✕
  • ਹੋਮ

ਮੂੰਗੀ-ਮਸਰ ਦੀ ਦਾਲ ਖਾਣ ਵਾਲੇ ਇਹ ਖ਼ਬਰ ਜ਼ਰੂਰ ਪੜ੍ਹਨ

ਏਬੀਪੀ ਸਾਂਝਾ   |  26 Oct 2018 01:27 PM (IST)
1

ਕਈ ਮਾਮਲਿਆਂ ਵਿੱਚ ਵੇਖਿਆ ਗਿਆ ਹੈ ਕਿ ਇਨ੍ਹਾਂ ਰਸਾਇਣਾਂ ਦੇ ਜ਼ਿਆਦਾ ਸੇਵਨ ਨਾਲ ਗੁਰਦੇ ਵੀ ਫੇਲ੍ਹ ਹੋ ਸਕਦੇ ਹਨ।

2

FSSAI ਦੇ ਅਧਿਕਾਰੀਆਂ ਮੁਤਾਬਕ ਦਾਲਾਂ ਵਿੱਚ ਹਰਬੀਸਾਈਡਸ ਤੇ ਗਲਾਈਫੋਸੈਟ ਵਰਗੇ ਰਸਾਇਣ ਹੁੰਦੇ ਹਨ ਜਿਨ੍ਹਾਂ ਨਾਲ ਸਿਹਤ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ। ਇਹ ਰਸਾਇਣ ਸਾਡੇ ਸਰੀਰ ਵਿੱਚ ਮੌਜੂਦ ਪ੍ਰੋਟੀਨ ਨਾਲ ਸਬੰਧਤ ਗਤੀਵਿਧੀਆਂ ਰੋਕ ਦਿੰਦੇ ਹਨ। ਇਸ ਦੇ ਨਾਲ ਹੀ ਇਹ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ’ਤੇ ਵੀ ਅਸਰ ਪਾਉਂਦੇ ਹਨ, ਸਰੀਰ ’ਤੇ ਵਿਟਾਮਿਨ, ਖਣਿਜ ਤੇ ਹੋਰ ਜ਼ਰੂਰੀ ਤੱਤਾਂ ਦਾ ਅਸਰ ਹੋਣਾ ਘਟ ਜਾਂਦਾ ਹੈ।

3

'ਦ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ' (FSSAI) ਨੇ ਵੀ ਰੋਜ਼ਾਨਾ ਮੂੰਗੀ ਤੇ ਮਸਰ ਦੀਆਂ ਦਾਲਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ, ਕਿਉਂਕੇ ਲੈਬ ਟੈਸਟਾਂ ਦੌਰਾਨ ਇਨ੍ਹਾਂ ਵਿੱਚ ਭਾਰੀ ਮਾਤਰਾ ਵਿੱਚ ਰਾਸਇਣ ਪਾਏ ਗਏ ਹਨ।

4

ਨੈਸ਼ਨਲ ਫੂਡ ਸੇਫਟੀ ਅਥਾਰਿਟੀ ਵੱਲੋਂ ਜਾਰੀ ਖੋਜ ਵਿੱਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਤੇ ਕੈਨੇਡਾ ਵਰਗੇ ਦੇਸ਼ਾਂ ਤੋਂ ਭਾਰਤ ਵਿੱਚ ਆਯਾਤ ਹੋਣ ਵਾਲੀਆਂ ਦਾਲਾਂ ਦੀ ਭਾਰਤ ਵਿੱਚ ਬਹੁਤ ਮੰਗ ਹੈ ਪਰ ਇਨ੍ਹਾਂ ਵਿੱਚ ਕਾਫੀ ਮਾਤਰਾ ਵਿੱਚ ਹਾਨੀਕਾਰਕ ਰਸਾਇਣ ਪਾਏ ਜਾਂਦੇ ਹਨ।

5

6

ਇਸ ਰਿਪੋਰਟ ਮੁਤਾਬਕ ਮੂੰਗੀ ਤੇ ਮਸਰ ਦੀਆਂ ਦਾਲਾਂ ਨੂੰ ਪੌਸ਼ਟਿਕ ਸਮਝਿਆ ਜਾਂਦਾ ਹੈ ਪਰ ਇਨ੍ਹਾਂ ਵਿੱਚ ਕੁਝ ਅਜਿਹੇ ਕੈਮੀਕਲ ਹੁੰਦੇ ਹਨ ਜੋ ਤੁਹਾਡੇ ਬੱਚੇ ਲਈ ਨੁਕਸਾਨਦਾਇਕ ਹਨ।

7

ਭਾਰਤੀਆਂ ਤੇ ਖਾਸ ਕਰਕੇ ਪੰਜਾਬੀਆਂ ਦਾ ਖਾਣਾ ਬਿਨ੍ਹਾਂ ਦਾਲਾਂ ਦੇ ਪੂਰਾ ਨਹੀਂ ਮੰਨਿਆ ਜਾਂਦਾ। ਜੇ ਤੁਸੀਂ ਬਿਨ੍ਹਾਂ ਦਾਲ ਦੇ ਲੰਚ-ਡਿਨਰ ਨਹੀਂ ਕਰ ਸਕਦੇ ਤਾਂ ਤੁਹਾਨੂੰ ਇਹ ਦਾਲਾਂ ਖਾਣ ਤੋਂ ਪਹਿਲਾਂ ਸੋਚਣਾ ਪਏਗਾ ਕਿਉਂਕਿ ਹਾਲ ਹੀ ਵਿੱਚ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ।

8

ਨੋਟ: ਇਹ ਖੋਜ ਦੇ ਦਾਅਵੇ ਹਨ ਤੇ 'ਏਬੀਪੀ ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ। ਅਮਲ ਕਰਨ ਤੋਂ ਪਹਿਲਾਂ ਆਪਣੇ ਮਾਹਰ ਜਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ।

  • ਹੋਮ
  • ਸਿਹਤ
  • ਮੂੰਗੀ-ਮਸਰ ਦੀ ਦਾਲ ਖਾਣ ਵਾਲੇ ਇਹ ਖ਼ਬਰ ਜ਼ਰੂਰ ਪੜ੍ਹਨ
About us | Advertisement| Privacy policy
© Copyright@2025.ABP Network Private Limited. All rights reserved.