Ludhiana News: ਰੌਇਲ ਗੈਸਟ ਹਾਊਸ ਵਿੱਚ ਪੰਜ ਵਿਅਕਤੀਆਂ ਨੇ ਦੋ ਦਿਨ ਪਹਿਲਾਂ ਲਾਪਤਾ ਹੋਏ ਰਾਹੁਲ ਸਿੰਘ ਤੇ ਉਸ ਦੇ ਦੋਸਤ ਗੁਲਸ਼ਨ ਗੁਪਤਾ ਦੀ ਹੱਤਿਆ ਕਰ ਦਿੱਤੀ। ਮਾਰਨ ਤੋਂ ਬਾਅਦ ਉਨ੍ਹਾਂ ਦੋਵਾਂ ਦੀਆਂ ਲਾਸ਼ਾਂ ਕੰਬਲ ਵਿੱਚ ਲਪੇਟ ਕੇ ਨਾਲ ਲੱਗਦੇ ਨਾਲੇ ਵਿੱਚ ਸੁੱਟ ਦਿੱਤੀਆਂ।
ਹਾਸਲ ਜਾਣਕਾਰੀ ਅਨੁਸਾਰ ਇਨ੍ਹਾਂ ’ਚੋਂ ਇੱਕ ਮੁਲਜ਼ਮ ਇਸ ਗੈਸਟ ਹਾਊਸ ਵਿੱਚ ਕੰਮ ਕਰਦਾ ਹੈ, ਜਿੱਥੇ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਦੋਵਾਂ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ। ਹੱਤਿਆ ਕਰਨ ਤੋਂ ਬਾਅਦ ਜਦੋਂ ਉਹ ਫਰਾਰ ਹੋਣ ਲੱਗੇ ਤਾਂ ਡਾਬਾ ਥਾਣੇ ਦੀ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਉਨ੍ਹਾਂ ਦਾ ਇੱਕ ਸਾਥੀ ਫਰਾਰ ਹੋ ਗਿਆ। ਮੁਲਜ਼ਮਾਂ ਦੀ ਪਛਾਣ ਅਮਰ ਯਾਦਵ, ਅਭਿਸ਼ੇਕ ਕੁਮਾਰ ਰਾਏ, ਅਨਿਕੇਤ ਵਜੋਂ ਹੋਈ ਹੈ ਜਦਕਿ ਚੌਥਾ ਮੁਲਜ਼ਮ ਗੋਲੂ ਕੁਮਾਰ ਹਾਲੇ ਫਰਾਰ ਹੈ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਰਾਹੁਲ ਸਿੰਘ 16 ਸਤੰਬਰ ਦੀ ਸ਼ਾਮ ਨੂੰ ਆਪਣੇ ਦੋਸਤ ਗੁਲਸ਼ਨ ਗੁਪਤਾ ਨੂੰ ਨਾਲ ਲੈ ਕੇ ਕਿਤੇ ਕੰਮ ਗਿਆ ਸੀ। ਜਦੋਂ ਉਹ ਲੰਮਾ ਸਮਾਂ ਘਰ ਨਾ ਆਏ ਤਾਂ ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਥਾਣਾ ਡਾਬਾ ਪੁਲਿਸ ਕੋਲ ਕੀਤੀ। ਪੁਲਿਸ ਨੇ ਕੇਸ ਦਰਜ ਕਰ ਕੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਰਾਹੁਲ ਸਿੰਘ ਤੇ ਮੁਲਜ਼ਮ ਅਮਰ ਯਾਦਵ ਵਿਚਾਲੇ ਬੀਤੇ ਦਿਨੀਂ ਝਗੜਾ ਹੋਇਆ ਸੀ, ਜਿਸ ਕਾਰਨ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੋਵਾਂ ਦੀ ਹੱਤਿਆ ਕਰ ਦਿੱਤੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਮਰ ਯਾਦਵ, ਰਾਹੁਲ ਦੀ ਮੰਗੇਤਰ ਦਾ ਦੋਸਤ ਹੈ ਤੇ ਰਾਹੁਲ ਉਸ ਨੂੰ ਪਿੱਛੇ ਹਟਣ ਲਈ ਕਹਿ ਰਿਹਾ ਸੀ। ਇਸ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋਈ। ਮੁਲਜ਼ਮ ਅਮਰ ਦੇ ਰੌਇਲ ਗੈਸਟ ਹਾਊਸ ਵਿੱਚ ਕੰਮ ਕਰਦਾ ਸੀ ਤੇ ਉਸ ਨੇ ਰਾਹੁਲ ਨੂੰ ਉੱਥੇ ਹੀ ਮਿਲਣ ਲਈ ਬੁਲਾ ਲਿਆ। ਰਾਹੁਲ ਆਪਣੇ ਨਾਲ ਆਪਣੇ ਦੋਸਤ ਗੁਲਸ਼ਨ ਨੂੰ ਵੀ ਲੈ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।