Viral Video: ਉਜ਼ਬੇਕਿਸਤਾਨ ਦੇ ਬੁਖਾਰਾ ਇਲਾਕੇ 'ਚ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪ੍ਰਾਇਮਰੀ ਅਧਿਆਪਕ ਨੂੰ ਇੱਕ ਛੋਟੀ ਕਾਰ ਵਿੱਚ 25 ਮਾਸੂਮ ਬੱਚਿਆਂ ਨੂੰ ਲਿਜਾਂਦੇ ਦੇਖਿਆ ਗਿਆ। ਜਿਵੇਂ ਹੀ ਉਜ਼ਬੇਕਿਸਤਾਨ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੇ ਕਾਰ ਨੂੰ ਦੇਖਿਆ ਤਾਂ ਉਨ੍ਹਾਂ ਨੇ ਔਰਤ ਨੂੰ ਕਾਰ ਚਲਾਉਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਕਾਰ ਦੇ ਅੰਦਰ ਦਾ ਨਜ਼ਾਰਾ ਦੇਖ ਕੇ ਦੰਗ ਰਹਿ ਗਏ। ਉਨ੍ਹਾਂ ਨੇ ਉਸ ਛੋਟੀ ਕਾਰ ਵਿੱਚੋਂ 25 ਬੱਚਿਆਂ ਨੂੰ ਬਾਹਰ ਕੱਢਿਆ।
'ਦਿ ਸਨ' ਦੀ ਰਿਪੋਰਟ ਮੁਤਾਬਕ ਮਹਿਲਾ ਅਧਿਆਪਕ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਜਿਸ ਕਾਰ ਵਿੱਚ ਉਹ 25 ਬੱਚੇ ਲੈ ਕੇ ਜਾ ਰਹੀ ਸੀ। ਇਸ ਦਾ ਨਾਂ ਸ਼ੇਵਰਲੇਟ ਸਪਾਰਕ ਹੈ, ਜੋ ਸ਼ੇਵਰਲੇਟ ਰੇਂਜ ਦੀ ਸਭ ਤੋਂ ਛੋਟੀ ਕਾਰ ਹੈ। ਇਹ ਕਾਰ ਅਸਲ ਵਿੱਚ ਸਿਰਫ 4 ਯਾਤਰੀਆਂ ਦੇ ਬੈਠਣ ਲਈ ਤਿਆਰ ਕੀਤੀ ਗਈ ਹੈ। ਪਰ ਮਹਿਲਾ ਅਧਿਆਪਕ ਨੇ 25 ਬੱਚਿਆਂ ਨੂੰ ਇਸ ਵਿੱਚ ਬਿਠਾਇਆ। ਅਜਿਹਾ ਕਰਕੇ ਉਸ ਨੇ ਨਾ ਸਿਰਫ ਆਪਣੀ ਜਾਨ ਦਾਅ 'ਤੇ ਲਗਾ ਦਿੱਤੀ, ਸਗੋਂ ਉਸ ਕਾਰ 'ਚ ਬੈਠੇ 25 ਬੱਚਿਆਂ ਦੀ ਜਾਨ ਵੀ ਦਾਅ 'ਤੇ ਲਗਾ ਦਿੱਤੀ। ਪੁੱਛਗਿੱਛ ਦੌਰਾਨ ਅਧਿਆਪਕਾ ਨੇ ਦੱਸਿਆ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਘਰ ਲੈ ਕੇ ਜਾਂਦੀ ਸੀ।
ਪਰ ਇਸ ਵਾਰ ਮਹਿਲਾ ਅਧਿਆਪਕ ਪੁਲਿਸ ਦੀਆਂ ਨਜ਼ਰਾਂ ਤੋਂ ਬਚਣ ਵਿੱਚ ਨਾਕਾਮ ਰਹੀ। ਪੁਲਿਸ ਨੇ ਮਹਿਲਾ ਅਧਿਆਪਕ ਨੂੰ ਅਜਿਹਾ ਕਰਨ 'ਤੇ ਤਾੜਨਾ ਕੀਤੀ। ਪੁਲਿਸ ਨੇ ਔਰਤ ਨੂੰ ਭਵਿੱਖ ਵਿੱਚ ਇਸ ਤਰ੍ਹਾਂ ਗੱਡੀ ਨਾ ਚਲਾਉਣ ਲਈ ਵੀ ਸਮਝਾਇਆ। ਉਜ਼ਬੇਕਿਸਤਾਨ ਵਿੱਚ ਇੱਕ ਜਨਤਕ ਕੌਂਸਲ ਦੁਆਰਾ ਅਸੁਰੱਖਿਅਤ ਡਰਾਈਵਿੰਗ ਲਈ ਮਹਿਲਾ ਅਧਿਆਪਕ ਨੂੰ ਸਜ਼ਾ ਵੀ ਸੁਣਾਈ ਗਈ ਹੈ, ਪਰ ਫੈਸਲਾ ਅਜੇ ਤੱਕ ਨਹੀਂ ਆਇਆ ਹੈ।
ਇਹ ਵੀ ਪੜ੍ਹੋ: Gold Price Today: ਜਾਣੋ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕਿੰਨਾ ਆਇਆ ਬਦਲਾਅ, ਵੇਖੋ ਅੱਜ ਦੇ ਰੇਟਾਂ ਦੀ ਲਿਸਟ
ਰੋਡ ਸੇਫਟੀ ਸਰਵਿਸ ਵੱਲੋਂ ਇਸ ਘਟਨਾ ਦੀ ਵੀਡੀਓ ਵੀ ਜਾਰੀ ਕੀਤੀ ਗਈ ਹੈ। ਜੋ ਹੁਣ ਵਾਇਰਲ ਹੋ ਰਿਹਾ ਹੈ। ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਨ੍ਹਾਂ 25 ਮਾਸੂਮ ਬੱਚਿਆਂ ਨੂੰ ਕਾਰ 'ਚ ਬਿਠਾਇਆ ਗਿਆ। ਕਾਰ 'ਚ 3 ਬੱਚੇ ਬੂਟ 'ਤੇ, 6 ਅਗਲੀ ਸੀਟ 'ਤੇ ਅਤੇ ਬਾਕੀ 16 ਬੱਚੇ ਪਿਛਲੀ ਸੀਟ 'ਤੇ ਬੈਠੇ ਸਨ। ਬੱਚਿਆਂ ਨੂੰ ਕਾਰ ਵਿੱਚ ਇਸ ਤਰ੍ਹਾਂ ਬਿਠਾ ਦਿੱਤਾ ਗਿਆ ਕਿ ਉਸ ਵਿੱਚ ਪੈਰ ਰੱਖਣ ਲਈ ਵੀ ਥਾਂ ਨਹੀਂ ਬਚੀ।
ਇਹ ਵੀ ਪੜ੍ਹੋ: Viral Video: ਦੁਨੀਆ ਦਾ ਸਭ ਤੋਂ ਵਿਲੱਖਣ ਤਾਲਾਬ, ਇੱਕ ਤੈਰਾਕ ਚਾਹੇ ਵੀ ਇਸ ਵਿੱਚ ਨਹੀਂ ਡੁੱਬ ਸਕਦਾ! ਕੀ ਇਹ ਜਾਦੂ ਜਾਂ ਕੁਝ ਹੋਰ... ਜਾਣੋ