ਨਵੀਂ ਦਿੱਲੀ: ਇੱਕ ਵਿਅਕਤੀ ਨੇ ਸਟੋਰੇਜ ਲਈ ਇੱਕ ਚੀਜ਼ ਕਰੀਬ 40 ਹਜ਼ਾਰ ਰੁਪਏ 'ਚ ਖਰੀਦੀ ਜਿਸ ਦੇ ਅੰਦਰੋਂ ਉਸ ਨੂੰ 60 ਕਰੋੜ ਰੁਪਏ ਦੀ ਨਕਦੀ ਮਿਲੀ। ਹਾਲਾਂਕਿ ਫਿਰ ਪੈਸੇ ਦੇ ਅਸਲੀ ਮਾਲਕ ਨੂੰ ਵੀ ਇਸ ਬਾਰੇ ਪਤਾ ਲੱਗ ਗਿਆ ਜਿਸ ਤੋਂ ਬਾਅਦ ਵਿਅਕਤੀ ਨੂੰ ਬੈਗ ਵਾਪਸ ਕਰਨਾ ਪਿਆ।


ਟੀਵੀ ਸ਼ੋਅ ਸਟੋਰੇਜ ਵਾਰਜ਼ (TV show storage wares) ਦੇ ਹੋਸਟ ਡੈਨ ਡੌਟਸਨ (host Dan Dotson) ਨੇ 4 ਸਾਲ ਪਹਿਲਾਂ ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਉਸ ਦੇ ਇੱਕ ਗਾਹਕ ਨੇ ਨਿਲਾਮੀ ਦੌਰਾਨ ਕੁਝ ਵਸਤਾਂ ਖਰੀਦੀਆਂ ਸੀ। ਇਸ ਤੋਂ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ। ਸੋਸ਼ਲ ਮੀਡੀਆ 'ਤੇ ਇੱਕ ਕਲਿੱਪ ਪੋਸਟ ਕਰਦੇ ਹੋਏ, ਡੈਨ ਨੇ ਦੱਸਿਆ ਕਿ ਕਿਵੇਂ ਇੱਕ ਵਿਅਕਤੀ ਨੂੰ ਇਹ ਅਹਿਸਾਸ ਹੋਇਆ ਕਿ ਉਹ ਰਾਤੋ-ਰਾਤ ਕਰੋੜਪਤੀ ਬਣ ਗਿਆ ਹੈ।


ਡੈਨ ਨੇ ਅੱਗੇ ਕਿਹਾ - ਸਟੋਰੇਜ ਕੰਟੇਨਰ (storage containers) ਨੂੰ ਖਰੀਦਣ ਵਾਲੇ ਵਿਅਕਤੀ ਨੇ ਕੰਟੇਨਰ ਵਿੱਚ ਇੱਕ ਬੈਗ ਦੇਖਿਆ। ਉਸ ਨੇ ਇੱਕ ਹੋਰ ਵਿਅਕਤੀ ਨੂੰ ਬੈਗ ਖੋਲ੍ਹਣ ਲਈ ਬੁਲਾਇਆ। ਜਦੋਂ ਉਸ ਨੇ ਬੈਗ ਖੋਲ੍ਹਿਆ ਤਾਂ ਉਸ ਵਿੱਚ ਕਰੀਬ 60 ਕਰੋੜ ਰੁਪਏ ਸੀ।


ਹਾਲਾਂਕਿ, ਉਸ ਕੰਟੇਨਰ ਦੇ ਮਾਲਕ ਨੂੰ ਕੁਝ ਦਿਨਾਂ ਬਾਅਦ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਵਕੀਲਾਂ ਨੂੰ ਉਸ ਵਿਅਕਤੀ ਕੋਲ ਭੇਜ ਦਿੱਤਾ। 'ਦ ਬਲਾਸਟ' ਮੈਗਜ਼ੀਨ ਨਾਲ ਗੱਲਬਾਤ 'ਚ ਡੈਨ ਨੇ ਕਿਹਾ- ਸ਼ੁਰੂਆਤ 'ਚ ਵਕੀਲਾਂ ਨੇ ਵਿਅਕਤੀ ਨੂੰ ਕਰੀਬ 4 ਕਰੋੜ ਰੁਪਏ ਦੇ ਇਨਾਮ ਦੀ ਪੇਸ਼ਕਸ਼ ਕੀਤੀ। ਜਿਸ ਨੂੰ ਉਕਤ ਵਿਅਕਤੀ ਨੇ ਠੁਕਰਾ ਦਿੱਤਾ ਸੀ। ਦੂਜੀ ਵਾਰ ਵਿਅਕਤੀ ਨੂੰ ਕਰੀਬ 9 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਅਤੇ ਇਸ 'ਤੇ ਉਹ ਸਹਿਮਤ ਹੋ ਗਿਆ।


ਡੈਨ ਨੇ ਕਿਹਾ- ਮੈਨੂੰ ਨਹੀਂ ਲੱਗਦਾ ਕਿ ਤੁਸੀਂ ਬੈਗ 'ਚ 60 ਕਰੋੜ ਨਕਦ ਰੱਖ ਕੇ ਭੁੱਲ ਸਕਦੇ ਹੋ। ਅਜਿਹਾ ਲਗਦਾ ਹੈ ਕਿ ਇਹ ਨਕਦੀ ਕਿਸੇ ਹੋਰ ਨੂੰ ਰੱਖਣ ਲਈ ਦਿੱਤੀ ਗਈ ਸੀ। ਹਾਲਾਂਕਿ, ਕਿਸੇ ਨੂੰ ਸਿਰਫ ਆਪਣੇ ਪੈਸੇ ਲਈ 9 ਕਰੋੜ ਰੁਪਏ ਦਾ ਇਨਾਮ ਦੇਣਾ ਵੱਡੀ ਗੱਲ ਹੈ। ਜੋ ਆਮ ਤੌਰ 'ਤੇ ਕੋਈ ਨਹੀਂ ਕਰ ਸਕਦਾ।