ਪੇਪਰਾਂ ’ਚੋਂ ਪਾਸ ਹੋਣ ਲਈ ਵਿਦਿਆਰਥੀ ਲਾ ਰਹੇ ਇਹ 'ਜੁਗਾੜ'
ਪਾਸ ਕਰਾਉਣ ਦੀ ਗੁਹਾਰ ਲਾਉਂਦਿਆਂ ਇੱਕ ਵਿਦਿਆਰਥੀ ਨੇ ਲਿਖਿਆ, “ਸਰ, ਕਿਰਪਾ ਕਰ ਕੇ ਮੈਨੂੰ ਮੁਆਫ਼ ਕਰ ਦਿਓ, ਮੇਰੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਮੈਂ ਪੇਪਰਾਂ ਵਿੱਚ ਅਸਫ਼ਲ ਰਹੂੰਗਾ, ਮੇਰੇ ’ਤੇ ਬਹੁਤ ਬੋਝ ਹੈ। ਜੇ ਤੁਸੀਂ ਮੈਨੂੰ ਇਮਤਿਹਾਨ ਵਿੱਚ ਪਾਸ ਕਰ ਸਕਦੇ ਹੋ ਤਾਂ ਮੈਂ ਸਹੀ 'ਚ ਤੁਹਾਡਾ ਸ਼ੁਕਰਗੁਜ਼ਾਰ ਹੋਵਾਂਗਾ।”
ਇਸੇ ਤਰ੍ਹਾਂ ਹੋਰ ਵੀ ਕਈ ਵਿਦਿਆਰਥੀਆਂ ਨੇ ਅਜਿਹੇ ਹੀ ਰਚਨਾਤਮਕ ਕਾਰਨਾਮੇ ਕੀਤੇ ਹਨ। ਇੱਕ ਵਿਦਿਆਰਥੀ ਨੇ ਤਾਂ ਆਪਣੀ ਕਾਪੀ ਵਿੱਚ ਅਧਿਆਪਕ ਨੂੰ ਪਾਸ ਕਰਾਉਣ ਦੇ ਬਦਲੇ ਉਸ ਨੂੰ ਪਾਰਟੀ ਦੇਣ ਦੀ ਗੱਲ ਆਖੀ ਹੈ।
ਇਹ ਕਾਪੀ ਹਰਿਆਣਾ ਦੇ ਗੁਰੂਗਰਾਮ ਦੀ ਹੈ। ਇਸ ਕਾਪੀ ਵਿੱਚ ਲਿਖੀ ਸ਼ਾਇਰੀ ਸਾਫ਼-ਸਾਫ਼ ਪੜ੍ਹੀ ਜਾ ਸਕਦੀ ਹੈ, “ਤੂ ਰੂਠੀ ਰੂਠੀ ਲਗਤੀ ਹੈ ਕੋਈ ਤਰਕੀਬ ਬਤਾ ਮੁਸਕਰਾਨੇ ਕੀ, ਮੈਂ ਬੰਦਗੀ ਗਿਰਵੀ ਰਖ ਦੂੰਗਾ...ਤੂ ਕੀਮਤ ਬਤਾ ਮੁਸਕਰਾਨੇ ਕੀ।”
ਇੱਕ ਵਿਦਿਆਰਥੀ ਨੇ ਪਾਸ ਹੋਣ ਲਈ ਕੋਈ ਪ੍ਰਾਰਥਨਾ ਪੱਤਰ ਨਹੀਂ, ਬਲਕਿ ਸ਼ਾਇਰੀ ਦਾ ਸਹਾਰਾ ਲਿਆ ਹੈ।
ਇਮਤਿਹਾਨਾਂ ’ਚੋਂ ਪਾਸ ਹੋਣ ਲਈ ਵਿਦਿਆਰਥੀ ਵੱਲੋਂ ਕੀਤਾ ਜੁਗਾੜ ਇੰਟਰਨੈਟ ’ਤੇ ਵਾਈਰਲ ਹੋ ਗਿਆ ਹੈ।