ਬਰਫ ਦਾ ਬਣਿਆ ਇਹ ਸ਼ਹਿਰ ਸੈਲਾਨੀਆਂ ਲਈ ਬਣਿਆ ਖਿੱਚ ਦਾ ਕੇਂਦਰ
ਚੀਨ ‘ਚ ਮਨਾਇਆ ਜਾਣ ਵਾਲਾ ਇਹ ਤਿਉਹਾਰ ਪੂਰੀ ਦੁਨੀਆ ‘ਚ ਮਸ਼ਹੂਰ ਹੈ। ਇਸ ਤਿਉਹਾਰ ‘ਚ ਹੋਣ ਵਾਲਾ ਲੈਂਟਨਰ ਸ਼ੋਅ ਅਤੇ ਗਾਰਡਨ ਪਾਰਟੀ ਬਹੁਤ ਮਸ਼ਹੂਰ ਹੈ, ਜਿਸ ‘ਚ ਸ਼ਾਮਿਲ ਹੋਣ ਦੇ ਲਈ ਦੂਰ-ਦੂਰ ਤੋਂ ਲੋਕ ਆਉਂਦੇ ਹਨ।
ਜਿੱਥੇ ਬਰਫ਼ ਦੇ ਬਣੇ ਢਾਂਚਿਆਂ ਨਾਲ ਲੋਕ ਤਸਵੀਰਾਂ ਖਿਚਵਾਉਂਦੇ ਹਨ। ਇਹ ਤਿਉਹਾਰ ਇੱਕ ਮਹੀਨੇ ਤੱਕ ਚੱਲਦਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਨਵਰੀ ਦੇ ਮਹੀਨੇ ‘ਚ ਇਸ ਸ਼ਹਿਰ ਦਾ ਤਾਪਮਾਨ -17 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ।
‘ਆਈਸ ਅਤੇ ਸਨੋਅ ‘ ਨਾਂ ਦਾ ਇਹ ਤਿਉਹਾਰ ਹਰ ਸਾਲ ਜਨਵਰੀ ਵਿਚ ਮਨਾਇਆ ਜਾਂਦਾ ਹੈ ।ਜਿਸ ਵਿਚ ਬਰਫ਼ ਨਾਲ ਪੂਰਾ ਸ਼ਹਿਰ ਬਣਾਇਆ ਜਾਂਦਾ ਹੈ। ਇਸ ਸ਼ਹਿਰ ਵਿਚ ਵਿਦੇਸ਼ਾਂ ਤੋਂ ਵੀ ਹਰ ਸਾਲ ਲੋਕ ਆਉਂਦੇ ਹਨ।
ਪਰ ਕੀ ਤੁਸੀਂ ਜਾਣਦੇ ਹੋ ਚੀਨ ਦਾ ਇੱਕ ਸ਼ਹਿਰ ਅਜਿਹਾ ਵੀ ਹੈ ਜੋ ਪੂਰੀ ਤਰ੍ਹਾਂ ਬਰਫ਼ ਨਾਲ ਹੀ ਬਣਿਆ ਹੈ। ਜੀ ਹਾਂ ,ਚੀਨ ਦੇ ਹਾਵਿਨ ਸ਼ਹਿਰ ਵਿਚ ਬਰਫ਼ਬਾਰੀ ਦਾ ਮਜ੍ਹਾਂ ਲੈਣ ਲਈ ਇੱਕ ਤਿਉਹਾਰ ਮਨਾਇਆ ਜਾਂਦਾ ਹੈ।
ਸਰਦੀਆਂ ਦੇ ਮੌਸਮ ਵਿਚ ਹਰ ਕੋਈ ਬਰਫ਼ ਦੇਖਣ ਦਾ ਸ਼ੌਕੀਨ ਹੁੰਦਾ ਹੈ ।ਬਰਫ਼ਬਾਰੀ ਦਾ ਮਜ਼ਾ ਲੈਣ ਲਈ ਜਿੱਥੇ ਕੁੱਝ ਲੋਕ ਸ਼ਿਮਲਾ ,ਮਨਾਲੀ ਜਾਂਦੇ ਹਨ ਤਾਂ ਕਈ ਵਿਦੇਸ਼ਾਂ ਵਿਚ। ਬਰਫ਼ਬਾਰੀ ਦਾ ਲੁਤਫ਼ ਲੈਂਦੇ ਹੋਏ ਕਈ ਤਰ੍ਹਾਂ ਦੇ ਅਡਵੈਂਚਰ ਖੇਡਾਂ ਵੀ ਲੋਕਾਂ ਦੇ ਆਕਰਸ਼ਨ ਦਾ ਕੇਂਦਰ ਬਣ ਜਾਂਦੀਆਂ ਹਨ ਜਿਨ੍ਹਾਂ ਵਿਚੋਂ ਮੁੱਖ ਹਨ ਆਈਸ ਸਕੇਟਿੰਗ, ਸਕੀਂਗ ਆਦਿ।