ਚੰਡੀਗੜ੍ਹ: ਨੈੱਟਫਲਿਕਸ ਫਿਲਮ 'ਬਾਹੂਬਲੀ' 'ਤੇ ਇੱਕ ਵੈੱਬ ਸੀਰੀਜ਼ ਬਣਾ ਰਿਹਾ ਹੈ, ਜਿਸ ਦਾ ਨਾਂ 'ਬਾਹੂਬਲੀ: ਬਿਫੋਰ ਦ ਬਿਗਨਿੰਗ' ਹੈ। ਇਹ ਸੀਰੀਜ਼ ਤਿਆਰ ਹੋਣ ਤੋਂ ਪਹਿਲਾਂ ਹੀ ਸੁਰਖੀਆਂ ਵਿਚ ਹੈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਇਸ ਦੀ ਸ਼ੂਟਿੰਗ ਵਿਚ 100 ਕਰੋੜ ਰੁਪਏ ਬਰਬਾਦ ਹੋਣ ਦੀ ਖ਼ਬਰ ਆਈ ਸੀ। ਇਸ ਦੇ ਨਾਲ ਹੀ ਹੁਣ ਪਤਾ ਲੱਗਿਆ ਹੈ ਕਿ ਸ਼ੋਅ 'ਚ ਸਿਵਾਗਾਮਿਨੀ ਦੀ ਭੂਮਿਕਾ ਲਈ ਫਾਈਨਲ ਕੀਤੀ ਐਕਟਰਸ ਮ੍ਰਿਣਾਲ ਠਾਕੁਰ (Mrunal Thakur) ਨੂੰ ਹਟਾ ਦਿੱਤਾ ਗਿਆ ਹੈ।


ਬਾਹੂਬਲੀ-ਬਿਫੋਰ ਦ ਬਿਗਨਿੰਗ ਦਾ ਅਜੇ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਪਰ ਇਸ ਦੀ ਸ਼ੂਟਿੰਗ ਅਜੇ ਸ਼ੁਰੂ ਨਹੀਂ ਹੋਈ ਹੈ। ਪਿਛਲੇ ਸਾਲ, ਅਜਿਹੀਆਂ ਖਬਰਾਂ ਆਈਆਂ ਸੀ ਕਿ ਨੈੱਟਫਲਿਕਸ 'ਤੇ ਰਿਲੀਜ਼ ਹੋਣ ਵਾਲੀ ਇਸ ਬਿੱਗ ਬਜਟ ਸੀਰੀਜ਼ ਨੂੰ ਹੌਲਡ ਕਰ ਦਿੱਤਾ ਗਿਆ ਹੈ। ਹੁਣ ਮੇਕਰਸ ਇਸ 'ਤੇ ਦੁਬਾਰਾ ਵਿਚਾਰ ਕਰ ਰਹੇ ਹਨ। ਇਸ ਤੋਂ ਬਾਅਦ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ ਸੀ।


ਜੇਕਰ ਹੁਣ ਤਾਜ਼ਾ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬਾਹੂਬਲੀ ਦੇ ਨਿਰਮਾਤਾਨਾਂ ਨੇ ਇਸ ਪ੍ਰੋਜੈਕਟ ਦੀ ਮੁੜ ਤੋਂ ਪਲਾਨਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਉਹ ਇਸ ਨੂੰ ਨਵੇਂ ਸਟਾਰਕਾਸਟ ਨਾਲ ਬਣਾਉਣਗੇ। ਬਾਹੂਬਲੀ- ਬਿਫੋਰ ਦ ਬਿਗਨਿੰਗ 'ਚ ਮਹਾਰਾਣੀ ਸ਼ਿਵਾਗਾਮੀ ਦੀ ਭੂਮਿਕਾ ਨਿਭਾਉਣ ਵਾਲੀ ਪਹਿਲੀ ਐਕਟਰਸ ਮ੍ਰਿਣਾਲ ਠਾਕੁਰ ਸੀ ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਮ੍ਰਿਣਾਲ ਠਾਕੁਰ ਦੀ ਥਾਂ ਹੁਣ ਪੰਜਾਬੀ ਐਕਟਰਸ ਵਾਮਿਕਾ ਗੱਬੀ ਨਜ਼ਰ ਆਵੇਗੀ।


ਤਾਜ਼ਾ ਰਿਪੋਰਟਾਂ ਮੁਤਾਬਕ ਨੈੱਟਫਲਿਕਸ ਇੰਡੀਆ ਦੇ ਵੱਡੇ ਬਜਟ ਪ੍ਰੋਜੈਕਟ ਬਾਹੂਬਲੀ-ਬਿਫੋਰ ਦ ਬਿਗਨਿੰਗ ਵੱਲੋਂ ਪਲਾਨਿੰਗ ਹੋਣੀ ਸ਼ੁਰੂ ਹੋ ਗਈ ਹੈ। ਇਸ ਨੂੰ ਹੁਣ ਨਵੀਂ ਸਟਾਰਕਾਸਟ ਤੇ ਪ੍ਰੋਡਕਸ਼ਨ ਟੀਮ ਨਾਲ ਬਣਾਇਆ ਜਾਵੇਗਾ। ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਸ਼ਿਵਗਾਮੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਦੱਸ ਦਈਏ ਕਿ ਖ਼ਬਰਾਂ ਹਨ ਕਿ ਸੀਰੀਜ਼ ਦੀ ਸ਼ੂਟਿੰਗ ਇਸ ਸਾਲ ਸਤੰਬਰ ਮਹੀਨੇ ਤੋਂ ਸ਼ੁਰੂ ਹੋਵੇਗੀ।


ਇਹ ਵੀ ਪੜ੍ਹੋ: Farmers Protest: ਰਾਕੇਸ਼ ਟਿਕੈਤ ਦਾ ਵੱਡਾ ਖੁਲਾਸਾ, ਸਰਕਾਰ ਕੋਰੋਨਾ ਦੇ ਬਹਾਨੇ ਲਾ ਸਕਦੀ ਅੰਦੋਲਨ 'ਤੇ ਪਾਬੰਦੀਆਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904