ਟੋਕੀਓ: ਇਸ ਦੁਨੀਆ ਵਿੱਚ ਹਰ ਇਨਸਾਨ ਨੂੰ ਸੱਚੇ ਪਿਆਰ ਦੀ ਤਲਾਸ਼ ਰਹਿੰਦੀ ਹੈ। ਕਹਿੰਦੇ ਹਨ ਕਿ ਸੱਚਾ ਪਿਆਰ ਬਹੁਤ ਹੀ ਮੁਸ਼ਕਲ ਨਾਲ ਮਿਲਦਾ ਹੈ ਤੇ ਜਦੋਂ ਮਿਲਦਾ ਹੈ ਤਾਂ ਕਦੇ-ਕਦੇ ਉਸ ਨੂੰ ਪਛਾਣਨ ਵਿੱਚ ਭੁੱਲ ਹੋ ਜਾਂਦੀ ਹੈ। ਅੱਜ ਦੀ ਇਸ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਇਹ ਪਤਾ ਲਾਉਣਾ ਬਹੁਤ ਮੁਸ਼ਕਲ ਹੋ ਗਿਆ ਹੈ ਕਿ ਕੌਣ ਕਿਸ ਨੂੰ ਸੱਚਾ ਪਿਆਰ ਕਰਦਾ ਹੈ। ਸੱਚੇ ਪਿਆਰ ਨੂੰ ਜਾਣਨ ਲਈ ਜਪਾਨ ਦੀ ਇੱਕ ਕੰਪਨੀ ਨੇ ਬੜੀ ਦਿਲਚਸਪੀ ਖੋਜ ਕੀਤੀ ਹੈ ਜਿਹੜੀ ਸੱਚੇ ਪਿਆਰ ਨੂੰ ਪਛਾਣਨ ਵਿੱਚ ਮਦਦ ਕਰੇਗੀ। ਇਸ ਅਨੋਖੇ ਤਰੀਕੇ ਨੂੰ ਅਪਣਾਉਣ ਨਾਲ ਪਤਾ ਚੱਲ ਜਾਵੇਗਾ ਕਿ ਤੁਹਾਡਾ ਸਾਥੀ ਦਿਖਾਵਾ ਕਰ ਰਿਹਾ ਹੈ ਜਾਂ ਸੱਚਾ ਪਿਆਰ ਕਰਦਾ ਹੈ।
ਜਪਾਨ ਵਿੱਚ ਅੰਡਰ ਗਾਰਮੈਂਟਸ ਬਣਾਉਣ ਵਾਲੀ ਕੰਪਨੀ ਨੇ ਅਜਿਹੀ ਬ੍ਰਾਅ ਬਣਾਇਆ ਹੈ ਜਿਹੜੀ ਟਰੂ ਲਵ ਨੂੰ ਪਰਖਣ ਵਿੱਚ ਮਦਦ ਕਰਦੀ ਹੈ। ਇਸ ਬ੍ਰਾਅ ਦੀ ਖ਼ਾਸੀਅਤ ਇਹ ਹੈ ਕਿ ਇਹ ਸਿਰਫ਼ ਸੱਚੇ ਪਿਆਰ ਕਰਨ ਵਾਲੇ ਦੇ ਹੱਥ ਨਾਲ ਹੀ ਖੁੱਲ੍ਹ ਸਕੇਗੀ। ਜਿਹੜਾ ਸ਼ਖ਼ਸ ਸੱਚੇ ਪਿਆਰ ਦਾ ਦਿਖਾਵਾ ਕਰਦਾ ਹੈ, ਉਸ ਨੂੰ ਇਹ ਬ੍ਰਾਅ ਤੁਰੰਤ ਪਛਾਣ ਲਵੇਗੀ।
ਕੰਪਨੀ ਨੇ ਇਸ ਬ੍ਰਾਅ ਦਾ ਨਾਮ ‘True Love Tester bra’ ਰੱਖਿਆ ਹੈ। ਕੰਪਨੀ ਨੇ ਇਸ ਬ੍ਰਾਅ ਵਿੱਚ ਸੈਂਸਰ ਲਾਏ ਹਨ ਜਿਹੜਾ ਬਲੂਟੂਥ ਰਾਹੀਂ ਸਮਾਰਟਫ਼ੋਨ ਨਾਲ ਕਨੈੱਕਟ ਹੁੰਦਾ ਹੈ। ਇਹ ਸੈਂਸਰ ਮਹਿਲਾ ਦੇ ਹਾਰਟ ਰੇਟ ਦਾ ਪਤਾ ਲਾਉਂਦਾ ਹੈ ਤੇ ਮੋਬਾਈਲ ਐਪ ਨੂੰ ਡੇਟਾ ਭੇਜਦਾ ਹੈ। ਜੇਕਰ ਮਹਿਲਾ ਕਿਸੇ ਵਿਅਕਤੀ ਤੋਂ ਮਿਲ ਕੇ ਖ਼ੁਸ਼ ਜਾਂ ਐਕਸਾਈਟ ਹੁੰਦੀ ਹੈ ਤਾਂ ਇਹ ਬ੍ਰਾਅ ਖੁੱਲ੍ਹ ਜਾਂਦੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਜਦੋਂ ਮਹਿਲਾਂ ਪਿਆਰ ਵਿੱਚ ਉਤੇਜਿਤ ਹੁੰਦੀ ਹੈ, ਉਦੋਂ ਉਸ ਦੀ ਉਤੇਜਨਾ ਦੂਸਰੀ ਉਤੇਜਨਾਵਾਂ ਤੋਂ ਵੱਖਰੀ ਹੁੰਦੀ ਹੈ। ਇਸ ਲਈ ਉਹ ਇਸ ਗੱਲ ਦਾ ਭਰੋਸਾ ਹੈ ਕਿ ਇਹ ਬ੍ਰਾਅ ਸ਼ਾਪਿੰਗ ਕਰਦੇ ਸਮੇਂ ਜਾਂ ਆਪਣਾ ਪਸੰਦੀਦਾ ਖਾਣਾ ਖਾਂਦੇ ਸਮੇਂ ਨਹੀਂ ਖੁੱਲ੍ਹੇਗੀ। ਕੋਈ ਵੀ ਵਿਅਕਤੀ ਇਸੇ ਜ਼ਬਰਦਸਤੀ ਨਾਲ ਨਹੀਂ ਉਤਾਰ ਸਕਦਾ।