✕
  • ਹੋਮ

ਇਸ ਖੂਹ ਚੋਂ ਹਰ ਸਾਲ ਨਿਕਲਦੇ ਨੇ ਕਰੋੜਾਂ ਦੇ ਹੀਰੇ

ਏਬੀਪੀ ਸਾਂਝਾ   |  22 Feb 2017 12:09 PM (IST)
1

2

3

4

5

6

7

2014 ਵਿਚ ਇਸ ਸੁਰੰਗ ਤੋਂ 60 ਲੱਖ ਕੈਰੇਟ ਦੇ ਹੀਰੇ ਮਿਲੇ ਸਨ। ਦੁਨੀਆ ਦੇ ਕੱਚੇ ਹੀਰਿਆਂ ਦਾ ਲਗਭਗ 23 ਫੀਸਦੀ ਹਿੱਸਾ ਇੱਥੋਂ ਹੀ ਨਿਕਲਦਾ ਹੈ। ਇੱਥੋਂ ਨਿਕਲੇ ਸਭ ਤੋਂ ਵੱਡੇ ਓਲੋਨਖੋ ਹੀਰੇ ਦਾ ਆਕਾਰ ਗੋਲਫ ਦੀ ਗੇਂਦ ਜਿੰਨਾਂ ਸੀ। 130.85 ਕੈਰੇਟ ਦੇ ਇਸ ਹੀਰੇ ਦੀ ਕੀਮਤ 2 ਕਰੋੜ ਰੁਪਏ ਤੋਂ ਜ਼ਿਆਦਾ ਸੀ।

8

ਇਹ ਸੁਰੰਗ 1722 ਫੁੱਟ ਡੂੰਘੀ ਹੈ ਇਸ ਦਾ ਵਿਆਸ ਲਗਭਗ ਇਕ ਮੀਲ ਹੈ। 2004 ਵਿਚ ਇਸ ਸੁਰੰਗ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ। ਬਾਅਦ ਵਿਚ ਇਸ ਨੂੰ ਅੰਡਰਗਰਾਊਂਡ ਸੁਰੰਗਾਂ ਦੇ ਨਾਲ ਦੁਬਾਰਾ ਸ਼ੁਰੂ ਕੀਤਾ ਗਿਆ।

9

ਇਸ ਸੁਰੰਗ ਦੀ ਕੀਮਤ ਇਕ ਲੱਖ ਕਰੋੜ ਤੋਂ ਜ਼ਿਆਦਾ ਹੈ। ਇਹ ਸੁਰੰਗ ਹਰ ਸਾਲ 172 ਕਰੋੜ ਦੇ ਹੀਰੇ ਪੈਦਾ ਕਰਦੀ ਹੈ।

10

ਸਾਈਬੇਰੀਆ— ਪੂਰਬੀ ਸਾਈਬੇਰੀਆ ਵਿਚ ਹੀਰਿਆਂ ਦੀ ਸਭ ਤੋਂ ਵੱਡੀ ਸੁਰੰਗ 'ਮਿਰ' ਮੌਜੂਦ ਹੈ। ਇਸ ਸੁਰੰਗ ਇੰਨੀਂ ਵੱਡੀ ਹੈ ਕਿ ਆਸਾਨੀ ਨਾਲ ਇਕ ਵੱਡੇ ਹੈਲੀਕਾਪਟਰ ਨੂੰ ਆਪਣੇ ਵਿਚ ਸਮਾ ਸਕਦੀ ਹੈ ਅਤੇ ਇਸ ਲਈ ਇਸ ਦੇ ਉੁਪਰੋਂ ਏਅਰਕ੍ਰਾਫਟਸ ਉਡਾਉਣ 'ਤੇ ਵੀ ਬੈਨ ਹੈ।

  • ਹੋਮ
  • ਅਜ਼ਬ ਗਜ਼ਬ
  • ਇਸ ਖੂਹ ਚੋਂ ਹਰ ਸਾਲ ਨਿਕਲਦੇ ਨੇ ਕਰੋੜਾਂ ਦੇ ਹੀਰੇ
About us | Advertisement| Privacy policy
© Copyright@2025.ABP Network Private Limited. All rights reserved.