ਅਜੀਬ ਸ਼ਖ਼ਸ ਰਾਤ ਨੂੰ ਕਰਦਾ ਖਤਰਨਾਕ ਕਾਰੇ, ਸਵੇਰੇ ਸਭ ਭੁੱਲ ਜਾਂਦਾ!
ਜੈਕਸਨ ਵੀ ਦੇਰ ਰਾਤ ਤਕ ਕੰਮ ਕਰਿਆ ਕਰਦਾ ਸੀ। ਹੁਣ ਉਸ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਉਸ ਨੂੰ ਗਹਿਰੀ ਨੀਂਦ ਲਈ ਦਵਾਈਆਂ ਦਿੱਤੀਆਂ ਹਨ। ਪਹਿਲਾਂ ਤੋਂ ਕਾਫੀ ਸੁਧਾਰ ਹੈ।
ਮਾਹਰਾਂ ਮੁਤਾਬਕ ਅਜਿਹੀ ਸਥਿਤੀ ਉਦੋਂ ਹੁੰਦੀ ਹੈ ਜਦੋਂ ਮਰੀਜ਼ ਬੇਹੱਦ ਤਣਾਓ ਵਿੱਚ ਹੁੰਦਾ ਹੈ ਜਾਂ ਬੇਹੱਜ ਥੱਕਿਆ ਹੋਇਆ ਹੁੰਦਾ ਹੈ।
ਡਾਕਟਰਾਂ ਦਾ ਇਸ ਤਰ੍ਹਾਂ ਦੇ ਮਾਮਲਿਆਂ ਸਬੰਧੀ ਕਹਿਣਾ ਹੈ ਕਿ ਅਜਿਹਾ ਉਦੋਂ ਹੁੰਦਾ ਹੈ ਜਦੋਂ ਮਰੀਜ਼ ਸੁਪਨੇ ਵਿੱਚ ਪੂਰੀ ਤਰ੍ਹਾਂ ਡੁੱਬ ਜਾਂਦਾ ਹੈ।
ਜੈਕਸਨ ਦੇ ਗੁਆਂਢੀ ਅਕਸਰ ਪੁਲਿਸ ਨੂੰ ਬੁਲਾਉਣ ਦੀ ਧਮਕੀ ਦੇ ਕੇ ਉਸ ਨੂੰ ਵਾਪਸ ਸਵਾਂ ਦਿੰਦੇ ਸੀ।
ਹੈਰਾਨੀ ਦੀ ਗੱਲ ਇਹ ਸੀ ਕਿ ਸਵੇਰ ਤਕ ਉਸ ਨੂੰ ਕੁਝ ਯਾਦ ਨਹੀਂ ਰਹਿੰਦਾ ਸੀ।
ਜੈਕਸਨ ਸੁਫਨੇ ਵਿੱਚ ਇੰਨਾ ਡਰਿਆ ਹੋਇਆ ਹੁੰਦਾ ਸੀ ਕਿ ਰੋਜ਼ਾਨਾ ਖਿੜਕੀ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰਦਾ ਸੀ। ਇਸ ਦੌਰਾਨ ਉਸ ਦਾ ਐਕਟਿਵ ਦਿਮਾਗ ਸੌਂ ਰਿਹਾ ਹੁੰਦਾ ਸੀ।
30 ਸਾਲਾ ਜੈਕਸਨ (ਕਾਲਪਨਿਕ ਨਾਂ) ਰੋਜ਼ਾਨਾ ਆਮ ਤਰੀਕੇ ਨਾਲ ਸੌਂਦਾ ਸੀ ਪਰ ਅੱਧੀ ਰਾਤ ਨੂੰ ਡਰਾਉਣੇ ਸੁਫਨੇ ਵੇਖ ਕੇ ਅਚਾਨਕ ਜਾਗ ਜਾਂਦਾ ਸੀ।
ਹਰ ਕੋਈ ਸੁਫਨੇ ਵੇਖਦਾ ਹੈ। ਕੁਝ ਲੋਕਾਂ ਨੂੰ ਸਵਰੇ ਤਕ ਸੁਫਨੇ ਯਾਦ ਰਹਿੰਦੇ ਹਨ ਪਰ ਕੁਝ ਨੂੰ ਭੁੱਲ ਜਾਂਦੇ ਹਨ।