ਵਿਆਹ ਲਈ ਇਸ ਕੁੜੀ 'ਤੇ ਸੀ ਇੰਨਾ ਦਬਾਅ ਤਾਂ ਚੁੱਕਿਆ ਅਨੋਖਾ ਕਦਮ
ਲੁਲੁ ਨੇ ਖ਼ੁਦ ਨਾਲ ਵਿਆਹ ਕਰਨ ਦੇ ਫੈਸਲੇ ਨੂੰ ਸੋਲੋਗੈਮੀ ਦੇ ਨਾਂ ਨਾਲ ਸੱਦਿਆ ਜਾ ਰਿਹਾ ਹੈ। ਲੁਲੁ ਇਸ ਕਾਰਨਾਮੇ ਕਾਰਨ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਪਣੇ ਵਿਆਹ ਵੇਲੇ ਉਸ ਨੇ ਚਿੱਟਾ ਗਾਊਨ ਪਹਿਨਿਆ ਹੋਇਆ ਸੀ ਤੇ ਉਹ ਨੇੜੇ ਦੇ ਹੀ ਮੈਰਿਜ ਪੈਲੇਸ ਵਿੱਚ ਜਾ ਕੇ ਛੋਟੀ ਜਿਹੀ ਸਪੀਚ ਦੇ ਕੇ ਵਿਆਹ ਕਰ ਆਈ।
ਲੁਲੁ ਨੇ ਆਪਣੇ 32ਵੇਂ ਜਨਮ ਦਿਨ ਮੌਕੇ ਖ਼ੁਦ ਨਾਲ ਹੀ ਵਿਆਹ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਇੱਕ ਫੰਡਰੇਜ਼ਿੰਗ ਵੈੱਬਸਾਈਟ ਰਾਹੀਂ ਐਲਾਨ ਕੀਤਾ ਕਿ ਉਸ ਨੇ ਇੱਕ ਅਜਿਹੇ ਇਨਸਾਨ (ਖ਼ੁਦ) ਨਾਲ ਵਿਆਹ ਕੀਤਾ ਹੈ, ਜੋ ਉਸ ਦਾ ਬੇਹੱਦ ਖ਼ਿਆਲ ਰੱਖੇਗਾ।
ਯੁਗਾਂਡਾ ਦੀ ਰਹਿਣ ਵਾਲੀ ਲੁਲੁ ਆਕਸਫੋਰਡ ਯੂਨੀਵਰਸਿਟੀ ਤੋਂ ਕ੍ਰਿਏਟਿਵ ਰਾਈਟਿੰਗ ਦੀ ਪੜ੍ਹਾਈ ਕਰ ਰਹੀ ਹੈ। ਅਜਿਹੇ ਵਿੱਚ ਲੁਲੁ ਨੇ ਆਪਣੇ ਆਪ ਨਾਲ ਹੀ ਵਿਆਹ ਕਰਨ ਦਾ ਫੈਸਲਾ ਕੀਤਾ।
ਜਦ ਲੁਲੁ 16 ਸਾਲ ਦੀ ਸੀ ਤਾਂ ਉਸ ਦੇ ਪਿਤਾ ਨੇ ਉਸ ਲਈ ਇੱਕ ਚੰਗੀ ਵੈਡਿੰਗ ਸਪੀਚ (ਸਿੱਖਿਆ) ਵੀ ਲਿਖੀ ਸੀ ਤੇ ਮਾਂ ਉਸ ਲਈ ਇੱਕ ਚੰਗੇ ਪਤੀ ਲਈ ਅਰਦਾਸਾਂ ਕਰਦੀ ਸੀ।
32 ਸਾਲਾ ਲੁਲੁ ਜੈਮਿਮਾਹ ਆਪਣੇ ਪਰਿਵਾਰ ਵੱਲੋਂ ਵਿਆਹ ਦੇ ਦਬਾਅ ਤੋਂ ਬੇਹੱਦ ਤੰਗ ਸੀ। ਅਕਸਰ ਹੀ ਉਸ ਦੇ ਪਰਿਵਾਰ ਦੇ ਲੋਕ ਵਿਆਹ ਬਾਰੇ ਪੁੱਛਦੇ ਰਹਿੰਦੇ। ਅਜਿਹੇ ਵਿੱਚ ਲੁਲੁ ਨੇ ਆਪਣੀ ਪ੍ਰੇਸ਼ਾਨੀ ਦਾ ਹੱਲ ਬਿਹਤਰੀਨ ਤਰੀਕੇ ਨਾਲ ਕੱਢਿਆ।
ਕੀ ਤੁਸੀਂ ਵੀ ਉਨ੍ਹਾਂ ਔਰਤਾਂ ਵਿੱਚੋਂ ਹੋ ਜਿਨ੍ਹਾਂ 'ਤੇ ਪਰਿਵਾਰ ਤੇ ਸਮਾਜ ਵੱਲੋਂ ਵਿਆਹ ਲਈ ਬਹੁਤ ਦਬਾਅ ਹੈ? ਜੇਕਰ ਹਾਂ, ਤਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਔਰਤ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਵਿਆਹ ਦੇ ਦਬਾਅ ਵਿੱਚ ਆ ਕੇ ਅਜਿਹਾ ਕਦਮ ਚੁੱਕ ਲਿਆ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।