ਨਵੀਂ ਦਿੱਲੀ: ਉੱਤਰੀ ਜ਼ਿਲ੍ਹਾ ਪੁਲਿਸ ਨੇ ਵਾਹਨ ਚੋਰਾਂ ਦੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਦੀਆਂ ਤਾਰਾਂ ਉੱਤਰੀ-ਪੂਰਬੀ ਸੂਬਿਆਂ ਤੋਂ ਪੂਰੇ ਦੇਸ਼ ਵਿੱਚ ਫੈਲੀਆਂ ਹੋਈਆਂ ਹਨ। ਇਸ ਮਾਮਲੇ ਦੀ ਅਹਿਮ ਗੱਲ ਇਹ ਹੈ ਕਿ ਚੋਰ ਹਵਾਈ ਜਹਾਜ਼ ਰਾਹੀਂ ਆਉਂਦੇ ਸੀ ਤੇ ਕਾਰ ਚੋਰੀ ਕਰਕੇ ਉਸ 'ਤੇ ਵਾਪਸ ਪਰਤ ਜਾਂਦੇ ਸੀ।


ਪੁਲਿਸ ਨੇ ਰਾਜੀਵ ਸ਼ਰਮਾ ਉਰਫ ਰਾਜੂ ਸ਼ਰਮਾ (39), ਸੈਨਿਕ ਨਗਰ, ਆਗਰਾ, ਮੁਹੰਮਦ ਹਬੀਬੁਰ ਰਹਿਮਾਨ ਉਰਫ ਮੁਜੀਬੁਰ ਰਹਿਮਾਨ (39) ਤੇ ਮਨੀਪੁਰ ਨਿਵਾਸੀ ਸਾਗਰ ਰਾਏ (25) ਨੂੰ ਮਨੀਪੁਰ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 10 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ।

ਹਬੀਬੁਰ ਰਹਿਮਾਨ ਮਨੀਪੁਰ ਵਿਲੇਜ ਡਿਫੈਂਸ ਫੋਰਸ ਵਿੱਚ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਉਸ ਨੇ ਨੌਕਰੀ ਛੱਡ ਦਿੱਤੀ ਤੇ ਵਾਹਨ ਚੋਰੀ ਦਾ ਧੰਦਾ ਸ਼ੁਰੂ ਕਰ ਦਿੱਤਾ। ਉਸ ਦੀ ਪਤਨੀ ਮਨੀਪੁਰ ਪੁਲਿਸ ਵਿੱਚ ਹੌਲਦਾਰ ਹੈ।

ਉੱਤਰੀ ਜ਼ਿਲ੍ਹਾ ਪੁਲਿਸ ਦੀ ਡਿਪਟੀ ਕਮਿਸ਼ਨਰ ਮੋਨਿਕਾ ਭਾਰਦਵਾਜ ਨੇ ਦੱਸਿਆ ਕਿ 2 ਜੁਲਾਈ ਨੂੰ ਸ਼ਕਤੀ ਨਗਰ ਤੋਂ ਅਸ਼ੀਸ਼ ਅਗਰਵਾਲ ਨਾਂ ਦੇ ਵਿਅਕਤੀ ਦੀ ਕਾਰ ਚੋਰੀ ਹੋਈ ਸੀ। ਮਾਮਲੇ ਦੀ ਜਾਂਚ ਸਥਾਨਕ ਪੁਲਿਸ ਦੇ ਨਾਲ-ਨਾਲ ਵਿਸ਼ੇਸ਼ ਸਟਾਫ ਨੂੰ ਸੌਂਪੀ ਗਈ ਸੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904