ਕੀ ਤੁਹਾਡੀ ਕੋਈ ਮਨਪਸੰਦ ਡਿਸ਼ ਹੈ, ਜਿਸ ਨੂੰ ਤੁਸੀਂ ਜ਼ਿੰਦਗੀ ਭਰ ਰੋਜ਼ਾਨਾ ਖਾ ਸਕੋ? ਭੋਜਨ ਜਿੱਥੇ ਲੋਕਾਂ ਦੇ ਰੌਂਅ ਤੇ ਸਿਹਤ ਨੂੰ ਠੀਕ ਰੱਖਦਾ ਹੈ, ਉੱਥੇ ਇਹ ਕਿਸੇ ਬੀਮਾਰੀ ਦੀ ਹਾਲਤ ’ਚ ਦਵਾਈ ਤੋਂ ਵੀ ਵਧੀਆ ਚਮਤਕਾਰੀ ਤਰੀਕੇ ਨਾਲ ਇਲਾਜ ਕਰ ਸਕਦਾ ਹੈ। ਤਾਇਵਾਨ ’ਚ ਅਜਿਹੀ ਹੀ ਇੱਕ ਅਜੀਬ ਘਟਨਾ ਵਾਪਰੀ ਹੈ। 18 ਸਾਲਾਂ ਦਾ ਇੱਕ ਨੌਜਵਾਨ 62 ਦਿਨਾਂ ਤੋਂ ਕੋਮਾ ’ਚ ਸੀ ਪਰ ਇੱਕ ਦਿਨ ਜਦੋਂ ਉਸ ਦੇ ਭਰਾ ਨੇ ਉਸ ਦੇ ਮਨਪਸੰਦ ਭੋਜਨ ‘ਚਿਕਨ ਫ਼ਲੇਟਸ’ ਦਾ ਨਾਂ ਲਿਆ, ਤਾਂ ਉਹ ਹੋਸ਼ ’ਚ ਆਉਣ ਲੱਗਾ।
ਉੱਤਰ-ਪੱਛਮੀ ਤਾਇਵਾਨ ਦਾ ਨੌਜਵਾਨ ਜੁਲਾਈ ਮਹੀਨੇ ਦੌਰਾਨ ਸਕੂਟਰ ਹਾਦਸੇ ਵਿੱਚ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ। ਉਸ ਦੇ ਅੰਦਰੂਨੀ ਹਿੱਸਿਆਂ ਵਿੱਚ ਕਾਫ਼ੀ ਖ਼ੂਨ ਵਹਿ ਗਿਆ ਸੀ। ਵਧੀਆ ਤੋਂ ਵਧੀਆ ਇਲਾਜ ਕਰਨ ਦੇ ਬਾਵਜੂਦ ਉਹ ਤਦ ਤੋਂ ਹੀ ਕੋਮਾ ’ਚ ਸੀ।
ਆਈਸੀਯੂ ਦੇ ਡਾਇਰੈਕਟਰ ਮੁਤਾਬਕ ਚੀਯੂ ਨਾਂ ਦੇ ਇਸ ਨੌਜਵਾਨ ਦੇ ਸੱਜੇ ਗੁਰਦੇ, ਜਿਗਰ ਤੇ ਤਿੱਲੀ ’ਤੇ ਗੰਭੀਰ ਸੱਟਾਂ ਲੱਗੀਆਂ ਸਨ। ਫ਼੍ਰੈਕਚਰ ਵੀ ਸਨ। ਹਸਪਤਾਲ ’ਚ ਉਸ ਦਾ ਛੇ ਵਾਰ ਆਪਰੇਸ਼ਨ ਵੀ ਕਰਨਾ ਪਿਆ ਸੀ ਪਰ ਸ਼ਾਇਦ ਉਸ ਦੇ ਅੰਦਰਲੀ ਇੱਛਾ ਸ਼ਕਤੀ ਬਹੁਤ ਮਜ਼ਬੂਤ ਸੀ।
ਇੱਕ ਦਿਨ ਰੋਜ਼ ਵਾਂਗ ਚੀਯੂ ਦੇ ਛੋਟੇ ਭਰਾ ਨੇ ਹਸਪਤਾਲ ਦੇ ਬਿਸਤਰੇ ’ਤੇ ਪਏ ਆਪਣੇ ਭਰਾ ਨੂੰ ਆਖਿਆ,‘ਬਈ, ਮੈਂ ਤੇਰਾ ਮਨਪਸੰਦ ਚਿਕਨ ਫ਼ਿਲੇਟ ਖਾਣ ਜਾ ਰਿਹਾ ਹਾਂ।’ ਭਰਾ ਦੇ ਮੂੰਹ ’ਚੋਂ ਇੰਨੀ ਗੱਲ ਨਿੱਕਲਦਿਆਂ ਹੀ ਜਿਵੇਂ ਜਾਦੂ ਵਰਗਾ ਅਸਰ ਹੋਇਆ। ਚੀਯੂ ਦੀ ਨਬਜ਼ ਤੇਜ਼ੀ ਨਾਲ ਚੱਲਣ ਲੱਗ ਪਈ ਤੇ ਛੇਤੀ ਹੀ ਉਹ ਹੋਸ਼ ’ਚ ਆ ਕੇ ਪੂਰੀ ਤਰ੍ਹਾਂ ਠੀਕ ਹੋ ਗਿਆ। ਬੀਤੇ ਦਿਨੀਂ ਉਸ ਨੇ ਹਸਪਤਾਲ ਪੁੱਜ ਕੇ ਸਾਰੇ ਸਟਾਫ਼ ਨੂੰ ਕੇਕ ਖਵਾਇਆ ਤੇ ਉਨ੍ਹਾਂ ਦੇ ਪਿਆਰ ਤੇ ਦੇਖਭਾਲ ਕਰਨ ਲਈ ਸ਼ੁਕਰੀਆ ਅਦਾ ਕੀਤਾ।
62 ਦਿਨਾਂ ਤੋਂ ਕੋਮਾ ’ਚ ਸੀ ਨੌਜਵਾਨ, ‘ਚਿਕਨ ਫ਼ਿਲੇਟ’ ਦਾ ਨਾਂ ਸੁਣਦਿਆਂ ਹੀ ਉੱਠ ਖਲੋਤਾ
ਏਬੀਪੀ ਸਾਂਝਾ
Updated at:
09 Nov 2020 03:18 PM (IST)
ਕੀ ਤੁਹਾਡੀ ਕੋਈ ਮਨਪਸੰਦ ਡਿਸ਼ ਹੈ, ਜਿਸ ਨੂੰ ਤੁਸੀਂ ਜ਼ਿੰਦਗੀ ਭਰ ਰੋਜ਼ਾਨਾ ਖਾ ਸਕੋ? ਭੋਜਨ ਜਿੱਥੇ ਲੋਕਾਂ ਦੇ ਰੌਂਅ ਤੇ ਸਿਹਤ ਨੂੰ ਠੀਕ ਰੱਖਦਾ ਹੈ, ਉੱਥੇ ਇਹ ਕਿਸੇ ਬੀਮਾਰੀ ਦੀ ਹਾਲਤ ’ਚ ਦਵਾਈ ਤੋਂ ਵੀ ਵਧੀਆ ਚਮਤਕਾਰੀ ਤਰੀਕੇ ਨਾਲ ਇਲਾਜ ਕਰ ਸਕਦਾ ਹੈ।
- - - - - - - - - Advertisement - - - - - - - - -