ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਜਾਨਵਰਾਂ ਦੀਆਂ ਅਜੀਬ ਅਤੇ ਹੈਰਾਨ ਕਰਨ ਵਾਲੀਆਂ ਵੀਡੀਓ ਅਕਸਰ ਵਾਇਰਲ ਹੁੰਦੀਆਂ ਹਨ। ਇਨ੍ਹੀਂ ਦਿਨੀਂ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਸ਼ੇਰਨੀ ਆਪਣੇ ਬੱਚੇ ਨੂੰ ਨਹਿਲਾਉਣ ਲਈ ਨਹਿਰ 'ਚ ਧੱਕਦੀ ਹੈ। ਲੋਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਇਸ 'ਤੇ ਮਜ਼ੇਦਾਰ ਤੇ ਪਿਆਰੀਆਂ ਟਿਪਣੀਆਂ ਵੀ ਪੋਸਟ ਕਰ ਰਹੇ ਹਨ।


ਇਸ ਵੀਡੀਓ ਨੂੰ ਆਈਐਫਐਸ ਅਧਿਕਾਰੀ ਸੁਸਾਂਤਾ ਨੰਦਾ (Indian Forest Services Susanta Nanda) ਨੇ ਸ਼ੇਅਰ ਕੀਤਾ ਹੈ। ਵੀਡੀਓ ਦੇ ਨਾਲ ਉਸਨੇ ਕੈਪਸ਼ਨ ਵਿੱਚ ਲਿਖਿਆ, 'ਸਾਰੀਆਂ ਮਾਵਾਂ ਦੀ ਵਿਸ਼ਵਵਿਆਪੀ ਸਮੱਸਿਆ... ਬੱਚਿਆਂ ਨੂੰ ਨਹਾਉਣ ਲਈ ਪਾਣੀ ਦੇਣਾ'



ਵੀਡੀਓ ਵਿਚ ਤੁਸੀਂ ਦੇਖੋਗੇ ਕਿ ਦੋ ਬੱਚੇ ਸ਼ੇਰਨੀ ਨਾਲ ਦਿਖਾਈ ਦੇ ਰਹੇ ਹਨ, ਜੋ ਨਹਿਰ ਵਿਚ ਪਾਣੀ ਪੀ ਰਹੇ ਹਨ। ਫਿਰ ਸ਼ੇਰਨੀ ਬੱਚੇ ਨੂੰ ਪਿਆਰ ਕਰਦੀ ਹੈ ਤੇ ਬੱਚਾ ਪਾਣੀ ਵਿੱਚ ਡਿੱਗਣ ਦੇ ਡਰੋਂ ਉਥੋਂ ਚਲਾ ਜਾਂਦਾ ਹੈ। ਇਸ ਤੋਂ ਬਾਅਦ ਸ਼ੇਰਨੀ ਦੂਜੇ ਬੱਚੇ ਨੂੰ ਆਪਣੇ ਮੂੰਹ ਨਾਲ ਫੜਦੀ ਹੈ ਤੇ ਇਸਨੂੰ ਪਾਣੀ ਵਿਚ ਸੁੱਟਦੀ ਹੈ ਤੇ ਉਹ ਪਾਣੀ ਵਿਚ ਡਿੱਗ ਜਾਂਦਾ ਹੈ ਪਰ ਜਿਵੇਂ ਹੀ ਉਹ ਪਾਣੀ ਵਿੱਚ ਡਿੱਗਿਆ, ਉਹ ਤੁਰੰਤ ਡਰ ਨਾਲ ਪਾਣੀ ਚੋਂ ਬਾਹਰ ਆ ਜਾਂਦਾ ਹੈ।


ਲੋਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ. ਹੁਣ ਤੱਕ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ 17 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਲੋਕ ਵੀਡਿਓ 'ਤੇ ਕਾਫੀ ਮਜ਼ੇਦਾਰ ਟਿੱਪਣੀਆਂ ਕਰ ਰਹੇ ਹਨ। ਇੱਕ ਉਪਭੋਗਤਾ ਨੇ ਲਿਖਿਆ- 'ਮਾਂ ਦਾ ਪਿਆਰ'। ਇਸ ਦੇ ਨਾਲ ਹੀ ਇਕ ਹੋਰ ਉਪਭੋਗਤਾ ਨੇ ਲਿਖਿਆ - 'ਬੱਚਿਆਂ ਨੂੰ ਨਹਾਉਣ ਦੀ ਜ਼ਰੂਰਤ ਨਹੀਂ, ਉਹ ਕਦੇ ਗੰਦੇ ਨਹੀਂ ਹੁੰਦੇ'


ਇਹ ਵੀ ਪੜ੍ਹੋ: Netflix ਦੀ 200 ਕਰੋੜੀ ਫਿਲਮ 'Baahubali: Before The Beginning' 'ਚ ਵਾਮੀਕਾ ਗੱਬੀ ਦੀ ਐਂਟਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904