Karnataka New: ਬੈਂਗਲੁਰੂ ਦੇ ਇੱਕ ਸਕੂਲ ਦੇ ਵਿਹੜੇ ਵਿੱਚ ਮੰਗਲਵਾਰ ਨੂੰ ਸਮਾਜ ਵਿਰੋਧੀ ਅਨਸਰਾਂ ਨੇ ਇੱਕ ਅਜੀਬ ਘਟਨਾ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਨੇ ਸਾਰੇ ਸਕੂਲ ਨੂੰ 'Sorry' ਪੇਂਟਿੰਗ ਨਾਲ ਰੰਗ ਦਿੱਤਾ। ਕਾਮਾਕਸ਼ੀਪਾਲਿਆ ਥਾਣਾ ਖੇਤਰ ਦੇ ਸ਼ਾਂਤੀਧਾਮ ਸਕੂਲ ਦੇ ਪ੍ਰਵੇਸ਼ ਦੁਆਰ ਤੇ ਕੰਧਾਂ ਦੇ ਨਾਲ-ਨਾਲ ਆਸਪਾਸ ਦੀਆਂ ਸੜਕਾਂ 'ਤੇ ਦਿਖਾਈ ਦੇਣ ਵਾਲੀ ਇਸ ਪੇਂਟਿੰਗ ਨੇ ਸਵੇਰੇ ਸਕੂਲ ਪ੍ਰਬੰਧਨ ਦੇ ਨਾਲ-ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ।

ਸਕੂਲ ਪ੍ਰਬੰਧਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਦੀ ਟੀਮ ਨੇ ਮੌਕੇ ਦਾ ਦੌਰਾ ਕੀਤਾ ਤੇ ਸਮਾਜ ਵਿਰੋਧੀ ਅਨਸਰਾਂ ਦਾ ਪਤਾ ਲਗਾਉਣ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਸਮਾਜ ਵਿਰੋਧੀ ਅਨਸਰ ਡਿਲੀਵਰੀ ਬੁਆਏ ਦੇ ਭੇਸ ਵਿੱਚ ਆਏ ਹੋਣਗੇ ਤੇ ਅੱਧੀ ਰਾਤ ਦੇ ਕਰੀਬ ਅਜਿਹਾ ਕੀਤਾ। ਡੀਸੀਪੀ ਪੱਛਮੀ ਸੰਜੀਵ ਪਾਟਿਲ ਨੇ ਦੱਸਿਆ ਕਿ ਘਟਨਾ ਦੇ ਸਬੰਧ ਵਿੱਚ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਪਰ ਜਾਂਚ ਕੀਤੀ ਜਾ ਰਹੀ ਹੈ।

 

ਪੁਲਿਸ ਬਦਮਾਸ਼ਾਂ ਨੂੰ ਫੜਨ ਲਈ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਸ਼ਾਂਤੀਧਾਮਾ ਸਕੂਲ ਦੇ ਪ੍ਰਵੇਸ਼ ਦੁਆਰ ਦੀਆਂ ਪੌੜੀਆਂ ਅਤੇ ਕੰਧਾਂ 'ਤੇ ਪੇਂਟ ਕੀਤੇ ਗਏ 'ਸੌਰੀ' ਗ੍ਰੈਫਿਟਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ। ਪੁਲਿਸ ਦੇ ਅਨੁਸਾਰ ਇਹ ਐਕਟ ਕਰਨਾਟਕ ਓਪਨ ਪਲੇਸ (ਵਿਗਾੜ ਦੀ ਰੋਕਥਾਮ) ਐਕਟ ਦੇ ਤਹਿਤ ਇੱਕ ਅਪਰਾਧ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਲਈ ਯੋਗ ਟੀਮ ਦਾ ਗਠਨ ਕੀਤਾ ਗਿਆ ਹੈ।