ਵੀਰੇ ਦੀ ਵੈਡਿੰਗ ਲਈ ਕਿਸ ਦੇ ਇਸ਼ਾਰਿਆਂ 'ਤੇ ਨੱਚ ਰਹੀਆਂ ਸੋਨਮ ਤੇ ਕਰੀਨਾ
ਫ਼ਿਲਮ ਦੇ ਪੋਸਟਰ ਨੂੰ ਦੇਖ ਕੇ ਦਰਸ਼ਕ ਇਸ ਨੂੰ ਦਿਲਚਸਪ ਫ਼ਿਲਮ ਮੰਨ ਰਹੇ ਹਨ। ਵੀਰੇ ਦੀ ਵੈਡਿੰਗ 1 ਜੂਨ ਨੂੰ ਦੇਸ਼ਭਰ ਵਿੱਚ ਰਿਲੀਜ਼ ਹੋਵੇਗੀ।
ਫ਼ਿਲਮ ਦਾ ਪੋਸਟਰ ਪਹਿਲਾਂ ਹੀ ਰਿਲੀਜ਼ ਕੀਤਾ ਜਾ ਚੁੱਕਿਆ ਹੈ। ਇਸ ਵਿੱਚ ਵੀ ਕਰੀਨਾ ਕਪੂਰ ਖ਼ਾਨ, ਸੋਨਮ ਕਪੂਰ, ਸਵਰਾ ਭਾਸਕਰ ਤੇ ਸ਼ਿਖਾ ਤਲਸਾਨੀਆ ਕਾਫੀ ਸੁੰਦਰ ਦਿੱਸ ਰਹੀਆਂ ਹਨ।
ਫ਼ਿਲਮ ਵੀਰੇ ਦੀ ਵੈਡਿੰਗ ਨੂੰ ਸ਼ਸ਼ਾਂਕ ਘੋਸ਼ ਨਿਰਦੇਸ਼ਤ ਕਰ ਰਹੇ ਹਨ। ਫ਼ਿਲਮ ਬਾਰੇ ਗੱਲ ਕਰਦੇ ਹੋਏ ਸੋਨਮ ਨੇ ਹਾਲ ਹੀ ਵਿੱਚ ਦੱਸਿਆ ਸੀ ਕਿ ਵੀਰੇ ਦੀ ਵੈਡਿੰਗ ਬਹੁਤ ਵੱਖਰੀ ਫ਼ਿਲਮ ਹੈ। ਇਸ ਤਰ੍ਹਾਂ ਦੀਆਂ ਫ਼ਿਲਮਾਂ ਹੋਰ ਬਣਨੀਆਂ ਚਾਹੀਦੀਆਂ ਹਨ। ਉਮੀਦ ਹੈ ਕਿ ਇਹ ਫ਼ਿਲਮ ਇੱਕ ਮਾਅਰਕਾ ਬਣ ਜਾਵੇਗੀ।
ਸੋਨਮ ਨੇ ਇਸ ਪੋਸਟ ਵਿੱਚ ਫਰਾਹ ਖ਼ਾਨ ਦਾ ਸ਼ੁਕਰੀਆ ਅਦਾ ਕਰਦੇ ਹੋਏ ਲਿਖਿਆ ਹੈ ਕਿ ਇਸ ਸਪੈਸ਼ਲ ਨੰਬਰ ਲਈ ਤੁਹਾਡਾ ਧੰਨਵਾਦ, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।
ਸੋਨਮ ਕਪੂਰ ਨੇ ਕੋਰੀਓਗ੍ਰਾਫ਼ਰ ਤੇ ਫ਼ਿਮਲ ਮੇਕਰ ਨਾਲ ਆਪਣੀ ਪਹਿਲੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਸੋਨਮ ਕਪੂਰ ਨੇ ਇਹ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਮੈਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਤੁਹਾਡੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ।
ਫ਼ਿਲਮ ਦੇ ਸੈੱਟ ਤੋਂ ਆ ਰਹੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਦੇਖੀਆਂ ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਵਿਸ਼ੇਸ਼ ਗੀਤ ਦਾ ਸੰਗੀਤ ਹੁਣ ਤਕ ਦਾ ਟੌਪ ਆਈਟਮ ਨੰਬਰ ਮਿਊਜ਼ਿਕ ਹੋਵੇਗਾ।
ਫ਼ਿਲਮ ਵਿੱਚ ਕਰੀਨਾ ਕਪੂਰ ਖ਼ਾਨ, ਸੋਨਮ ਕਪੂਰ, ਸਵਰਾ ਭਾਸਕਰ ਤੇ ਸ਼ਿਖਾ ਤਲਸਾਨਿਆ ਇੱਕ ਸਪੈਸ਼ਲ ਨੰਬਰ ਨਾਲ ਨਜ਼ਰ ਆ ਰਹੀ ਹੈ। ਇਸ ਸਪੈਸ਼ਲ ਨੰਬਰ ਦੀ ਕੋਰੀਓਗ੍ਰਾਫ਼ਰ ਫਰਾਹ ਖ਼ਾਨ ਹੈ।
ਰੀਆ ਕਪੂਰ ਤੇ ਏਕਤਾ ਕਪੂਰ ਦੀ ਆਉਣ ਵਾਲੀ ਫ਼ਿਲਮ ਵੀਰੇ ਦੀ ਵੈਡਿੰਗ ਸੁਰਖੀਆਂ ਵਿੱਚ ਹੈ।