰਗਰੇਜ਼ੀ ਬੀਟ" ਵਰਗੇ ਗਾਣਿਆਂ ਨਾਲ ਹਰ ਕਿਸੇ ਦੇ ਦਿਲ 'ਤੇ ਰਾਜ ਕਰ ਰਹੇ ਹਨ।

ਇਥੇ ਦੇਖੋ ਹਨੀ ਦਾ ਹਿੱਟ ਗਾਣਾ-

[embed]