ਕਿੱਥੇ ਨੇ ਇਹ ਦੇਖਣ ਲਾਇਕ ਖੂਬਸੂਰਤ ਥਾਵਾਂ (ਦੇਖੋ ਤਸਵੀਰਾਂ)
ਓਨਟਾਰੀਓ- ਓਨਟਾਰੀਓ ਪ੍ਰੋਵਿੰਸ ਕੈਨੇਡਾ ਦਾ ਅਜਿਹਾ ਖੇਤਰ ਹੈ, ਜਿੱਥੇ ਸਭ ਤੋਂ ਖੂਬਸੂਰਤ ਕੁਦਰਤੀ ਅਤੇ ਸੱਭਿਆਚਾਰਕ ਨਜ਼ਾਰੇ ਦੇਖਣ ਨੂੰ ਮਿਲਦੇ ਹਨ। ਹਾਲਾਂਕਿ ਓਨਟਾਰੀਓ ਦੀ ਰਾਜਧਾਨੀ ਓਟਾਵਾ ਅਤੇ ਟੋਰਾਂਟੋ ਵਿਸ਼ਵ ਪੱਧਰ ’ਤੇ ਬੇਹੱਦ ਪ੍ਰਸਿੱਧ ਸ਼ਹਿਰ ਹਨ ਪਰ ਇਨ੍ਹਾਂ ਸ਼ਹਿਰਾਂ ਤੋਂ ਇਲਾਵਾ ਵੀ ਇੱਥੇ ਬਹੁਤ ਸਾਰੀਆਂ ਥਾਵਾਂ ਅਜਿਹੀਆਂ ਹਨ, ਜੋ ਘੁੰਮਣ ਲਾਇਕ ਹਨ। ਜਾਣਦੇ ਹਾਂ ਓਨਟਾਰੀਓ ਦੀਆਂ ਦੇਖਣ ਲਾਇਕ ਖੂਬਸੂਰਤ ਅਤੇ ਗਿਆਨ ਦਾਇਕ ਥਾਵਾਂ ਬਾਰੇ-
ਮੈਰੀਲੀਨ ਮੌਨਰੇ ਟਾਵਰ- ਦੁਨੀਆ ਭਰ ਵਿਚ ਦੁਬਈ ਨੂੰ ਵੱਡੀਆਂ ਅਤੇ ਖੂਬਸੂਰਤ ਇਮਾਰਤਾਂ ਲਈ ਦੁਬਈ ਜਾਣਿਆ ਜਾਂਦਾ ਹੈ ਪਰ ਮਿਸੀਗਾਗਾ ਵਿਚ ਦੋ ਟਾਵਰ ਸਥਿਤ ਹਨ, ਜੋ ਆਪਣੇ ਖਾਸ ਆਰਕੀਟੈਕਚਰ ਲਈ ਜਾਣੇ ਜਾਂਦੇ ਹਨ। ਮਿਸੀਗਾਗਾ ਵਿਖੇ ਸਥਿਤ ਮੈਰੀਲੀਨ ਮੌਨਰੇ ਟਾਵਰ ਹੇਠਾਂ ਤੋਂ ਉ¤ਪਰ ਜਾਂਦੇ ਹੋਏ 209 ਦੀ ਡਿਗਰੀ ਨਾਲ ਮੁੜ ਜਾਂਦੇ ਹਨ ਅਤੇ ਬੇਹੱਦ ਆਕਰਸ਼ਕ ਨਜ਼ਾਰਾ ਪੇਸ਼ ਕਰਦੇ ਹਨ।
ਫਲਾਵਰਪੌਟ ਆਈਲੈਂਡ-ਟੌਬਰਮੌਰੀ ਦੇ ਕੰਢੇ ’ਤੇ ਫਲਾਵਰਪੌਟ ਆਈਲੈਂਡ ਸਥਿਤ ਹੈ। ਇਹ ਮਨਮੋਹਕ ਨਜ਼ਾਰਾ ਪੇਸ਼ ਕਰਦਾ ਹੈ। ਇੱਥੇ ਸਥਿਤ ਪਹਾੜ ਦਾ ਆਕਾਰ ਗਮਲੇ ਵਰਗਾ ਹੈ, ਜਿਸ ਕਰਕੇ ਇਸ ਨੂੰ ਫਲਾਵਰਪੌਟ ਕਿਹਾ ਜਾਂਦਾ ਹੈ।
ਝਰਨਿਆਂ ਲਈ ਪ੍ਰਸਿੱਧ ਹੈਮਿਲਟਨ ਸ਼ਹਿਰ- ਹੈਮਿਲਟਨ ਸ਼ਹਿਰ ਦੁਨੀਆ ਵਿਚ ਝਰਨਿਆਂ ਦੇ ਸ਼ਹਿਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇੱਥੇ ਤਕਰੀਬਨ 100 ਝਰਨੇ ਹਨ। ਅਲਬੀਅਨ ਝਰਨੇ ਨੂੰ ਦੇਖ ਕੇ ਤੁਹਾਡੀ ਆਤਮਾ ਵੀ ਤ੍ਰਿਪਤ ਹੋ ਜਾਵੇਗੀ।
ਬਰੂਸ ਪੈਨੀਸੁਲਾ ਨੈਸ਼ਨਲ ਪਾਰਕ- ਓਨਟਾਰੀਓ ਵਿਚ ਸਮੁੰਦਰ ਤਾਂ ਨਹੀਂ ਹੈ ਪਰ ਜੌਰਜੀਅਨ ਬੇਅ ਦੇ ਕੰਢੇ ’ਤੇ ਸਥਿਤ ਇਸ ਪਾਰਕ ਨੂੰ ਦੇਖ ਕੇ ਤੁਹਾਨੂੰ ਸਮੁੰਦਰੀ ਕੰਢੇ ’ਤੇ ਹੋਣ ਦਾ ਅਹਿਸਾਸ ਹੋਵੇਗਾ। ਨੀਲਾ ਪਾਣੀ ਅਤੇ ਵੱਡੀ ਮਿਕਦਾਰ ਵਿਚ ਲੱਗੇ ਹਰੇ-ਭਰੇ ਦਰੱਖਤ ਬੇਹੱਦ ਖੂਬਸੂਰਤ ਨਜ਼ਾਰਾ ਪੇਸ਼ ਕਰਦੇ ਹਨ।
ਪਾਰਲੀਮੈਂਟ ਹਿਲ- ਪਾਰਲੀਮੈਂਟ ਹਿਲ ਦੀ ਇਮਾਰਤ ਓਟਾਵਾ ਵਿਖੇ ਸਥਿਤ ਹੈ। ਪਾਰਲੀਮੈਂਟ ਦੀ ਲਾਈਬ੍ਰ੍ਰੇਰੀ ਦਾ ਆਰਕੀਟੈਕਚਰ ਦੇਖਣ ਲਾਇਕ ਹੈ। ਇਹ ਇਮਾਰਤ ਆਪਣੇ ਸ਼ਾਨਦਾਰ ਆਰਕੀਟੈਕਚਰ ਕਰਕੇ ਤੁਹਾਨੂੰ ਵੱਖਰੇ ਸਮੇਂ ਵਿਚ ਲੈ ਜਾਂਦੀ ਹੈ। 1876 ਵਿਚ ਸਭ ਬਣੀ ਇਸ ਇਮਾਰਤ ਨੇ ਕੈਨੇਡਾ ਦੇ ਇਤਿਹਾਸ ਨੂੰ ਸਾਂਭ ਕੇ ਰੱਖਿਆ ਹੈ।