ਨਿਊਯਾਰਕ : ਅਮਰੀਕੀ ਪੁਲਾੜ ਵਿਗਿਆਨੀਆਂ ਨੇ ਸੂਰਜ ਦੇ ਆਪਣੀ ਧੁਰੀ 'ਤੇ ਝੁਕੇ ਹੋਣ ਦੇ ਰਹੱਸ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਸ ਦੇ ਲਈ 'ਪਲੈਟੇਨ ਨਾਈਨ' ਨੂੰ ਜ਼ਿੰਮੇਵਾਰ ਮੰਨਿਆ ਗਿਆ ਹੈ। ਵਿਗਿਆਨੀਆਂ ਮੁਤਾਬਕ ਇਹ ਸੂਰਜੀ ਮੰਡਲ ਦੇ ਕੰਢੇ 'ਤੇ ਸਥਿਤ ਹੈ। ਹਾਲਾਂਕਿ ਇਸ ਨੂੰ ਹਾਲੇ ਤਕ ਦੇਖਿਆ ਨਹੀਂ ਜਾ ਸਕਿਆ।

ਕੈਲੇਫੋਰਨੀਆ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਖੋਜਕਰਤਾਵਾਂ ਨੇ ਇਸ ਸਾਲ ਜਨਵਰੀ 'ਚ ਚੈਨਲ ਨਾਈਨ ਦੀ ਹੋਂਦ ਦੇ ਬਾਰੇ ਅੰਦਾਜ਼ਾ ਲਗਾਇਆ ਸੀ। ਵੱਡੇ ਆਕਾਰ ਦੇ ਹੋਣ ਕਾਰਨ ਸੂਰਜੀ ਮੰਡਲ ਦੇ ਹੋਰ ਗ੍ਰਹਿ ਵੀ ਤਜਵੀਜ਼ਸ਼ੁਦਾ ਹਨ। ਇਸ ਦੇ ਕਾਰਨ ਹੀ ਸੂਰਜ ਆਪਣੀ ਧੁਰੀ 'ਤੇ ਝੁਕਿਆ ਲੱਗਦਾ ਹੈ।

ਖੋਜਕਰਤਾਵਾਂ 'ਚ ਸ਼ਾਮਲ ਐਲਿਜ਼ਾਬੇਥ ਬੈਲੀ ਨੇ ਕਿਹਾ ਕਿ ਪਲੈਨੇਟ ਨਾਈਨ ਹੋਰਨਾਂ ਗ੍ਰਹਿਆਂ ਨੂੰ ਵੀ ਖ਼ੁਦ ਨੂੰ ਐਡਜਸਟ ਕਰਨਾ ਪੈਂਦਾ ਹੈ। ਇਹੀ ਕਾਰਨ ਹੈ ਕਿ ਸੂਰਜ ਦੇ ਮੁਤਾਬਕ ਹੋਰ ਗ੍ਰਹਿ ਵੀ ਆਪਣੀ ਧੁਰੀ 'ਤੇ ਕੁਝ ਡਿਗਰੀ ਤਕ ਝੁੱਕੇ ਹੋਏ ਹਨ। ਪਲੈਨੇਟ ਨਾਈਨ ਪਿ੍ਰਥਵੀ ਤੋਂ ਦਸ ਗੁਣਾ ਜ਼ਿਆਦਾ ਵੱਡਾ ਦੱਸਿਆ ਗਿਆ ਹੈ।