ਨੂਡਲ ਖਾਂਦੇ ਹੋਇਆ ਹਾਸੇ ਦਾ ਤਮਾਸ਼ਾ, 20 ਸਾਲਾ ਮੁਟਿਆਰ ਪੁੱਜੀ ਹਸਪਤਾਲ

ਹਾਲਾਂਕਿ, ਇਸ ਚੈਲੰਜ ਵਿੱਚ ਸ਼ੈਨਨ ਦੇ ਦੋਸਤ ਨੂੰ ਕੋਈ ਖ਼ਾਸ ਨੁਕਸਾਨ ਨਹੀਂ ਹੋਇਆ। (ਤਸਵੀਰਾਂ-ਯੂਟਿਊਬ)
ਇਸ ਤੋਂ ਪਹਿਲਾਂ ਵੀ ਸ਼ੈਨਨ ਡਰੰਕ ਚੈਲੰਜ ਅਪਣਾ ਚੁੱਕੀ ਹੈ, ਜਿਸ ਦੌਰਾਨ ਉਸ ਦਾ ਮੂੰਹ ਛਿੱਲਿਆ ਗਿਆ ਸੀ।
ਜਦ ਉਸ ਨੇ ਡਾਕਟਰਾਂ ਨੂੰ ਦੱਸੀ ਤਾਂ ਉਹ ਹੱਸਣ ਲੱਗੇ। ਉਦੋਂ ਉਸ ਨੂੰ ਅਹਿਸਾਸ ਹੋਇਆ ਕਿ ਨੂਡਲਜ਼ ਖਾ ਕੇ ਉਸ ਦੀ ਇਹ ਹਾਲਤ ਹੋਈ ਹੈ।
ਸ਼ੈਨਨ ਨੇ ਦੱਸਿਆ ਕਿ ਤਿੱਖੇ ਸਵਾਦ ਵਾਲਾ ਖਾਣਾ ਖਾਣ ਕਾਰਨ ਉਸ ਨੂੰ ਬਹੁਤ ਤੇਜ਼ ਦਰਦ ਹੋਣ ਲੱਗਾ ਤੇ ਅਗਲੇ ਦਿਨ ਉਸ ਨੂੰ ਟੌਇਲਟ ਜਾਣ ਸਮੇਂ ਖ਼ੂਨ ਆਇਆ।
ਮੈਨਚੈਸਟਰ ਦੀ ਰਹਿਣ ਵਾਲੀ ਸ਼ੈਨਨ ਨੇ ਕਿਹਾ ਕਿ ਬੇਸ਼ੱਕ ਇਹ ਜਾਨਲੇਵਾ ਚੈਲੰਜ ਹੈ ਪਰ ਉਹ ਸਫ਼ਲ ਰਹੇ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਯਕੀਨ ਤਾਂ ਸੀ ਕਿ ਉਹ ਚੈਲੰਜ ਪੂਰਾ ਕਰ ਲਵੇਗੀ ਪਰ ਇਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਹੋਣਾ ਪਵੇਗਾ, ਇਹ ਨਹੀਂ ਸੀ ਸੋਚਿਆ।
ਸ਼ੈਨਨ ਨੇ ਆਪਣੇ 20 ਸਾਲ ਦੇ ਦੋਸਤ ਕਲੀਨ ਨਾਲ ਮਿਲ ਕੇ ਇਸ ਚੈਲੰਜ ਨੂੰ ਅਪਣਾਇਆ ਤੇ ਖ਼ੁਦ ਦਾ ਵੀਡੀਓ ਬਣਾਇਆ।
ਡਾਕਟਰਾਂ ਨੇ ਉਸ ਨੂੰ ਆਈ ਡ੍ਰਿਪਸ 'ਤੇ ਰੱਖਿਆ ਹੈ ਤੇ ਭਵਿੱਖ ਵਿੱਚ ਅਜਿਹਾ ਨਾ ਕਰਨ ਦੀ ਚੇਤਾਵਨੀ ਦਿੱਤੀ। ਕੋਲਨਸਕਾਪੀ ਹੋਣ ਤੋਂ ਪਹਿਲਾਂ ਸ਼ੈਨਨ ਨੇ ਦੱਸਿਆ ਕਿ ਉਸ ਨੂੰ ਇਨਫਲੇਮੇਟਰੀ ਬਾਡਲ ਡਿਜ਼ੀਜ਼ ਹੈ।
ਸ਼ੈਨਨ ਗੌਲਿੰਡਗ ਨਾਂ ਦੀ 20 ਸਾਲਾ ਇਸ ਕੁੜੀ ਨੂੰ ਮਲ ਤਿਆਗ ਸਮੇਂ ਖ਼ੂਨ ਵਗਣ ਲੱਗਾ, ਜਦ ਉਸ ਨੇ ਬੇਹੱਦ ਮਿਰਚ ਤੇ ਮਸਾਲੇਦਾਰ ਨੂਡਲਜ਼ ਖਾਣ ਦਾ ਚੈਲੰਜ ਲਿਆ ਸੀ।
ਇੱਕ ਕੁੜੀ ਨੇ ਤਿੱਖੀ ਮਿਰਚ ਵਾਲਾ ਖਾਣਾ ਖਾਣ ਦਾ ਚੈਲੰਜ ਦਿੱਤਾ ਪਰ ਚਾਰ ਦਿਨਾਂ ਅੰਦਰ ਹੀ ਉਸ ਦੇ ਮਲ ਦੁਆਰ ਵਿੱਚੋਂ ਖ਼ੂਨ ਵਗਣ ਲੱਗਾ।
ਅੱਜ ਕੱਲ੍ਹ ਬੇਹੱਦ ਖ਼ਤਰਨਾਕ ਤੇ ਜਾਨਲੇਵਾ ਚੈਲੰਜ ਜ਼ੋਰਾਂ 'ਤੇ ਹਨ। ਪਹਿਲਾਂ ਕਿੱਕੀ ਡਾਂਸ ਚੈਲੰਜ ਤੇ ਹੁਣ ਇੱਕ ਕਸੂਤਾ ਖਾਣ-ਪੀਣ ਵਾਲਾ ਚੈਲੰਜ ਲੋਕਾਂ ਨੂੰ ਹਸਪਤਾਲ ਪਹੁੰਚਾ ਰਿਹਾ ਹੈ।