ਮੁੰਬਈ ਏਅਰਪੋਰਟ 'ਤੇ ਹਾਦਸਾ, ਜਹਾਜ਼ ਚਿੱਕੜ 'ਚ ਜਾ ਵੜ੍ਹਿਆ
ਏਬੀਪੀ ਸਾਂਝਾ | 20 Sep 2017 02:52 PM (IST)
1
ਜੈੱਟ ਨੇ ਆਪਣੇ ਯਾਤਰੀਆਂ ਦੀ ਸਹੂਲਤ ਲਈ ਟਿਕਟ ਦੀ ਤਾਰੀਖ ਵਿੱਚ ਬਦਲਾਅ ਤੇ ਰੱਦ ਕਰਾਉਣ 'ਤੇ ਲੱਗਣ ਵਾਲੇ ਚਾਰਜ ਨੂੰ ਅਗਲੇ ਦੋ ਦਿਨਾਂ ਲਈ ਮਾਫ ਕਰ ਦਿੱਤਾ ਹੈ। ਸਪਾਈਸ ਜੈੱਟ ਨੇ ਵੀ ਮੁੰਬਈ ਆਉਣ ਵਾਲੀਆਂ ਤੇ ਮੁੰਬਈ ਤੋਂ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।
2
ਮੁੰਬਈ ਵਿੱਚ ਕੱਲ੍ਹ ਤੋਂ ਹੋ ਰਹੀ ਲਗਾਤਰ ਬਾਰਸ਼ ਨਾਲ ਸੜਕਾਂ 'ਤੇ ਪਾਣੀ ਭਰ ਗਿਆ ਹੈ। ਬਾਰਸ਼ ਦੀ ਵਜ੍ਹਾ ਨਾਲ ਮੁੰਬਈ ਏਅਰਪੋਰਟ ਦਾ ਰਨਵੇ ਕਾਫੀ ਗਿੱਲਾ ਹੋ ਗਿਆ ਸੀ। ਹਾਦਸੇ ਦੀ ਵਜ੍ਹਾ ਨਾਲ ਕੁੱਲ 62 ਉਡਾਨਾਂ ਰੱਦ ਕਰ ਦਿੱਤੀ ਹੈ।
3
ਜਹਾਜ਼ ਵਿੱਚ ਸਵਾਰ 183 ਯਾਤਰੀ ਸਵਾਰ ਸਨ। ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਹਾਦਸੇ ਦੀ ਵਜ੍ਹਾ ਕਾਰਨ ਕਈ ਉਡਾਣਾਂ ਦੇ ਰੂਟਾਂ ਬਦਲਣੇ ਪਏ।
4
ਮੁੰਬਈ: ਮੁਸਲਾਧਾਰ ਬਾਰਸ਼ ਦੌਰਾਨ ਮੁੰਬਈ ਏਅਰਪੋਰਟ ਉੱਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਸਪਾਈਸ ਜੈੱਟ ਦੀ ਇਹ ਫਲਾਈਟ ਬਾਰਾਨਸੀ ਤੋਂ ਮੁੰਬਈ ਆ ਰਹੀ ਸੀ। ਜਿਵੇਂ ਹੀ ਜਹਾਜ਼ ਮੁੰਬਈ ਏਅਰਪੋਰਟ ਦੇ ਰਨਵੇ ਉੱਤੇ ਉੱਤਰਿਆ ਤਾਂ ਬਾਰਸ਼ ਕਾਰਨ ਫਿਸਲ ਕੇ ਚਿੱਕੜ ਵਿੱਚ ਜਾ ਧਸਿਆ।